ਯਹੋਸ਼ੁਆ 5:13-15
ਯਹੋਸ਼ੁਆ 5:13-15 PUNOVBSI
ਅਤੇ ਐਉਂ ਹੋਇਆ ਕਿ ਜਦ ਯਹੋਸ਼ੁਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਖੰਡਾ ਸੂਤੀ ਉਹ ਦੇ ਸਾਹਮਣੇ ਖੜਾ ਸੀ ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਤੂੰ ਸਾਡੀ ਵੱਲ ਹੈਂ ਯਾ ਸਾਡੇ ਵੈਰੀਆਂ ਵੱਲ? ਉਸ ਆਖਿਆ ਨਹੀਂ ਸਗੋਂ ਮੈਂ ਤਾਂ ਏਸ ਵੇਲੇ ਯਹੋਵਾਹ ਦਾ ਸੈਨਾ ਪਤੀ ਬਣ ਕੇ ਆਇਆ ਹਾਂ ਤਾਂ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਰ ਉਸ ਨੂੰ ਆਖਿਆ, ਮੇਰਾ ਪ੍ਰਭੁ ਆਪਣੇ ਦਾਸ ਨੂੰ ਕੀ ਆਖਦਾ ਹੈ? ਯਹੋਵਾਹ ਦੇ ਸੈਨਾ ਪਤੀ ਨੇ ਯਹੋਸ਼ੁਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ੁਆ ਨੇ ਉਵੇਂ ਹੀ ਕੀਤਾ।।