ਕੂਚ 35
35
ਡੇਹਰੇ ਦਾ ਸੰਪੂਰਨ ਕੀਤਾ ਜਾਣਾ
1ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਆਖਿਆ, ਏਹ ਗੱਲਾਂ ਹਨ ਜਿਨ੍ਹਾਂ ਦੇ ਕਰਨ ਦਾ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ 2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡਾ ਵਿਸਰਾਮ ਦਾ ਪਵਿੱਤ੍ਰ ਸਬਤ ਯਹੋਵਾਹ ਲਈ ਹੋਵੇ। ਜੋ ਕੋਈ ਉਸ ਵਿੱਚ ਕੰਮ ਕਰੇ ਉਹ ਮਾਰਿਆ ਜਾਵੇ 3ਤੁਸਾਂ ਆਪਣੇ ਵਾਸਾਂ ਵਿੱਚ ਸਬਤ ਦੇ ਦਿਨ ਅੱਗ ਨਾ ਬਾਲਣੀ।। 4ਮੂਸਾ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਜਿਹੜੀ ਗੱਲ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਉਹ ਏਹ ਹੈ 5ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ– ਸੋਨਾ ਚਾਂਦੀ ਪਿੱਤਲ 6ਅਰ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਅਤੇ ਪਸ਼ਮ 7ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਰ ਬੱਕਰਿਆਂ ਦੀਆਂ ਖੱਲਾਂ ਅਰ ਸ਼ਿੱਟੀਮ ਦੀ ਲੱਕੜੀ 8ਅਰ ਦੀਵੇ ਦਾ ਤੇਲ ਅਰ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਧੂਪ ਦਾ ਮਸਾਲਾ 9ਸੁਲੇਮਾਨੀ ਪੱਥਰ ਅਤੇ ਏਫ਼ੋਦ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ 10ਤੁਹਾਡੇ ਵਿੱਚੋਂ ਹਰ ਇੱਕ ਚਤਰਾ ਆਵੇ ਅਰ ਸਭ ਕੁਝ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਹੈ ਬਣਾਵੇ 11ਡੇਹਰਾ ਅਰ ਉਸ ਦਾ ਤੰਬੂ ਅਰ ਉਸ ਦਾ ਢੱਕਣ ਅਰ ਉਸ ਦੀਆਂ ਕੁੰਡੀਆਂ ਅਰ ਉਸ ਦੀਆਂ ਫੱਟੀਆਂ ਅਰ ਉਸ ਦੇ ਹੋੜੇ ਉਸ ਦੀਆਂ ਥੰਮ੍ਹੀਆਂ ਅਰ ਉਸ ਦੀਆਂ ਚੀਥੀਆਂ 12ਸੰਦੂਕ ਅਤੇ ਉਸ ਦੀਆਂ ਚੋਬਾਂ ਪਰਾਸਚਿਤ ਦਾ ਸਰਪੋਸ਼ ਅਰ ਓਟ ਦਾ ਪੜਦਾ 13ਮੇਜ਼ ਅਤੇ ਉਸ ਦੀਆਂ ਚੋਬਾਂ ਅਤੇ ਉਸ ਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ 14ਸ਼ਮਾਦਾਨ ਚਾਨਣਾ ਦੇਣ ਲਈ ਅਤੇ ਉਸ ਦਾ ਸਮਾਨ ਅਰ ਉਸ ਦੇ ਦੀਵੇ ਅਤੇ ਚਾਨਣ ਲਈ ਤੇਲ 15ਧੂਪ ਦੀ ਜਗਵੇਦੀ ਅਤੇ ਉਸ ਦੀਆਂ ਚੋਬਾਂ ਅਤੇ ਮਸਹ ਕਰਨ ਦਾ ਤੇਲ ਸੁਗੰਧੀ ਧੂਪ ਅਤੇ ਡੇਹਰੇ ਦੇ ਦਰਵੱਜੇ ਕੋਲ ਬੂਹੇ ਦੀ ਓਟ 16ਅਤੇ ਹੋਮ ਦੀ ਜਗਵੇਦੀ ਅਤੇ ਉਹ ਦੇ ਲਈ ਪਿੱਤਲ ਦੀ ਝੰਜਰੀ ਅਤੇ ਉਹ ਦੀਆਂ ਚੋਬਾਂ ਅਰ ਉਸ ਦਾ ਸਾਰਾ ਸਮਾਨ ਹੌਦ ਅਤੇ ਉਹ ਦੀ ਚੌਂਕੀ 17ਹਾਤੇਂ ਦੀਆਂ ਕਨਾਤਾਂ ਅਰ ਉਸ ਦੀਆਂ ਥੰਮ੍ਹੀਆਂ ਅਰ ਉਸ ਦੀਆਂ ਚੀਥੀਆਂ ਅਰ ਹਾਤੇ ਦੇ ਫਾਟਕ ਦੀ ਓਟ 18ਡੇਹਰੇ ਦੀਆਂ ਕੀਲੀਆਂ ਅਤੇ ਹਾਤੇ ਦੀਆਂ ਕੀਲੀਆਂ ਅਰ ਉਨ੍ਹਾਂ ਦੀਆਂ ਲਾਸਾਂ 19ਅਤੇ ਮਹੀਨ ਉਣੇ ਹੋਏ ਬਸਤ੍ਰ ਪਵਿੱਤ੍ਰ ਅਸਥਾਨ ਵਿੱਚ ਉਪਾਸਨਾ ਲਈ ਅਤੇ ਹਾਰੂਨ ਜਾਜਕ ਲਈ ਪਵਿੱਤ੍ਰ ਬਸਤ੍ਰ ਅਰ ਉਹ ਦੇ ਪੁੱਤ੍ਰਾਂ ਲਈ ਅਤੇ ਓਹਨਾਂ ਦੇ ਜਾਜਕਾਈ ਦੇ ਕੰਮ ਲਈ ਬਸਤ੍ਰ 20ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਦੇ ਅੱਗੋਂ ਬਾਹਰ ਗਈ 21ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤ੍ਰ ਬਸਤ੍ਰਾਂ ਲਈ ਲਿਆਏ 22ਮਨੁੱਖ ਅਤੇ ਉਨ੍ਹਾਂ ਦੇ ਨਾਲ ਤੀਵੀਆਂ ਆਈਆਂ ਅਤੇ ਮਨ ਦੀ ਭਾਉਣੀ ਨਾਲ ਜੁਗਨੀਆਂ ਨਥਾਂ ਛਾਪਾਂ ਅਤੇ ਹਾਰ ਸਾਰੇ ਸੋਨੇ ਦੇ ਗਹਿਣੇ ਲਿਆਏ ਅਰ ਸਾਰੇ ਮੁਨੱਖਾਂ ਨੇ ਯਹੋਵਾਹ ਲਈ ਸੋਨੇ ਦੀਆਂ ਭੇਟਾਂ ਦਿੱਤੀਆਂ 23ਅਤੇ ਜਿਨ੍ਹਾਂ ਮਨੁੱਖਾਂ ਕੋਲੋਂ ਨੀਲਾ ਬੈਂਗਣੀ ਅਰ ਕਿਰਮਚੀ ਸੂਤ ਅਰ ਮਹੀਨ ਕਤਾਨ ਅਤੇ ਪਸ਼ਮ ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਲੱਭੀਆਂ ਓਹ ਲਿਆਏ 24ਜਿਨਿਆਂ ਨੇ ਚਾਂਦੀ ਅਤੇ ਪਿੱਤਲ ਦੀਆਂ ਭੇਟਾਂ ਚੜ੍ਹਾਉਣੀਆਂ ਚਾਹੀਆਂ ਓਹ ਯਹੋਵਾਹ ਲਈ ਭੇਟਾਂ ਲਿਆਏ ਅਤੇ ਜਿਨਿਆਂ ਦੇ ਕੋਲੋਂ ਸ਼ਿੱਟੀਮ ਦੀ ਲੱਕੜੀ ਉਪਾਸਨਾ ਦੇ ਕਿਸੇ ਕੰਮ ਲਈ ਲੱਭੀ ਓਹ ਲਿਆਏ 25ਅਤੇ ਸਾਰੀਆਂ ਚਤਰੀਆਂ ਇਸਤਰੀਆਂ ਨੇ ਆਪਣੇ ਹੱਥੀਂ ਕੱਤਿਆ ਅਤੇ ਜੋ ਕੱਤਿਆ ਓਹੋ ਲੈ ਆਇਆਂ, ਅਰਥਾਤ ਨੀਲਾ ਬੈਂਗਣੀ ਅਰ ਕਿਰਮਚੀ ਮਹੀਨ ਕਤਾਨ 26ਅਤੇ ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ 27ਅਤੇ ਸਰਦਾਰ ਸੁਲੇਮਾਨੀ ਪੱਥਰ ਅਰ ਏਫ਼ੋਦ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ ਲਿਆਏ 28ਅਰ ਮਸਾਲਾ ਅਤੇ ਚਾਨਣੇ ਲਈ ਤੇਲ ਅਤੇ ਮਸਹ ਕਰਨ ਲਈ ਤੇਲ ਅਰ ਸੁੰਗਧੀ ਧੂਪ 29ਅਰ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿੰਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਓਹ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਹੋਵਾਹ ਨੇ ਮੂਸਾ ਦੀ ਰਾਹੀਂ ਬਣਾਉਣ ਦਾ ਹੁਕਮ ਦਿੱਤਾ ਸੀ ਉਹ ਯਹੋਵਾਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ 30ਮੂਸਾ ਨੇ ਇਸਰਾਏਲੀਆਂ ਨੂੰ ਆਖਿਆ, ਵੇਖੋ ਬਸਲਏਲ ਹੂਰ ਦੇ ਪੋਤ੍ਰੇ ਅਤੇ ਊਰੀ ਦੇ ਪੁੱਤ੍ਰ ਨੂੰ ਜਿਹੜਾ ਯਹੂਦਾਹ ਦੇ ਗੋਤ ਦਾ ਹੈ ਯਹੋਵਾਹ ਨੇ ਨਾਉਂ ਲੈ ਕੇ ਬੁਲਾਇਆ ਹੈ 31ਅਤੇ ਉਸ ਨੇ ਉਹ ਨੂੰ ਪਰਮੇਸ਼ੁਰ ਦੇ ਆਤਮਾ ਤੋਂ ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ ਹੈ 32ਕਿ ਉਹ ਚਤਰਾਈ ਦਾ ਕੰਮ ਕੱਢੇ ਅਤੇ ਸੋਨੇ ਚਾਂਦੀ ਅਰ ਪਿੱਤਲ ਦਾ ਕੰਮ ਕਰੇ 33ਅਤੇ ਪੱਥਰਾਂ ਨੂੰ ਜੜਨ ਲਈ ਉੱਕਰੇ ਅਤੇ ਲੱਕੜੀ ਦੀ ਚਿੱਤਰਕਾਰੀ ਕਰੇ ਅਰਥਾਤ ਸਭ ਪਰਕਾਰ ਦੀ ਚਤਰਾਈ ਦਾ ਕੰਮ ਕਰੇ 34ਅਤੇ ਉਸ ਨੇ ਸਿਖਲਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਕ ਦੇ ਪੁੱਤ੍ਰ ਆਹਾਲੀਆਬ ਨੂੰ ਦਿੱਤੀ 35ਉਸ ਨੇ ਉਨ੍ਹਾਂ ਦੇ ਮਨਾਂ ਨੂੰ ਬੁੱਧ ਨਾਲ ਭਰਪੂਰ ਕੀਤਾ ਕਿ ਓਹ ਹਰ ਪਰਕਾਰ ਦਾ ਕਾਰੀਗਰੀ ਦਾ ਕੰਮ ਕਰਨ ਅਰਥਾਤ ਉੱਕਰਾਵੇ ਦਾ ਚਤੇਰੇ ਦਾ ਅਤੇ ਕਸੀਦੇਕਾਰ ਦਾ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਕਤਾਨ ਦਾ ਅਤੇ ਜੁਲਾਹੇ ਦਾ ਅਰ ਸਾਰੀ ਕਾਰੀਗਰੀ ਦੇ ਕਰਨ ਵਾਲਿਆਂ ਦਾ ਅਤੇ ਚਤਰਾਈ ਦੇ ਕੰਮ ਦੇ ਕਰਿੰਦਿਆਂ ਦਾ ਕੰਮ ।।
Currently Selected:
ਕੂਚ 35: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.