YouVersion Logo
Search Icon

ਅੱਯੂਬ 9

9
ਅੱਯੂਬ: - ਪਰਮੇਸ਼ੁਰ ਖਰੇ ਤੇ ਖੋਟੇ ਨੂੰ ਇੱਕੋ ਜਿਹਾ ਮੁਕਾ ਦਿੰਦਾ ਹੈ
1ਅੱਯੂਬ ਨੇ ਉੱਤਰ ਦੇ ਕੇ ਆਖਿਆ,
2ਮੈਂ ਸੱਚ ਮੁੱਚ ਜਾਣਦਾ ਹਾਂ ਭਈ ਇਹ ਏਵੇਂ ਹੀ ਹੈ,
ਪਰ ਆਦਮੀ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੇ?
3ਜੇ ਉਹ ਉਸ ਦੇ ਨਾਲ ਬਹਿਸ ਵੀ ਕਰਨਾ ਚਾਹੇ,
ਤਾਂ ਹਜ਼ਾਰ ਵਿੱਚੋਂ ਇੱਕ ਗੱਲ ਦਾ ਜਵਾਬ ਨਹੀਂ ਦੇ
ਸੱਕੇਗਾ।
4ਉਹ ਦਿਲੋਂ ਬੁੱਧੀਮਾਨ ਤੇ ਅੱਤ ਬਲਵੰਤ ਹੈ,
ਕਿਹ ਨੇ ਉਹ ਦਾ ਸਾਹਮਣਾ ਕਦੇ ਕੀਤਾ ਤੇ ਪਰਬਲ
ਹੋਇਆ?
5ਉਹ ਜੋ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਹ ਨਹੀਂ
ਜਾਣਦੇ,
ਜਦ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ,
6ਜੋ ਧਰਤੀ ਨੂੰ ਉਹ ਦੇ ਥਾਂ ਤੋਂ ਹਿਲਾ ਦਿੰਦਾ ਹੈ,
ਅਤੇ ਉਹ ਦੇ ਥੰਮ੍ਹ ਕੰਬ ਉਠਦੇ ਹਨ,
7ਜੋ ਸੂਰਜ ਨੂੰ ਹੁਕਮ ਕਰਦਾ ਹੈ ਤੇ ਉਹ ਚੜ੍ਹਦਾ
ਨਹੀਂ,
ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ,
8ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ,
ਅਤੇ ਸਮੁੰਦਰ ਦੀਆਂ ਠਾਠਾਂ ਉੱਤੇ ਚੱਲਦਾ ਹੈ,
9ਜੋ ਸਪਤ੍ਰਿਖ, ਜੱਬਾਰ, ਖਿੱਤੀਆਂ
ਅਤੇ ਦੱਖਣ ਦੀਆਂ ਕੋਠੜੀਆਂ ਦਾ ਸਰਜਣਹਾਰ ਹੈ,
10ਜੋ ਵੱਡੇ ਵੱਡੇ ਕੰਮ ਜਿਹੜੇ ਅਥਾਹ ਹਨ,
ਅਤੇ ਅਚਰਜ, ਜਿਹੜੇ ਅਣਗਿਣਤ ਹਨ ਕਰਦਾ ਹੈ।।
11ਵੇਖੋ, ਉਹ ਮੇਰੇ ਕੋਲ ਦੀ ਲੰਘ ਜਾਂਦਾ ਹੈ ਪਰ ਮੈਂ ਉਹ
ਨੂੰ ਵੇਖਦਾ ਨਹੀਂ,
ਉਹ ਅੱਗੇ ਚੱਲਦਾ ਹੈ ਪਰ ਮੈਂ ਉਹ ਨੂੰ ਪਛਾਣਦਾ
ਨਹੀਂ।
12ਵੇਖੋ, ਉਹ ਝੱਪਟਾ ਮਾਰਦਾ ਹੈ - ਕੌਣ ਉਹ ਨੂੰ
ਹਟਾਵੇਗਾ?
ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ?
13ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ,
ਰਹਬ ਦੇ ਸਹਾਇਕ ਉਹ ਦੇ ਹੇਠ ਝੁਕ ਜਾਂਦੇ ਹਨ।
14ਫੇਰ ਮੈਂ ਕਿੱਦਾਂ ਉਹ ਨੂੰ ਜਵਾਬ ਦੇ ਸੱਕਦਾ,
ਯਾ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ
ਸੱਕਦਾ ਹਾ?
15ਜਿਹ ਨੂੰ ਮੈਂ ਧਰਮੀ ਹੁੰਦਿਆਂ ਤੇ ਵੀ ਜਵਾਬ ਨਹੀਂ ਦੇ
ਸੱਕਦਾ,
ਮੈਂ ਆਪਣੇ ਨਿਆਈ ਦੇ ਅੱਗੇ ਦੁਹਾਈ ਦਿੰਦਾ।
16ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ,
ਤਾਂ ਮੈਂ ਨਿਹਚਾ ਨਾ ਕਰਦਾ ਭਈ ਉਸ ਮੇਰੀ ਅਵਾਜ਼
ਉੱਤੇ ਕੰਨ ਧਰਿਆ ਹੈ,
17ਕਿਉਂ ਜੋ ਉਹ ਮੈਨੂੰ ਤੁਫ਼ਾਨ ਨਾਲ ਤੋੜ ਸੁੱਟਦਾ,
ਅਤੇ ਧਗਾਣੇ ਮੇਰੇ ਫੱਟਾਂ ਨੂੰ ਵਧਾਉਂਦਾ ਹੈ!
18ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ,
ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ!
19ਜੇ ਬਲ ਨੂੰ ਲਈਏ, ਤਾਂ ਸ਼ਕਤੀਮਾਨ ਨੂੰ ਵੇਖੋ,
ਅਤੇ ਜੇ ਨਿਆਉਂ ਨੂੰ ਲਈਏ ਤਾਂ ਕੌਣ ਮੇਰਾ ਸੰਮਨ
ਕਢਾ ਸੱਕਦਾ ਹੈ?
20ਜੇ ਮੈਂ ਧਰਮੀ ਵੀ ਹੋਵਾਂ ਤਾਂ ਮੇਰਾ ਮੂੰਹ ਮੈਨੂੰ ਦੋਸ਼ੀ
ਠਹਿਰਾਵੇਗਾ,
ਜੇ ਮੈਂ ਖਰਾ ਵੀ ਹੋਵਾਂ ਤਾਂ ਉਹ ਮੈਨੂੰ ਟੇਢਾ ਸਾਬਿਤ
ਕਰੇਗਾ,
21ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ
ਨਹੀਂ ਕਰਦਾ,
ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ।।
22ਏਹ ਇੱਕੋਈ ਗੱਲ ਹੈ, ਏਸ ਲਈ ਮੈਂ ਆਖਦਾ ਹਾਂ,
ਖਰੇ ਤੇ ਖੋਟੇ ਨੂੰ ਉਹ ਮੁਕਾ ਦਿੰਦਾ ਹੈ!
23ਜਦ ਕੋਰੜਾ ਅਚਾਣਕ ਮਾਰ ਸੁੱਟੇ,
ਤਦ ਉਹ ਬੇ ਦੋਸ਼ਿਆਂ ਦੀ ਉਦਾਸੀ ਉੱਤੇ ਠੱਠਾ
ਮਾਰਦਾ ਹੈ,
24ਧਰਤੀ ਦੁਸ਼ਟਾਂ ਦੇ ਹੱਥ ਵਿੱਚ ਦਿੱਤੀ ਗਈ ਹੈ,
ਉਹ ਨਿਆਈਆਂ ਦੇ ਚਿਹਰਿਆਂ ਨੂੰ ਢੱਕ ਦਿੰਦਾ ਹੈ,
ਜੇ ਉਹ ਨਹੀਂ, ਤਾਂ ਹੋਰ ਕੌਣ?
25ਮੇਰੇ ਦਿਨ ਹਲਕਾਰੇ ਤੋਂ ਵੀ ਤੇਜ਼ ਹਨ
ਓਹ ਉੱਡ ਜਾਂਦੇ ਹਨ, ਓਹ ਭਲਿਆਈ ਨਹੀਂ ਵੇਖਦੇ,
26ਉਹ ਕਾਗਤਾਂ ਦੀ ਬੇੜੀ ਵਾਂਙੁ ਚੱਲੇ ਜਾਂਦੇ ਹਨ,
ਜਿਵੇਂ ਬਾਜ਼ ਸ਼ਿਕਾਰ ਤੇ ਝੱਪਟਾ ਮਾਰਦਾ ਹੈ।
27ਜੇ ਮੈਂ ਆਖਾਂ ਭਈ ਮੈਂ ਆਪਣਾ ਗਿਲਾ ਭੁੱਲ
ਜਾਵਾਂਗਾ,
ਮੈਂ ਆਪਣਾ ਮੂੰਹ ਬਦਲਾਂਗਾ ਤੇ ਉਹ ਨੂੰ ਖੁਸ਼
ਵਿਖਾਵਾਂਗਾ,
28ਮੈਂ ਆਪਣੇ ਸਾਰੇ ਦੁਖਾਂ ਤੋਂ ਡਰਦਾ ਹਾਂ,
ਮੈਂ ਜਾਣਦਾ ਹਾਂ ਭਈ ਤੂੰ ਮੈਨੂੰ ਬਰੀ ਨਾ ਕਰੇਂਗਾ।।
29ਮੈਂ ਦੋਸ਼ੀ ਠਹਿਰਾਂਗਾ,
ਮੈਂ ਕਿਉਂ ਵਿਅਰਥ ਕਸ਼ਟ ਝੱਲਾਂ
30ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ,
ਅਤੇ ਆਪਣੇ ਹੱਥਾਂ ਨੂੰ ਸੋਡੇ ਨਾਲ ਸਾਫ ਕਰਾਂ,
31ਤਾਂ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ,
ਅਤੇ ਮੇਰੇ ਕੱਪੜੇ ਮੈਥੋਂ ਘਿਣ ਕਰਨਗੇ।
32ਉਹ ਮੇਰੇ ਜਿਹਾ ਮਨੁੱਖ ਨਹੀਂ ਭਈ ਮੈਂ ਉਹ ਨੂੰ
ਉੱਤਰ ਦਿਆਂ,
ਅਤੇ ਅਸੀਂ ਨਿਆਉਂ ਵਿੱਚ ਇਕੱਠੇ ਪਈਏ।
33ਸਾਡੇ ਦੋਹਾਂ ਵਿੱਚ ਕੋਈ ਸਾਲਸ ਨਹੀਂ,
ਜੋ ਸਾਡੇ ਦੋਹਾਂ ਉੱਤੇ ਹੱਥ ਰੱਖੇ
34ਉਹ ਆਪਣੀ ਸੋਟੀ ਮੇਰੇ ਉੱਤੋਂ ਹਟਾ ਲਵੇ,
ਅਤੇ ਉਹ ਦਾ ਹੌਲ ਮੈਨੂੰ ਨਾ ਡਰਾਵੇ,
35ਤਾਂ ਮੈਂ ਬੋਲਾਂਗਾ ਤੇ ਉਸ ਤੋਂ ਨਾ ਡਰਾਂਗਾ,
ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ
ਹਾਂ।।

Currently Selected:

ਅੱਯੂਬ 9: PUNOVBSI

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy