YouVersion Logo
Search Icon

ਯਸਾਯਾਹ 12

12
ਧੰਨਵਾਦ ਦਾ ਗੀਤ
1ਉਸ ਦਿਨ ਤੂੰ ਆਖੇਂਗਾ,
ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਾਂਗਾ,
ਭਾਵੇਂ ਤੂੰ ਮੇਰੇ ਨਾਲ ਗੁੱਸੇ ਸੈਂ,
ਪਰ ਤੇਰਾ ਕ੍ਰੋਧ ਟਲ ਗਿਆ ਅਤੇ ਤੈਂ ਮੈਨੂੰ ਦਿਲਾਸਾ
ਦਿੱਤਾ ਹੈ।
2ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ,
ਮੈਂ ਆਸ ਰੱਖਾਂਗਾ ਅਤੇ ਨਾ ਡਰਾਗਾਂ,
ਕਿਉਂ ਜੋ ਮੇਰਾ ਬਲ ਅਰ ਮੇਰਾ ਗੀਤ ਯਾਹ
ਯਹੋਵਾਹ ਹੈ,
ਅਤੇ ਉਹੋ ਮੇਰੀ ਮੁਕਤੀ ਹੈ,
3ਮੁਕਤੀ ਦੇ ਸੋਤਿਆਂ ਤੋਂ,
ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।
4ਅਤੇ ਓਸ ਦਿਨ ਤੁਸੀਂ ਆਖੋਗੇ,
ਯਹੋਵਾਹ ਦਾ ਧੰਨਵਾਦ ਕਰੋ,
ਉਹ ਦੇ ਨਾਮ ਉੱਤੇ ਪੁਕਾਰੋ,
ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ,
ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
5ਯਹੋਵਾਹ ਨੂੰ ਗਾਓ,
ਉਸ ਨੇ ਸ਼ਾਨਦਾਰ ਕੰਮ ਜੋ ਕੀਤਾ,
ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।
6ਹੇ ਸੀਯੋਨ ਦੀਏ ਵਾਸਣੇ, ਕੂਕ ਮਾਰ ਕੇ ਜੈਕਾਰਾ
ਗਜਾ,
ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ
ਪੁਰਖ ਮਹਾਨ ਹੈ।।

Highlight

Copy

Compare

Share

None

Want to have your highlights saved across all your devices? Sign up or sign in