YouVersion Logo
Search Icon

ਯਸਾਯਾਹ 41

41
ਯਹੋਵਾਹ ਵੱਲੋਂ ਬਚਾਓ
1ਹੇ ਟਾਪੂਓ, ਮੇਰੇ ਅੱਗੇ ਚੁੱਪ ਰਹੋ,
ਉੱਮਤਾਂ ਆਪਣਾ ਬਲ ਨਵੇਂ ਸਿਰਿਓਂ ਪਾਉਣ,
ਓਹ ਨੇੜੇ ਆ ਕੇ ਗੱਲ ਕਰਨ,
ਅਸੀਂ ਇਕੱਠੇ ਹੋ ਕੇ ਨਿਆਉਂ ਲਈ ਨੇੜੇ ਹੋਈਏ।
2ਕਿਹ ਨੇ ਪੂਰਬ ਤੋਂ ਉਸ ਨੂੰ ਉਕਸਾਇਆ,
ਜਿਹ ਦੇ ਕਦਮ ਫਤਹ#41:2 ਅਥਵਾ, ਧਰਮ ਚੁੰਮਦਾ ਹੈ । ਚੁੰਮਦੀ ਹੈ?
ਉਹ ਕੌਮਾਂ ਨੂੰ ਉਸ ਦੇ ਅੱਗੇ ਰੱਖਦਾ ਹੈ,
ਭਈ ਉਹ ਰਾਜਿਆਂ ਉੱਤੇ ਰਾਜ ਕਰੇ,
ਉਹ ਓਹਨਾਂ ਨੂੰ ਉਸ ਦੀ ਤਲਵਾਰ ਲਈ ਧੂੜ ਵਾਂਙੁ,
ਉਸ ਦੇ ਧਣੁਖ ਲਈ ਉੱਡਦੇ ਭੋਂ ਵਾਂਙੁ ਦਿੰਦਾ ਹੈ।
3ਉਹ ਓਹਨਾਂ ਦਾ ਪਿੱਛਾ ਕਰਦਾ ਹੈ,
ਉਹ ਸ਼ਾਂਤੀ ਨਾਲ ਉਸ ਰਾਹ ਲੰਘ ਜਾਂਦਾ ਹੈ,
ਜਿਹ ਦੇ ਉੱਤੇ ਉਸ ਦੇ ਪੈਰ ਨਹੀਂ ਗਏ ਸਨ।
4ਕਿਹ ਨੇ ਏਹ ਕੀਤਾ,
ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਨਬੇੜਿਆ?
ਮੈਂ, ਯਹੋਵਾਹ ਨੇ! ਆਦ ਤੋਂ ਅੰਤ ਤਾਈਂ ਮੈਂ ਉਹੀ
ਹਾਂ!।।
5ਟਾਪੂਆਂ ਨੇ ਵੇਖਿਆ ਅਤੇ ਡਰਦੇ ਰਹੇ,
ਧਰਤੀ ਦੀਆਂ ਹੱਦਾਂ ਕੰਬਦੀਆਂ ਹਨ,
ਓਹ ਨੇੜੇ ਹੋ ਕੇ ਅੱਪੜਦੇ ਹਨ।
6ਹਰੇਕ ਆਪਣੇ ਗੁਆਂਢੀ ਦੀ ਸਹਾਇਤਾ ਕਰਦਾ ਹੈ,
ਅਤੇ ਆਪਣੇ ਭਰਾ ਨੂੰ ਆਖਦਾ, ਤਕੜਾ ਹੋ!
7ਤਰਖਾਣ ਸੁਨਿਆਰ ਨੂੰ ਤਕੜਾ ਕਰਦਾ ਹੈ,
ਅਤੇ ਉਹ ਜਿਹੜਾ ਹਥੌੜੇ ਨਾਲ ਪੱਧਰਾ ਕਰਦਾ ਹੈ,
ਉਹ ਨੂੰ ਜਿਹੜਾ ਆਹਰਨ ਉੱਤੇ ਮਾਰਦਾ ਹੈ।
ਉਹ ਟਾਂਕੇ ਵਿਖੇ ਕਹਿੰਦਾ ਹੈ, ਉਹ ਚੰਗਾ ਹੈ,
ਉਹ ਉਸ ਨੂੰ ਮੇਖਾਂ ਨਾਲ ਪੱਕਿਆਂ ਕਰਦਾ ਹੈ
ਭਈ ਉਹ ਹਿੱਲੇ ਨਾ।।
8ਪਰ ਤੂੰ, ਹੇ ਇਸਰਾਏਲ, ਮੇਰੇ ਦਾਸ,
ਹੇ ਯਾਕੂਬ, ਜਿਹ ਨੂੰ ਮੈਂ ਚੁਣਿਆ ਹੈ,
ਮੇਰੇ ਦੋਸਤ ਅਬਰਾਹਾਮ ਦੀ ਅੰਸ,
9ਜਿਹ ਨੂੰ ਮੈਂ ਧਰਤੀ ਦੀਆਂ ਹੱਦਾਂ ਤੋਂ ਫੜ ਲਿਆ,
ਅਤੇ ਉਹ ਦਿਆਂ ਖੂੰਜਿਆਂ ਤੋਂ ਬੁਲਾ ਲਿਆ,
ਅਤੇ ਤੈਨੂੰ ਆਖਿਆ, ਤੂੰ ਮੇਰਾ ਦਾਸ ਹੈਂ,
ਮੈਂ ਤੈਨੂੰ ਚੁਣਿਆ ਅਤੇ ਤੈਨੂੰ ਨਹੀਂ ਰੱਦਿਆ।
10ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ,
ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ,
ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ
ਕਰਾਂਗਾ,
ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ
ਸੰਭਾਲਾਂਗਾ।
11ਵੇਖੋ, ਓਹ ਜੋ ਤੇਰੇ ਨਾਲ ਗੁੱਸੇ ਹਨ,
ਸ਼ਰਮਿੰਦੇ ਹੋਣਗੇ ਅਤੇ ਓਹਨਾਂ ਦੇ ਮੂੰਹ ਕਾਲੇ ਹੋ
ਜਾਣਗੇ,
ਅਤੇ ਓਹ ਜੋ ਤੇਰੇ ਨਾਲ ਲੜਦੇ ਹਨ
ਨਾ ਹੋਇਆਂ ਜੇਹੇ ਹੋ ਕੇ ਨਾਸ ਹੋ ਜਾਣਗੇ।
12ਜੋ ਤੇਰੇ ਨਾਲ ਝਗੜਦੇ ਹਨ,
ਤੂੰ ਓਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਾ।
ਜੋ ਤੇਰੇ ਨਾਲ ਜੁੱਧ ਕਰਦੇ ਹਨ,
ਓਹ ਨਾ ਹੋਇਆਂ ਜੇਹੇ ਸਗੋਂ ਨੇਸਤੀ ਜੇਹੇ ਹੋਣਗੇ!
13ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ
ਫੜੀ ਬੈਠਾ ਹਾਂ,
ਮੈਂ ਤੈਨੂੰ ਆਖਦਾ ਹਾਂ, ਨਾ ਡਰ,
ਮੈਂ ਤੇਰੀ ਸਹਾਇਤਾ ਕਰਾਂਗਾ।।
14ਨਾ ਡਰ, ਹੇ ਯਾਕੂਬ ਕੀੜੇ, ਹੇ ਇਸਰਾਏਲ ਦੀ
ਜੱਦ!
ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ,
ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ
ਪੁਰਖ ਹਾਂ।
15ਵੇਖ, ਮੈਂ ਤੈਨੂੰ ਇੱਕ ਨਵੇਂ ਤਿੱਖੇ ਗਾਹ ਪਾਉਣ ਵਾਲੇ
ਫਲ੍ਹੇ ਜਿਹਾ
ਜਿਹ ਦੇ ਦੰਦ ਵੀ ਹਨ, ਠਹਿਰਾਵਾਂਗਾ,
ਤੂੰ ਪਹਾੜਾਂ ਨੂੰ ਗਾਹੇਂਗਾ ਅਰ ਓਹਨਾਂ ਨੂੰ ਮਹੀਨ
ਕਰੇਂਗਾ,
ਅਤੇ ਤੂੰ ਟਿੱਬਿਆਂ ਨੂੰ ਭੋਹ ਵਾਂਙੁ ਬਣਾਏਂਗਾ।
16ਤੂੰ ਓਹਨਾਂ ਨੂੰ ਛੱਟੇਂਗਾ ਅਤੇ ਹਵਾ ਓਹਨਾਂ ਨੂੰ ਉਡਾ ਲੈ
ਜਾਵੇਗੀ,
ਅਤੇ ਤੁਫ਼ਾਨ ਓਹਨਾਂ ਨੂੰ ਖਿਲਾਰ ਦੇਵੇਗਾ,
ਪਰ ਤੂੰ ਯਹੋਵਾਹ ਵਿੱਚ ਖੁਸ਼ ਹੋਵੇਂਗਾ,
ਅਤੇ ਇਸਰਾਏਲ ਦੇ ਪਵਿੱਤਰ ਪੁਰਖ ਉੱਤੇ ਫਖਰ
ਕਰੇਂਗਾ।।
17ਮਸਕੀਨ ਅਰ ਕੰਗਾਲ ਪਾਣੀ ਭਾਲਦੇ ਹਨ ਪਰ ਹੈ
ਨਹੀਂ,
ਉਨ੍ਹਾਂ ਦੀਆਂ ਜੀਭਾਂ ਤਿਹਾ ਨਾਲ ਖੁਸ਼ਕ ਹਨ,
ਮੈਂ ਯਹੋਵਾਹ ਓਹਨਾਂ ਨੂੰ ਉੱਤਰ ਦਿਆਂਗਾ,
ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ
ਤਿਆਗਾਂਗਾ।
18ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ,
ਅਤੇ ਦੂਣਾਂ ਦੇ ਵਿਚਲੇ ਸੋਤੇ ਖੋਲ੍ਹਾਂਗਾ,
ਮੈ ਉਜਾੜ ਨੂੰ ਪਾਣੀ ਦਾ ਤਲਾ,
ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ।
19ਮੈਂ ਉਜਾੜ ਵਿੱਚ ਦਿਆਰ ਅਤੇ ਸ਼ਿੱਟਾਹ,
ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ।
ਮੈਂ ਮਦਾਨ ਵਿੱਚ ਸਰੂ, ਚੀਲ੍ਹ ਅਤੇ ਚਨਾਰ ਦੇ ਰੁੱਖ
ਇਕੱਠੇ ਰੱਖਾਂਗਾ।
20ਤਾਂ ਜੋ ਓਹ ਵੇਖਣ ਅਤੇ ਜਾਣਨ,
ਅਤੇ ਧਿਆਨ ਦੇਣ ਅਰ ਸਮਝਣ
ਕਿ ਯਹੋਵਾਹ ਦੇ ਹੱਥ ਨੇ ਏਹ ਨੂੰ ਕੀਤਾ ਹੈ,
ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਏਹ
ਸਾਜਿਆ ਹੈ।।
21ਯਹੋਵਾਹ ਆਖਦਾ ਹੈ, ਆਪਣਾ ਦਾਵਾ ਪੇਸ਼ ਕਰੋ,
ਯਾਕੂਬ ਦਾ ਪਾਤਸ਼ਾਹ ਆਖਦਾ ਹੈ, ਆਪਣੇ ਪਰਮਾਣ
ਲਿਆਓ।
22ਓਹ ਉਨ੍ਹਾਂ ਨੂੰ ਲਿਆਉਣ ਅਰ ਸਾਨੂੰ ਦੱਸਣ,
ਭਈ ਕੀ ਹੋਵੇਗਾ।
ਤੁਸੀਂ ਪਹਿਲੀਆਂ ਗੱਲਾਂ ਦੱਸੋ, ਕਿ ਓਹ ਕੀ ਸਨ,
ਭਈ ਅਸੀਂ ਧਿਆਨ ਦੇਈਏ,
ਅਤੇ ਓਹਨਾਂ ਦੇ ਆਖਰ ਨੂੰ ਜਾਣੀਏ,
ਯਾ ਆਉਣ ਵਾਲੀਆਂ ਗੱਲਾਂ ਸੁਣਾਓ।
23ਤੁਸੀਂ ਸਾਨੂੰ ਅਗਲੀਆਂ ਵਾਰਦਾਤਾਂ ਦੱਸੋ,
ਤਾਂ ਅਸੀਂ ਜਾਣਾਂਗੇ ਕਿ ਤੁਸੀਂ ਦਿਉਤੇ ਹੋ,
ਹਾਂ, ਭਲਿਆਈ ਕਰੋ ਯਾ ਬੁਰਿਆਈ ਕਰੋ,
ਭਈ ਅਸੀਂ ਹੈਰਾਨ ਹੋਈਏ ਅਤੇ ਰਲ ਕੇ ਉਹ
ਨੂੰ ਵੇਖੀਏ!
24ਵੇਖੋ, ਤੁਸੀਂ ਕੁਝ ਵੀ ਨਹੀਂ,
ਅਤੇ ਤੁਹਾਡੀ ਕਾਰ ਨਾ ਹੋਇਆਂ ਜਿਹੀ ਹੈ!
ਜੋ ਤੈਨੂੰ ਚੁਣਦਾ ਹੈ ਉਹ ਘਿਣਾਉਣਾ ਹੈ।।
25ਮੈਂ ਇੱਕ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ
ਆ ਗਿਆ ਹੈ,
ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ,
ਉਹ ਡਿਪਟੀਆਂ ਉੱਤੇ ਇਉਂ ਆ ਪਵੇਗਾ ਜਿਵੇਂ
ਗਾਰੇ ਉੱਤੇ,
ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਿਤੜਦਾ ਹੈ।
26ਕਿਹ ਨੇ ਆਦ ਤੋਂ ਦੱਸਿਆ ਭਈ ਅਸੀਂ ਜਾਈਏ,
ਅਤੇ ਪਹਿਲਾਂ ਤੋਂ ਭਈ ਅਸੀਂ ਆਖੀਏ, ਸਤ
ਬਚਨ?
ਕੋਈ ਦੱਸਣ ਵਾਲਾ ਨਹੀਂ, ਕੋਈ ਸੁਣਾਉਣ ਵਾਲਾ
ਨਹੀਂ,
ਤੁਹਾਡੀਆਂ ਗੱਲਾਂ ਦਾ ਸੁਣਨ ਵਾਲਾ ਕੋਈ ਨਹੀਂ।
27ਪਹਿਲਾਂ ਸੀਯੋਨ ਲਈ, - ਵੇਖ ਓਹਨਾਂ ਨੂੰ ਵੇਖ!
ਅਤੇ ਯਰੂਸ਼ਲਮ ਲਈ ਮੈਂ ਇੱਕ ਖੁਸ਼ ਖਬਰੀ ਦੇਣ
ਵਾਲਾ ਬਖਸ਼ਾਂਗਾ।
28ਜਦ ਮੈਂ ਵੇਖਦਾ ਹਾਂ ਤਾਂ ਕੋਈ ਨਹੀਂ ਹੈ,
ਅਤੇ ਏਹਨਾਂ ਦੇ ਵਿੱਚ ਕੋਈ ਸਲਾਹੀ ਨਹੀਂ,
ਕਿ ਜਦ ਮੈਂ ਓਹਨਾਂ ਤੋਂ ਪੁੱਛਾਂ ਤਾਂ ਓਹ ਅੱਗੋਂ ਮੈਨੂੰ
ਜਵਾਬ ਦੇਣ।।
29ਵੇਖੋ, ਓਹ ਸਭ ਦੇ ਸਭ ਵਿਅਰਥ ਹਨ,
ਓਹਨਾਂ ਦੇ ਕੰਮ ਕੁਝ ਵੀ ਨਹੀਂ ਹਨ,
ਓਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਹਵਾ ਤੇ
ਫੋਕਟ ਹੀ ਹਨ!।।

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy