YouVersion Logo
Search Icon

ਯਸਾਯਾਹ 64

64
ਦਯਾ ਲਈ ਬੇਨਤੀ
1ਕਾਸ਼ ਕਿ ਤੂੰ ਅਕਾਸ਼ਾਂ ਨੂੰ ਪਾੜੇਂ ਅਤੇ ਉਤਰ
ਆਵੇਂ
ਭਈ ਤੇਰੀ ਹਜ਼ੂਰੀ ਤੋਂ ਪਹਾੜ ਢਲ ਜਾਣ!
2ਜਿਵੇਂ ਅੱਗ ਝਾੜੀਆਂ ਨੂੰ ਸਾੜਦੀ,
ਅਤੇ ਅੱਗ ਪਾਣੀ ਨੂੰ ਉਬਾਲਦੀ,
ਭਈ ਤੇਰਾ ਨਾਮ ਤੇਰੇ ਵੈਰੀਆਂ ਉੱਤੇ ਪਰਗਟ ਹੋਵੇ,
ਅਤੇ ਤੇਰੀ ਹਜ਼ੂਰੀ ਤੋਂ ਕੌਮਾਂ ਕੰਬ ਜਾਣ!
3ਜਦ ਤੈਂ ਭਿਆਣਕ ਕੰਮ ਕੀਤੇ,
ਜਿਨ੍ਹਾਂ ਦੀ ਸਾਨੂੰ ਉਡੀਕ ਨਹੀਂ ਸੀ,
ਤਾਂ ਤੂੰ ਉਤਰ ਆਇਆ, ਤੇਰੀ ਹਜ਼ੂਰੀ ਤੋਂ ਪਹਾੜ ਢਲ
ਗਏ।।
4ਪਰਾਚੀਨ ਸਮਿਆਂ ਤੋਂ ਨਾ ਕਿਸੇ ਸੁਣਿਆ,
ਨਾ ਕਿਸੇ ਦੇ ਕੰਨ ਵਿੱਚ ਪਿਆ,
ਨਾ ਅੱਖ ਨੇ ਕਿਸੇ ਹੋਰ ਪਰਮੇਸ਼ੁਰ ਨੂੰ ਵੇਖਿਆ,
ਜੋ ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ
ਹੈ।
5ਤੂੰ ਉਹ ਨੂੰ ਮਿਲਦਾ ਹੈਂ ਜੋ ਖੁਸ਼ ਹੁੰਦਾ ਅਤੇ ਧਰਮ
ਵਰਤਦਾ,
ਜੋ ਤੇਰੇ ਰਾਹਾਂ ਵਿੱਚ ਤੈਨੂੰ ਚੇਤੇ ਰੱਖਦਾ।
ਵੇਖ, ਤੂੰ ਕੋਪਵਾਨ ਹੋਇਆ, ਅਤੇ ਅਸਾਂ ਪਾਪ
ਕੀਤਾ,
ਉਨ੍ਹਾਂ ਵਿੱਚ ਅਸੀਂ ਚਿਰ ਤੀਕ ਰਹੇ, -
ਕੀ ਅਸੀਂ ਬਚਾਂਗੇ?
6ਅਸੀਂ ਸੱਭੇ ਭਰਿਸ਼ਟੀ ਵਾਂਙੁ ਹੋ ਗਏ,
ਅਤੇ ਸਾਡੇ ਸਭ ਧਰਮ ਪਲੀਤ ਕੱਪੜੇ ਵਰਗੇ ਹਨ।
ਅਸੀਂ ਪੱਤੇ ਵਾਂਙੁ ਕੁਮਲਾ ਜਾਂਦੇ ਹਾਂ,
ਅਤੇ ਸਾਡੀਆਂ ਬਦੀਆਂ ਹਵਾ ਵਾਂਙੁ ਸਾਨੂੰ ਚੁੱਕ
ਲੈ ਜਾਂਦੀਆਂ ਹਨ।
7ਕੋਈ ਤੇਰਾ ਨਾਮ ਨਹੀਂ ਲੈਂਦਾ,
ਨਾ ਕੋਈ ਆਪ ਨੂੰ ਉਕਸਾਉਂਦਾ ਭਈ ਤੈਨੂੰ ਫੜ
ਰੱਖੇ,
ਕਿਉਂ ਜੋ ਤੈਂ ਆਪਣਾ ਮੂੰਹ ਸਾਥੋਂ ਲੁਕਾ ਲਿਆ,
ਅਤੇ ਸਾਡੀਆਂ ਬਦੀਆਂ ਦੇ ਰਾਹੀਂ ਸਾਨੂੰ ਪਿਘਲਾ
ਦਿੱਤਾ।।
8ਪਰ ਹੁਣ, ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ,
ਅਸੀਂ ਮਿੱਟੀ ਹਾਂ ਅਤੇ ਤੂੰ ਘੁਮਿਆਰ ਹੈਂ,
ਅਸੀਂ ਸੱਭੇ ਤੇਰੀ ਦਸਤਕਾਰੀ ਹਾਂ।
9ਹੇ ਯਹੋਵਾਹ, ਤੂੰ ਅੱਤ ਕੋਪਵਾਨ ਨਾ ਹੋ,
ਨਾ ਬਦੀ ਨੂੰ ਸਦਾ ਯਾਦ ਰੱਖ।
ਵੇਖ, ਧਿਆਨ ਦੇਹ, ਅਸੀਂ ਸੱਭੇ ਤੇਰੀ ਪਰਜਾ ਹਾਂ।
10ਤੇਰੇ ਪਵਿੱਤ੍ਰ ਸ਼ਹਿਰ ਉਜਾੜ ਹੋ ਗਏ,
ਸੀਯੋਨ ਉਜਾੜ, ਯਰੂਸ਼ਲਮ ਵਿਰਾਨਾ ਹੋ ਗਏ।
11ਸਾਡਾ ਪਵਿੱਤ੍ਰ ਅਤੇ ਸ਼ਾਨਦਾਰ ਭਵਨ,
ਜਿੱਥੇ ਸਾਡੇ ਪਿਉ ਦਾਦੇ ਤੇਰੀ ਉਸਤਤ ਕਰਦੇ ਸਨ,
ਅੱਗ ਨਾਲ ਸੜ ਗਿਆ,
ਸਾਡੇ ਸਭ ਮਨ ਭਾਉਂਦੇ ਅਸਥਾਨ ਬਰਬਾਦ ਹੋ
ਗਏ।
12ਹੇ ਯਹੋਵਾਹ, ਕੀ ਏਹਨਾਂ ਗੱਲਾਂ ਦੇ ਕਾਰਨ ਤੂੰ ਆਪ
ਨੂੰ ਰੋਕ ਛੱਡੇਂਗਾ?
ਕੀ ਤੂੰ ਚੁਪ ਰਹੇਂਗਾ ਅਤੇ ਸਾਨੂੰ ਅੱਤ ਦੁੱਖੀ ਰੱਖੇਂਗਾ?

Highlight

Copy

Compare

Share

None

Want to have your highlights saved across all your devices? Sign up or sign in