YouVersion Logo
Search Icon

ਹਬੱਕੂਕ 2

2
ਕਸਦੀਆਂ ਉੱਤੇ ਹਾਇ ਹਾਇ !
1ਮੈਂ ਆਪਣੇ ਪਹਿਰੇ ਉੱਤੇ ਖਲੋਵਾਂਗਾ,
ਅਤੇ ਬੁਰਜ ਉੱਤੇ ਖੜਾ ਰਹਾਂਗਾ,
ਅਤੇ ਤੱਕਾਂਗਾ ਭਈ ਮੈਂ ਵੇਖਾਂ ਕਿ ਉਹ ਮੈਨੂੰ ਕੀ
ਆਖੇ,
ਅਤੇ ਮੈਂ ਆਪਣੇ ਉਲਾਹਮੇ ਦਾ ਕੀ ਉੱਤਰ ਦਿਆਂ।
2ਤਾਂ ਯਹੋਵਾਹ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ,
ਦਰਸ਼ਣ ਨੂੰ ਲਿਖ, ਪੱਟੀਆਂ ਉੱਤੇ ਸਾਫ਼ ਲਿਖ,
ਭਈ ਕੋਈ ਪੜ੍ਹਦਾ ਪੜ੍ਹਦਾ ਦੌੜ ਵੀ ਸਕੇ।
3ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ
ਅਜੇ ਪੂਰੀ ਹੋਣ ਵਾਲੀ ਹੈ,
ਉਹ ਅੰਤ ਵੱਲ ਕਾਹਲੀ ਕਰਦੀ ਹੈ, ਓਹ ਝੂਠੀ
ਨਹੀਂ,
ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ,
ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।
4ਵੇਖ, ਉਹ ਮਨ ਵਿੱਚ ਫੁਲਿਆ ਹੋਇਆ ਹੈ,
ਉਹ ਉਸ ਦੇ ਵਿੱਚ ਸਿੱਧਾ ਨਹੀਂ,
ਪਰ ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।
5ਨਾਲੇ ਦਾਖ ਰਸ ਖੋਟਾ ਹੈ, ਇੱਕ ਹੰਕਾਰੀ,
ਉਹ ਕਾਇਮ ਨਾ ਰਹੇਗਾ,
ਜੋ ਪਤਾਲ ਵਾਂਙੁ ਆਪਣੀ ਲਾਲਸਾ ਵਧਾਉਂਦਾ ਹੈ,
ਅਤੇ ਮੌਤ ਵਰਗਾ ਹੈ, ਜੋ ਰੱਜਦਾ ਨਹੀਂ,
ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠਿਆਂ
ਕਰਦਾ ਹੈ,
ਅਤੇ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ
ਲਾਉਂਦਾ ਹੈ।।
6ਕੀ ਏਹ ਸਾਰੇ ਉਹ ਦੇ ਵਿਰੁੱਧ ਇੱਕ ਦ੍ਰਿਸ਼ਟਾਂਤ,
ਅਤੇ ਉਹ ਦੇ ਵਿਰੁੱਧ ਇੱਕ ਮੇਹਣਾ ਨਾ ਦੇਣਗੇ?
ਓਹ ਆਖਣਗੇ, ਹਾਇ ਉਹ ਨੂੰ ਜੋ ਉਸ ਨੂੰ
ਵਧਾਉਂਦਾ ਹੈ
ਜਿਹੜਾ ਆਪਣਾ ਨਹੀਂ ਹੈ! ਕਦ ਤੀਕ?
ਅਤੇ ਜੋ ਗਹਿਣਿਆਂ ਦਾ ਭਾਰ ਆਪਣੇ ਉੱਤੇ
ਲੱਦਦਾ ਹੈ!
7ਕੀ ਤੇਰੇ ਦੇਣਦਾਰ#2:7 ਅਥਵਾ, ਦੰਦ ਮਾਰਨ ਵਾਲੇ । ਅਚਾਣਕ ਨਾ ਉੱਠਣਗੇ,
ਅਤੇ ਓਹ ਜੋ ਤੈਨੂੰ ਧਰਲੀ ਮਾਰਦੇ ਹਨ ਨਾ
ਜਾਗਣਗੇ?
ਕੀ ਤੂੰ ਓਹਨਾਂ ਲਈ ਲੁੱਟ ਦਾ ਮਾਲ ਨਾ ਹੋਵੇਂਗਾ?
8ਏਸ ਲਈ ਕੀ ਤੈਂ ਬਹੁਤੀਆਂ ਕੌਮਾਂ ਨੂੰ ਲੁੱਟ ਲਿਆ,
ਉੱਮਤਾਂ ਦਾ ਸਾਰਾ ਬਕੀਆ ਤੈਨੂੰ ਵੀ ਲੁੱਟ ਲਵੇਗਾ,
ਆਦਮੀਆਂ ਦੇ ਖ਼ੂਨ ਅਤੇ ਉਸ ਜ਼ੁਲਮ ਦੇ ਕਾਰਨ
ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ
ਉੱਤੇ ਹੋਇਆ।।
9ਹਾਇ ਉਹ ਨੂੰ ਜੋ ਆਪਣੇ ਘਰਾਣੇ ਲਈ ਬੁਰਾ
ਲਾਭ ਖੱਟ ਲਵੇ,
ਭਈ ਉਹ ਆਪਣਾ ਆਹਲਣਾ ਉੱਚਿਆਈ ਤੇ
ਰੱਖੇ,
ਤਾਂ ਜੋ ਉਹ ਬਿਪਤਾ ਦੇ ਵੱਸ ਤੋਂ ਛੁਡਾਇਆ ਜਾਵੇ!
10ਤੈਂ ਆਪਣੇ ਘਰਾਣੇ ਲਈ ਨਮੋਸ਼ੀ ਦੀ ਜੁਗਤ ਕੀਤੀ,
ਤੈਂ ਬਹੁਤੀਆਂ ਉੱਮਤਾਂ ਨੂੰ ਵੱਢ ਸੁੱਟਿਆ,
ਸੋ ਤੈਂ ਆਪਣੀ ਹੀ ਜਾਨ ਦਾ ਪਾਪ ਕੀਤਾ!
11ਪੱਥਰ ਕੰਧ ਤੋਂ ਦੁਹਾਈ ਦੇਵੇਗਾ,
ਅਤੇ ਲੱਕੜੀ ਤੋਂ ਸ਼ਤੀਰ ਉੱਤਰ ਦੇਵੇਗਾ।।
12ਹਾਇ ਉਹ ਨੂੰ ਜੋ ਸ਼ਹਿਰ ਖ਼ੂਨ ਨਾਲ ਬਣਾਉਂਦਾ ਹੈ,
ਅਤੇ ਨਗਰ ਬਦੀ ਨਾਲ ਕਾਇਮ ਕਰਦਾ ਹੈ!
13ਵੇਖੋ, ਕੀ ਏਹ ਸੈਨਾਂ ਦੇ ਯਹੋਵਾਹ ਵੱਲੋਂ ਨਹੀਂ ਹੈ,
ਕਿ ਲੋਕੀਂ ਅੱਗ ਲਈ ਮਿਹਨਤ ਕਰਦੇ ਹਨ,
ਅਤੇ ਉੱਮਤਾਂ ਵਿਅਰਥ ਲਈ ਥੱਕ ਜਾਂਦੀਆਂ ਹਨ?
14ਧਰਤੀ ਤਾਂ ਯਹੋਵਾਹ ਦੇ ਪਰਤਾਪ ਦੇ ਗਿਆਨ ਨਾਲ
ਭਰ ਜਾਵੇਗੀ,
ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ।।
15ਹਾਇ ਉਹ ਨੂੰ ਜੋ ਆਪਣੇ ਗੁਆਂਢੀ ਨੂੰ
ਆਪਣੇ ਗੁੱਸੇ ਦੇ ਕਟੋਰੇ ਤੋਂ ਪਿਲਾਉਂਦਾ ਹੈ,
ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ,
ਭਈ ਤੂੰ ਓਹਨਾਂ ਦੇ ਨੰਗੇਜ਼ ਉੱਤੇ ਤੱਕੇ!
16ਤੂੰ ਅਨਾਦਰ ਨਾਲ ਰੱਜੇਂਗਾ, ਨਾ ਪਰਤਾਪ ਨਾਲ,
ਤੂੰ ਪੀ ਅਤੇ ਬੇਸੁੰਨਤ ਹੋ,
ਯਹੋਵਾਹ ਦੇ ਸੱਜੇ ਹੱਥ ਦਾ ਕਟੋਰਾ
ਘੁੰਮ ਕੇ ਤੇਰੇ ਉੱਤੇ ਆ ਪਵੇਗਾ,
ਅਤੇ ਅੱਤ ਅਨਾਦਰ ਤੇਰੇ ਪਰਤਾਪ ਉੱਤੇ ਹੋਵੇਗਾ,
17ਕਿਉਂ ਜੋ ਉਹ ਜ਼ੁਲਮ ਜਿਹੜਾ ਲਬਾਨੋਨ ਨਾਲ
ਹੋਇਆ ਤੈਨੂੰ ਕੱਜੇਗਾ,
ਨਾਲੇ ਡੰਗਰਾਂ ਦੀ ਬਰਬਾਦੀ ਓਹਨਾਂ ਨੂੰ#2:17 ਅਥਵਾ, ਤੈਨੂੰ । ਡਰਾਵੇਗੀ
ਆਦਮੀਆਂ ਦੇ ਲਹੂ ਅਤੇ ਉਸ ਜ਼ੁਲਮ ਦੇ ਕਾਰਨ,
ਜਿਹੜਾ ਦੇਸ, ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ
ਉੱਤੇ ਹੋਇਆ।।
18ਘੜੇ ਹੋਏ ਬੁੱਤ ਦਾ ਕੀ ਲਾਭ ਹੈ,
ਕਿ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ?
ਇੱਕ ਢਲੀ ਹੋਈ ਮੂਰਤ, ਝੂਠ ਦਾ ਉਸਤਾਦ,
ਕਿ ਉਸ ਦਾ ਸਾਜਣ ਵਾਲਾ ਆਪਣੀ ਕਾਰੀਗਰੀ
ਉੱਤੇ ਭਰੋਸਾ ਰੱਖਦਾ ਹੈ,
ਜਦ ਉਹ ਗੁੰਗੇ ਬੁੱਤ ਬਣਾਵੇ?।।
19ਹਾਇ ਉਹ ਨੂੰ ਜੋ ਲੱਕੜੀ ਨੂੰ ਆਖਦਾ ਹੈ, ਜਾਗ!
ਗੁੰਗੇ ਪੱਥਰ ਨੂੰ, ਉੱਠ!
ਭਲਾ, ਏਹ ਸਲਾਹ ਦੇ ਸੱਕਦਾ ਹੈ?
ਵੇਖੋ, ਉਹ ਸੋਨੇ ਚਾਂਦੀ ਨਾਲ ਮੜ੍ਹਿਆ ਹੋਇਆ ਹੈ,
ਪਰ ਉਸ ਦੇ ਵਿੱਚ ਕੋਈ ਸਾਹ ਨਹੀਂ।
20ਯਹੋਵਾਹ ਆਪਣੀ ਪਵਿੱਤਰ ਹੈਕਲ ਵਿੱਚ ਹੈ,
ਸਾਰੀ ਧਰਤੀ ਉਹ ਦੇ ਅੱਗੇ ਚੁੱਪ ਰਹੇ।।

Highlight

Share

Copy

None

Want to have your highlights saved across all your devices? Sign up or sign in

Videos for ਹਬੱਕੂਕ 2