YouVersion Logo
Search Icon

ਅਸਤਰ 9:20-22

ਅਸਤਰ 9:20-22 PUNOVBSI

ਮਾਰਦਕਈ ਨੇ ਇਨ੍ਹਾਂ ਗੱਲਾਂ ਨੂੰ ਲਿਖਿਆ ਅਤੇ ਸਾਰੇ ਯਹੂਦੀਆਂ ਨੂੰ ਜਿਹੜੇ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਸਨ ਕੀ ਨੇੜੇ ਦੇ ਕੀ ਦੂਰ ਦੇ ਪੱਤਰ ਘੱਲੇ ਤਾਂ ਜੋ ਓਹਨਾਂ ਵਿੱਚ ਏਹ ਕਾਇਮ ਕਰੇ ਕਿ ਉਹ ਅਦਾਰ ਮਹੀਨੇ ਦੀ ਚੌਧਵੀਂ ਅਰ ਪੰਦਰਵੀਂ ਤਾਰੀਖ ਨੂੰ ਵਰ੍ਹੇ ਦੇ ਵਰ੍ਹੇ ਮਨਾਉਣ ਕਿਉਂ ਜੋ ਏਹ ਓਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ ਅਰ ਇਹ ਮਹੀਨਾ ਓਹਨਾਂ ਲਈ ਗਮ ਤੋਂ ਖੁਸ਼ੀ ਵਿੱਚ ਅਰ ਰੋਣ ਪਿੱਟਨ ਤੋਂ ਇੱਕ ਸ਼ੁਭ ਦਿਨ ਵਿੱਚ ਬਦਲ ਗਿਆ ਤਾਂ ਜੋ ਉਹ ਏਸ ਨੂੰ ਦਾਉਤ ਦਾ ਦਿਨ ਅਰ ਅਨੰਦ ਦਾ ਦਿਨ ਅਤੇ ਇੱਕ ਦੂਜੇ ਨੂੰ ਛਾਂਦਾ ਘੱਲਣ ਦਾ ਦਿਨ ਅਤੇ ਗਰੀਬਾਂ ਨੂੰ ਇਨਾਮ ਦੇਣ ਦਾ ਦਿਨ ਬਣਾਉਣ