ਯੂਨਾਹ 4
4
ਬੂਟੇ ਤੋਂ ਸਿੱਖਿਆ
1ਏਹ ਯੂਨਾਹ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭਬਕ ਉੱਠਿਆ 2ਅਤੇ ਉਹ ਨੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਜਦ ਮੈਂ ਅਜੇ ਆਪਣੇ ਦੇਸ ਵਿੱਚ ਸਾਂ, ਕੀ ਏਹ ਮੇਰਾ ਕਹਿਣਾ ਨਹੀਂ ਸੀ? ਏਸੇ ਕਾਰਨ ਮੈਂ ਕਾਹਲੀ ਨਾਲ ਤਰਸ਼ੀਸ਼ ਨੂੰ ਭੱਜਾ ਕਿਉਂ ਜੋ ਮੈਂ ਜਾਣਦਾ ਸਾਂ ਕਿ ਤੂੰ ਕਿਰਪਾਲੂ ਤੇ ਦਯਾਲੂ ਪਰਮੇਸ਼ੁਰ ਹੈਂ ਜੋ ਕ੍ਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਧਾਨ ਹੈਂ ਅਤੇ ਬੁਰਿਆਈ ਤੋਂ ਪਛਤਾਉਂਦਾ ਹੈ 3ਸੋ ਹੁਣ ਹੇ ਯਹੋਵਾਹ, ਮੇਰੀ ਜਾਨ ਮੇਰੇ ਵਿੱਚੋਂ ਲੈ ਲੈ ਕਿਉਂ ਜੋ ਮੇਰਾ ਮਰਨਾ ਮੇਰੇ ਜੀਉਣੇ ਨਾਲੋਂ ਚੰਗਾ ਹੈ! 4ਤਦ ਯਹੋਵਾਹ ਨੇ ਆਖਿਆ, ਕੀ ਤੇਰਾ ਗੁੱਸਾ ਚੰਗਾ ਹੈ?।।
5ਯੂਨਾਹ ਸ਼ਹਿਰੋਂ ਬਾਹਰ ਜਾ ਕੇ ਸ਼ਹਿਰ ਦੇ ਚੜ੍ਹਦੇ ਪਾਸੇ ਜਾ ਬੈਠਾ ਅਤੇ ਉੱਥੇ ਆਪਣੇ ਲਈ ਇੱਕ ਛੱਪਰੀ ਪਾ ਲਈ ਅਤੇ ਉਹ ਦੇ ਹੇਠ ਛਾਵੇਂ ਬੈਠ ਗਿਆ ਭਈ ਵੇਖੀਏ ਸ਼ਹਿਰ ਦਾ ਕੀ ਹਾਲ ਹੁੰਦਾ ਹੈ।।
6ਯਹੋਵਾਹ ਪਰਮੇਸ਼ੁਰ ਨੇ ਇੱਕ ਬੂਟਾ ਠਹਿਰਾਇਆ ਅਤੇ ਉਸ ਨੂੰ ਯੂਨਾਹ ਦੇ ਉੱਤੇ ਕੀਤਾ ਭਈ ਉਹ ਦੇ ਸਿਰ ਉੱਤੇ ਛਾਂ ਕਰੇ ਅਤੇ ਉਹ ਨੂੰ ਖੇਚਲ ਤੋਂ ਛੁਡਾਵੇ, ਅਤੇ ਯੂਨਾਹ ਉਸ ਬੂਟੇ ਦੇ ਕਾਰਨ ਬਹੁਤ ਨਿਹਾਲ ਹੋਇਆ 7ਪਰ ਦੂਜੇ ਦਿਨ ਸਵੇਰੇ ਹੀ ਪਰਮੇਸ਼ੁਰ ਨੇ ਇੱਕ ਕੀੜੇ ਨੂੰ ਠਹਿਰਾਇਆ ਅਤੇ ਉਹ ਨੇ ਉਸ ਬੂਟੇ ਨੂੰ ਅਜੇਹਾ ਡੰਗਿਆ ਜੋ ਉਹ ਸੁੱਕ ਗਿਆ 8ਅਤੇ ਜਦ ਸੂਰਜ ਚੜ੍ਹਿਆ ਤਾਂ ਇਉਂ ਹੋਇਆ ਜੋ ਪਰਮੇਸ਼ੁਰ ਨੇ ਪੂਰਬੀ ਲੋ ਠਹਿਰਾਈ ਅਤੇ ਸੂਰਜ ਦੀ ਧੁੱਪ ਯੂਨਾਹ ਦੇ ਸਿਰ ਉੱਤੇ ਲੱਗੀ ਅਤੇ ਉਹ ਮੁਰਛਾਗਤ ਹੋ ਗਿਆ ਅਤੇ ਆਪਣੀ ਜਾਨ ਲਈ ਮੌਤ ਮੰਗੀ ਅਰ ਆਖਿਆ ਕਿ ਮੇਰਾ ਮਰਨਾ ਮੇਰੇ ਜੀਉਣ ਨਾਲੋਂ ਚੰਗਾ ਹੈ! 9ਤਾਂ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, ਕੀ ਤੇਰਾ ਗੁੱਸਾ ਉਸ ਬੂਟੇ ਦੇ ਕਾਰਨ ਚੰਗਾ ਹੈ? ਅੱਗੋਂ ਉਹ ਨੇ ਆਖਿਆ, ਮੇਰਾ ਗੁੱਸਾ ਮੌਤ ਤੀਕ ਚੰਗਾ ਹੈ! 10ਫੇਰ ਯਹੋਵਾਹ ਨੇ ਆਖਿਆ, ਤੈਨੂੰ ਉਸ ਬੂਟੇ ਉੱਤੇ ਤਰਸ ਆਇਆ ਜਿਹ ਦੇ ਲਈ ਤੈਂ ਕੁਝ ਮਿਹਨਤ ਨਾ ਕੀਤੀ, ਨਾ ਹੀ ਉਸ ਨੂੰ ਉਗਾਇਆ, ਜਿਹੜਾ ਇੱਕ ਹੀ ਰਾਤ ਵਿੱਚ ਉਗ ਪਿਆ ਅਰ ਇੱਕ ਹੀ ਰਾਤ ਵਿੱਚ ਸੁੱਕ ਗਿਆ 11ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ ਅਤੇ ਡੰਗਰ ਵੀ ਬਹੁਤ ਹਨ?।।
Currently Selected:
ਯੂਨਾਹ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.