ਕੂਚ 40
40
ਡੇਹਰੇ ਦੇ ਤੰਬੂ ਦਾ ਖੜਾ ਕੀਤਾ ਜਾਣਾ
1ਫੇਰ ਯਹੋਵਾਹ ਮੂਸਾ ਨੂੰ ਬੋਲਿਆ ਕਿ 2ਪਹਿਲੇ ਮਹੀਨੇ ਦੇ ਪਹਿਲੇ ਦਿਨ ਤੂੰ ਡੇਹਰੇ ਦੀ ਮੰਡਲੀ ਦਾ ਤੰਬੂ ਖੜਾ ਕਰੀਂ 3ਤੂੰ ਉਸ ਵਿੱਚ ਸਾਖੀ ਦਾ ਸੰਦੂਕ ਰੱਖੀਂ ਅਤੇ ਸੰਦੂਕ ਨੂੰ ਪੜਦੇ ਨਾਲ ਵੱਖਰਾ ਕਰੀਂ 4ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀਂ ਅਤੇ ਤੂੰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਰ ਉਸ ਦੇ ਦੀਵੇ ਜਗਾਵੀਂ 5ਅਤੇ ਧੂਪ ਦੀ ਸੋਨੇ ਦੀ ਜਗਵੇਦੀ ਸਾਖੀ ਦੇ ਸੰਦੂਕ ਦੇ ਅੱਗੇ ਰੱਖੀਂ ਅਤੇ ਡੇਹਰੇ ਦੇ ਦਰਵੱਜੇ ਦੀ ਓਟ ਲਮਕਾਈਂ 6ਤੂੰ ਹੋਮ ਦੀ ਜਗਵੇਦੀ ਨੂੰ ਡੇਹਰੇ ਦੀ ਮੰਡਲੀ ਦੇ ਤੰਬੂ ਦੇ ਦਰਵੱਜੇ ਅੱਗੇ ਰੱਖੀਂ 7ਅਤੇ ਤੂੰ ਹੌਦ ਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀਂ ਅਰ ਉਸ ਵਿੱਚ ਪਾਣੀ ਪਾਈਂ 8ਫੇਰ ਤੂੰ ਹਾਤੇ ਨੂੰ ਚੁਫੇਰੇ ਖੜਾ ਕਰੀਂ ਅਤੇ ਹਾਤੇ ਦੇ ਫਾਟਕ ਦੀ ਓਟ ਲਮਕਾਈਂ 9ਤੂੰ ਮਲਣ ਦਾ ਤੇਲ ਲੈਕੇ ਡੇਹਰੇ ਨੂੰ ਅਤੇ ਜੋ ਕੁਝ ਉਸ ਵਿੱਚ ਹੈ ਉਸ ਨੂੰ ਮਲੀਂ ਸੋ ਤੂੰ ਉਹ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਪਵਿੱਤ੍ਰ ਕਰੀਂ ਤਾਂ ਓਹ ਪਵਿੱਤ੍ਰ ਹੋਵੇਗਾ 10ਤੂੰ ਹੋਮ ਦੀ ਜਗਵੇਦੀ ਅਤੇ ਉਸ ਦੇ ਸਾਰੇ ਸਮਾਨ ਨੂੰ ਤੇਲ ਮਲੀਂ। ਐਉਂ ਤੂੰ ਜਗਵੇਦੀ ਨੂੰ ਪਵਿੱਤ੍ਰ ਕਰੀਂ ਤਾਂ ਉਹ ਜਗਵੇਦੀ ਅੱਤ ਪਵਿੱਤ੍ਰ ਹੋਵੇਗੀ 11ਫੇਰ ਤੂੰ ਹੌਦ ਨੂੰ ਅਤੇ ਉਸ ਦੀ ਚੌਂਕੀ ਨੂੰ ਮਲੀਂ। ਤੂੰ ਉਹ ਨੂੰ ਪਵਿੱਤ੍ਰ ਕਰੀਂ 12ਤੂੰ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਲਿਆਈਂ ਅਤੇ ਉਨ੍ਹਾਂ ਨੂੰ ਪਾਣੀ ਨਾਲ ਨੁਲਹਾਈਂ 13ਤੂੰ ਹਾਰੂਨ ਨੂੰ ਪਵਿੱਤ੍ਰ ਬਸਤ੍ਰ ਪੁਆਈਂ ਅਤੇ ਤੂੰ ਉਹ ਨੂੰ ਮਸਹ ਕਰ ਕੇ ਪਵਿੱਤ੍ਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਸੇਵਾ ਕਰੇ 14ਤੂੰ ਉਸ ਦੇ ਪੁੱਤ੍ਰਾਂ ਨੂੰ ਨੇੜੇ ਲਿਆ ਕੇ ਕੁੜਤੇ ਪੁਆਈਂ 15ਅਤੇ ਤੂੰ ਉਨ੍ਹਾਂ ਨੂੰ ਮਸਹ ਕਰੀਂ ਜਿਵੇਂ ਤੈਂ ਉਨ੍ਹਾਂ ਦੇ ਪਿਤਾ ਨੂੰ ਮਸਹ ਕੀਤਾ ਤਾਂ ਜੋ ਓਹ ਮੇਰੇ ਲਈ ਜਾਜਕ ਹੋਣ ਅਤੇ ਐਉਂ ਉਨ੍ਹਾਂ ਦਾ ਮਸਹ ਹੋਣਾ ਉਨ੍ਹਾਂ ਦੀਆਂ ਪੀੜ੍ਹੀਆਂ ਤੀਕ ਇੱਕ ਅਨੰਤ ਜਾਜਕਾਈ ਹੋਵੇਗੀ 16ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।।
17ਉਪਰੰਤ ਐਉਂ ਹੋਇਆ ਕਿ ਦੂਜੇ ਵਰਹੇ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਉਹ ਡੇਹਰਾ ਖੜਾ ਕੀਤਾ ਗਿਆ 18ਅਤੇ ਮੂਸਾ ਨੇ ਡੇਹਰੇ ਨੂੰ ਖੜਾ ਕੀਤਾ ਅਰ ਉਸ ਨੇ ਉਹ ਦੀਆਂ ਚੀਥੀਆਂ ਅਰ ਉਸ ਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆਂ 19ਫੇਰ ਡੇਹਰੇ ਉੱਤੇ ਉਸ ਨੇ ਤੰਬੂ ਤਾਣਿਆ ਅਤੇ ਤੰਬੂ ਉੱਤੇ ਉਤਾਹਾਂ ਢਕਣਾ ਲਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 20ਫੇਰ ਉਸ ਸਾਖੀ ਨੂੰ ਲੈ ਕੇ ਸੰਦੂਕ ਵਿੱਚ ਪਾਇਆ ਅਤੇ ਚੋਬਾਂ ਸੰਦੂਕ ਉੱਤੇ ਰੱਖੀਆਂ ਅਤੇ ਪਰਾਸਚਿਤ ਦਾ ਸਰਪੋਸ਼ ਉਤਾਹਾਂ ਸੰਦੂਕ ਦੇ ਉੱਤੇ ਰੱਖਿਆ 21ਉਹ ਸੰਦੂਕ ਨੂੰ ਡੇਹਰੇ ਦੇ ਅੰਦਰ ਲਿਆਇਆ ਅਤੇ ਓਟ ਦਾ ਪੜਦਾ ਲਮਕਾਇਆ ਅਤੇ ਸਾਖੀ ਦੇ ਸੰਦੂਕ ਨੂੰ ਓਟ ਵਿੱਚ ਰੱਖਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 22ਫੇਰ ਉਸ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਡੇਹਰੇ ਦੇ ਉੱਤਰ ਵੱਲ ਦੇ ਪਾਸੇ ਪੜਦੇ ਤੋਂ ਬਾਹਰ ਰੱਖਿਆ 23ਅਤੇ ਉਸ ਨੇ ਉਸ ਉੱਤੇ ਯਹੋਵਾਹ ਅੱਗੇ ਰੋਟੀ ਸੁਆਰ ਕੇ ਰੱਖੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 24ਤਾਂ ਉਸ ਨੇ ਸ਼ਮਾਦਾਨ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਹਰੇ ਦੇ ਦੱਖਣ ਵੱਲ ਦੇ ਪਾਸੇ ਰੱਖਿਆ 25ਅਤੇ ਉਸ ਨੇ ਯਹੋਵਾਹ ਦੇ ਅੱਗੇ ਦੀਵੇ ਜਗਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 26ਫੇਰ ਉਸ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪੜਦੇ ਦੇ ਸਾਹਮਣੇ ਰੱਖਿਆ 27ਅਤੇ ਉਸ ਉੱਤੇ ਸੁਗੰਧੀ ਧੂਪ ਜਲਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 28ਫੇਰ ਉਸ ਨੇ ਡੇਹਰੇ ਦੇ ਦਰਵੱਜੇ ਦੀ ਓਟ ਲਮਕਾਈ 29ਤਾਂ ਉਸ ਨੇ ਹੋਮ ਦੀ ਜਗਵੇਦੀ ਨੂੰ ਡੇਹਰੇ ਦੀ ਮੰਡਲੀ ਦੇ ਤੰਬੂ ਦੇ ਦਰਵੱਜੇ ਉੱਤੇ ਰੱਖਿਆ ਅਰ ਉਸ ਉੱਤੇ ਹੋਮ ਦੀ ਭੇਟ ਅਰ ਮੈਦੇ ਦੀ ਭੇਟ ਚੜ੍ਹਾਈ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 30ਫੇਰ ਉਸ ਨੇ ਹੌਦ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖਿਆ ਅਤੇ ਉਸ ਵਿੱਚ ਨਹਾਉਣ ਦਾ ਪਾਣੀ ਪਾਇਆ 31ਅਤੇ ਮੂਸਾ ਤੇ ਹਾਰੂਨ ਅਰ ਉਸ ਦੇ ਪੁੱਤ੍ਰ ਉਸ ਵਿੱਚ ਹੱਥ ਪੈਰ ਧੋਂਦੇ ਹੁੰਦੇ ਸਨ 32ਅਰਥਾਤ ਜਦ ਓਹ ਸਾਖੀ ਦੇ ਤੰਬੂ ਵਿੱਚ ਜਾਂਦੇ ਅਤੇ ਜਦ ਓਹ ਜਗਵੇਦੀ ਦੇ ਨੇੜੇ ਆਉਂਦੇ ਸਨ ਤਾਂ ਓਹ ਅਸ਼ਨਾਨ ਕਰਦੇ ਹੁੰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ 33ਫੇਰ ਉਸ ਨੇ ਹਾਤਾ ਡੇਹਰੇ ਅਤੇ ਜਗਵੇਦੀ ਦੇ ਚੁਫੇਰੇ ਖੜਾ ਕੀਤਾ ਅਤੇ ਉਸ ਨੇ ਓਟ ਨੂੰ ਹਾਤੇ ਦੇ ਫਾਟਕ ਉੱਤੇ ਲਮਕਾਇਆ। ਐਉਂ ਮੂਸਾ ਨੇ ਉਸ ਕੰਮ ਨੂੰ ਸੰਪੂਰਨ ਕੀਤਾ 34ਤਦ ਬੱਦਲ ਮੰਡਲੀ ਦੇ ਤੰਬੂ ਉੱਤੇ ਛਾ ਗਿਆ ਅਤੇ ਯਹੋਵਾਹ ਦੇ ਪਰਤਾਪ ਨੇ ਡੇਹਰੇ ਨੂੰ ਭਰ ਦਿੱਤਾ 35ਤਾਂ ਮੂਸਾ ਮੰਡਲੀ ਦੇ ਤੰਬੂ ਵਿੱਚ ਵੜ ਨਾ ਸੱਕਿਆ ਕਿਉਂ ਜੋ ਬੱਦਲ ਉਸ ਉੱਤੇ ਛਾਇਆ ਹੋਇਆ ਸੀ ਅਤੇ ਯਹੋਵਾਹ ਦੇ ਪਰਤਾਪ ਨੇ ਡੇਹਰੇ ਨੂੰ ਭਰ ਦਿੱਤਾ 36ਜਦ ਬੱਦਲ ਡੇਹਰੇ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਦ ਇਸਾਰਏਲੀ ਆਪਣੇ ਸਾਰੇ ਸਫ਼ਰ ਵਿੱਚ ਅੱਗੇ ਚੱਲਦੇ ਸਨ 37ਪਰ ਜਦ ਬੱਦਲ ਨਾ ਚੁੱਕ ਹੁੰਦਾ ਸੀ ਤਾਂ ਓਹ ਨਹੀਂ ਚੱਲਦੇ ਸਨ ਜਦ ਤੀਕ ਬੱਦਲ ਚੁੱਕਿਆ ਨਾ ਜਾਵੇ 38ਕਿਉਂ ਕਿ ਦਿਨ ਨੂੰ ਯਹੋਵਾਹ ਦਾ ਬੱਦਲ ਡੇਹਰੇ ਉੱਤੇ ਹੁੰਦਾ ਸੀ ਅਤੇ ਰਾਤ ਉਸ ਵਿੱਚ ਅੱਗ ਹੁੰਦੀ ਸੀ। ਇਸਰਾਏਲ ਦੇ ਸਾਰੇ ਘਰਾਣੇ ਦੀ ਨਿਗਾਹ ਵਿੱਚ ਉਨ੍ਹਾਂ ਦੇ ਸਾਰੇ ਸਫ਼ਰ ਵਿੱਚ ਐਉਂ ਹੀ ਹੁੰਦਾ ਰਿਹਾ।।
Currently Selected:
ਕੂਚ 40: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.