ਅੱਯੂਬ 27
27
ਅੱਯੂਬ ਆਪਣੀ ਖਰਿਆਈ ਤੇ ਕਾਇਮ ਹੈ
1ਫੇਰ ਅੱਯੂਬ ਨੇ ਆਪਣਾ ਦ੍ਰਿਸ਼ਟਾਂਤ ਦੇ ਕੇ ਆਖਿਆ,
2ਜੀਉਂਦੇ ਪਰਮੇਸ਼ੁਰ ਦੀ ਸੌਂਹ ਜਿਸ ਮੇਰਾ ਨਿਆਉਂ
ਪਲਟਾ ਦਿੱਤਾ,
ਨਾਲੇ ਸਰਬ ਸ਼ਕਤੀਮਾਨ ਦੀ ਜਿਸ ਮੇਰੀ ਜਾਨ ਨੂੰ
ਕੌੜਾ ਕੀਤਾ!
3ਜਿੰਨਾ ਚਿਰ ਮੇਰਾ ਸਾਹ ਮੇਰੇ ਵਿੱਚ ਹੈ,
ਅਤੇ ਪਰਮੇਸ਼ੁਰ ਦਾ ਦਮ#27:3 ਅਥਵਾ, ਆਤਮਾ । ਮੇਰੀਆਂ ਨਾਸਾਂ ਵਿੱਚ ਹੈ,
4ਮੇਰੇ ਬੁੱਲ੍ਹ ਬਦੀ ਦੀਆਂ ਗੱਲਾਂ ਨਾ ਕਰਨਗੇ,
ਮੇਰੀ ਜੀਭ ਮਕਰ ਨਾ ਉੱਚਰੇਗੀ
5ਇਹ ਮੈਥੋਂ ਦੁਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ,
ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ
ਛੱਡਾਂਗਾ।
6ਮੈਂ ਆਪਣਾ ਧਰਮ ਤਕੜਾਈ ਨਾਲ ਫੜਿਆ,
ਅਤੇ ਉਹ ਨੂੰ ਨਾ ਜਾਣ ਦਿਆਂਗਾ,
ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ।।
7ਮੇਰਾ ਵੈਰੀ ਦੁਸ਼ਟ ਵਾਂਙੁ ਹੋਵੇ,
ਅਤੇ ਮੇਰਾ ਵਿਰੋਧੀ ਬੁਰਿਆਰ ਵਾਂਙੁ।
8ਨਾਸਤਕ ਨੂੰ ਕੀ ਆਸ਼ਾ ਹੈ ਜਦ ਉਹ ਕੱਟਿਆ ਜਾਵੇ,
ਜਦ ਪਰਮੇਸ਼ੁਰ ਉਹ ਦੀ ਜਾਨ ਲੈ ਲਵੇ?
9ਭਲਾ, ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ,
ਜਦ ਦੁਖ ਉਹ ਦੇ ਉੱਤੇ ਆਵੇ?
10ਕੀ ਉਹ ਸਰਬ ਸ਼ਕਤੀਮਾਨ ਵਿੱਚ ਮਗਨ ਰਹੇਗਾ,
ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ?
11ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਬਾਬਤ ਸਿਖਾਵਾਂਗਾ,
ਜੋ ਕੁੱਝ ਸਰਬ ਸ਼ਕਤੀਮਾਨ ਦੇ ਵਿਖੇ ਹੈ ਮੈਂ ਨਾ
ਲੁਕਾਵਾਂਗਾ।
12ਵੇਖੋ, ਤੁਸੀਂ ਸਭਨਾਂ ਨੇ ਡਿੱਠਾ,
ਤਾਂ ਤੁਸੀਂ ਕਿਉਂ ਬਿਲਕੁਲ ਹੀ ਨਿਕੰਮੇ ਹੋ ਗਏ?
13ਏਹ ਪਰਮੇਸ਼ੁਰ ਦੇ ਨਾਲ ਦੁਸ਼ਟ ਜਨ ਦਾ ਹਿੱਸਾ ਹੈ,
ਅਤੇ ਜ਼ਾਲਮਾਂ ਦਾ ਵਿਰਸਾ ਜਿਹੜਾ ਉਹ ਸਰਬ
ਸ਼ਕਤੀਮਾਨ ਤੋਂ ਲੈਂਦੇ ਹਨ,
14ਜੇ ਉਹ ਦੇ ਪੁੱਤ੍ਰ ਬਹੁਤੇ ਹੋ ਜਾਣ ਤਾਂ ਇਹ ਤਲਵਾਰ
ਲਈ ਹੈ,
ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ।
15ਉਹ ਦਾ ਬਕੀਆ ਮਰ ਕੇ ਦੱਬਿਆ ਜਾਵੇਗਾ,
ਅਤੇ ਉਹ ਦੀਆਂ ਵਿਧਵਾਂ ਨਾ ਰੋਣਗੀਆਂ।
16ਜੇ ਉਹ ਖ਼ਾਕ ਵਾਂਙੁ ਚਾਂਦੀ ਦੇ ਢੇਰ ਨਾ ਲਵੇ,
ਅਤੇ ਮਿੱਟੀ ਵਾਂਙੁ ਬਸਤ੍ਰ ਤਿਆਰ ਕਰੇ,-
17ਉਹ ਤਿਆਰ ਤਾਂ ਕਰੇ ਪਰ ਪਾਉਣਗੇ ਉਹ ਨੂੰ ਧਰਮੀ
ਅਤੇ ਉਹ ਚਾਂਦੀ ਬੇਦੋਸ਼ੇ ਵੰਡ ਲੈਣਗੇ ।
18ਉਹ ਆਪਣਾ ਘਰ ਮੱਕੜੀ ਵਾਂਙੁ ਬਣਾਉਂਦਾ ਹੈ,
ਅਤੇ ਇੱਕ ਕੁੱਲੀ ਵਾਂਙੁ ਜਿਹ ਨੂੰ ਕੋਈ ਰਾਖਾ
ਬਣਾਉਂਦਾ ਹੈ।
19ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਫੇਰ ਇਉਂ ਨਹੀਂ,
ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਹੈ ਨਹੀਂ।
20ਭੈਜਲ ਉਹ ਨੂੰ ਪਾਣੀਆਂ ਵਾਂਙੁ ਆ ਪੈਂਦੇ,
ਝੱਖੜ ਰਾਤ ਨੂੰ ਉਹ ਨੂੰ ਉਡਾ ਲੈ ਜਾਂਦਾ ਹੈ।
21ਪੁਰੇ ਦੀ ਹਵਾ ਉਹ ਨੂੰ ਚੁੱਕਦੀ ਅਤੇ ਉਹ ਚੱਲਾ
ਜਾਂਦਾ ਹੈ,
ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਲੈ ਜਾਂਦੀ ਹੈ।
22ਅਤੇ ਉਹ ਉਸ ਉੱਤੇ ਤਰਸ ਖਾਧੇ ਬਿਨਾ ਆਪਣੇ
ਆਪ ਨੂੰ ਸੁੱਟੇਗੀ,#27:22 ਅਥਵਾ, ਪਰਮੇਸ਼ੁਰ ਸੁੱਟੇਗਾ ।
ਉਹ ਉਸ ਦੇ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ।
23ਉਹ ਉਸ ਦੇ ਉੱਤੇ ਤਾਉੜੀ ਵਜਾਵੇਗੀ#27:23 ਵਜਾਏਗਾ, ਛੁਡਕਾਰੇਗਾ ।
ਅਤੇ ਉਹ ਦੇ ਉੱਤੇ ਆਪਣੇ ਥਾਂ ਤੋਂ ਛੁਛਕਾਰੇਗੀ।
Currently Selected:
ਅੱਯੂਬ 27: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.