YouVersion Logo
Search Icon

ਅਸਤਰ 3

3
ਯਹੂਦੀਆਂ ਦੇ ਵਿਰੁੱਧ ਇੱਕ ਮਤਾ
1ਇਨ੍ਹਾਂ ਗੱਲਾਂ ਦੇ ਮਗਰੋਂ ਅਹਸ਼ਵੇਰੋਸ਼ ਪਾਤਸ਼ਾਹ ਨੇ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਦੀ ਪਦਵੀ ਉੱਚੀ ਕਰ ਦਿੱਤੀ ਅਤੇ ਉਹ ਦੀ ਗੱਦੀ ਉਸ ਦੇ ਨਾਲ ਦੇ ਸਾਰਿਆਂ ਸਰਦਾਰਾਂ ਤੋਂ ਉੱਚੀ ਕਰ ਦਿੱਤੀ 2ਪਾਤਸ਼ਾਹ ਦੇ ਸਾਰੇ ਟਹਿਲੂਏ ਜਿਹੜੇ ਪਾਤਸ਼ਾਹ ਦੇ ਫਾਟਕ ਉੱਤੇ ਸਨ ਹਾਮਾਨ ਅੱਗੇ ਗੋਡੇ ਨਿਵਾਉਂਦੇ ਅਤੇ ਉਹ ਨੂੰ ਮੱਥਾ ਟੇਕਦੇ ਸਨ ਕਿਉਂਕਿ ਪਾਤਸ਼ਾਹ ਦਾ ਹੁਕਮ ਉਹ ਦੇ ਲਈ ਇਉਂ ਹੀ ਸੀ ਪਰ ਮਾਰਦਕਈ ਨਾ ਹੀ ਗੋਡੇ ਨਿਵਾਉਂਦਾ ਨਾ ਮੱਥਾ ਟੇਕਦਾ ਸੀ 3ਤਾਂ ਪਾਤਸ਼ਾਹ ਦੇ ਟਹਿਲੂਆਂ ਨੇ ਜਿਹੜੇ ਪਾਤਸ਼ਾਹ ਦੇ ਫਾਟਕ ਉੱਤੇ ਸਨ ਮਾਰਦਕਈ ਨੂੰ ਆਖਿਆ, ਤੂੰ ਕਿਉਂ ਪਾਤਸ਼ਾਹ ਦੇ ਹੁਕਮ ਦੀ ਉਲੰਘਣਾ ਕਰਦਾ ਹੈਂ? 4ਤਾਂ ਐਉਂ ਹੋਇਆ ਕਿ ਜਦ ਉਹ ਨਿਤ ਨਿਤ ਆਖਦੇ ਰਹੇ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸਿਆ ਵੇਖੀਏ ਕਿ ਮਾਰਦਕਈ ਦੀ ਇਹ ਗੱਲ ਚਲੂਗੀ ਵੀ ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਯਹੂਦੀ ਸੀ 5ਜਦ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਗੋਡੇ ਨਿਵਾਉਂਦਾ ਹੈ ਅਤੇ ਨਾ ਹੀ ਮੈਨੂੰ ਮੱਥਾ ਟੇਕਦਾ ਹੈ ਤਾਂ ਹਾਮਾਨ ਕਹਿਰ ਨਾਲ ਭਰ ਗਿਆ 6ਪਰ ਮਾਰਦਕਈ ਇੱਕਲੇ ਉੱਤੇ ਹੱਥ ਪਾਉਣਾ ਉਹ ਦੀ ਨਿਗਾਹ ਵਿੱਚ ਉਹ ਦੀ ਬੇਪਤੀ ਸੀ ਕਿਉਂਕਿ ਉਹ ਨੂੰ ਮਾਰਦਕਈ ਦੀ ਉੱਮਤ ਦਾ ਪਤਾ ਦੱਸਿਆ ਗਿਆ ਸੀ, ਸੋ ਹਾਮਾਨ ਭਾਲਦਾ ਸੀ ਕਿ ਸਾਰੇ ਯਹੂਦੀਆਂ ਨੂੰ ਜਿਹੜੇ ਅਹਸ਼ਵੇਰੋਸ ਦੇ ਸਾਰੇ ਰਾਜ ਵਿੱਚ ਸਨ ਅਰਥਾਤ ਮਾਰਦਕਈ ਦੇ ਲੋਕਾਂ ਨੂੰ ਨਾਸ਼ ਕਰੇ 7ਅਤੇ ਅਹਸ਼ਵੇਰੋਸ਼ ਪਾਤਸ਼ਾਹ ਦੇ ਰਾਜ ਦੇ ਬਾਰਵੇਂ ਵਰ੍ਹੇ ਦੇ ਪਹਿਲੇ ਮਹੀਨੇ ਤੋਂ ਜਿਹੜਾ ਨੀਸਾਨ ਦਾ ਮਹੀਨਾ ਹੈ ਉਹ ਨਿਤ ਨਿਤ ਅਤੇ ਹਰ ਬਾਰਵੇਂ ਮਹੀਨੇ ਅਰਥਾਤ ਅਦਾਰ ਦੇ ਮਹੀਨੇ ਤੀਕ ਹਾਮਾਨ ਦੇ ਸਾਹਮਣੇ ਪੂਰ ਅਰਥਾਤ ਗੁਣੇ ਪਾਉਂਦੇ ਰਹੇ 8ਤਾਂ ਹਾਮਾਨ ਨੇ ਅਹਸ਼ਵੇਰੋਸ਼ ਪਾਤਸ਼ਾਹ ਨੂੰ ਆਖਿਆ, ਆਪ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਇੱਕ ਉੱਮਤ ਸਾਰੀਆਂ ਉੱਮਤਾਂ ਵਿੱਚ ਖਿੱਲਰੀ ਅਤੇ ਫੈਲੀ ਹੋਈ ਹੈ। ਉਸ ਦੀਆਂ ਰੀਤੀਆਂ ਹੋਰ ਸਾਰੀਆਂ ਉੱਮਤਾਂ ਨਾਲੋਂ ਵੱਖਰੀਆਂ ਹਨ ਅਰ ਓਹ ਪਾਤਸ਼ਾਹ ਦੇ ਕਨੂਨ ਨੂੰ ਨਹੀਂ ਮੰਨਦੇ ਇਸ ਲਈ ਉਸ ਉੱਮਤ ਨੂੰ ਰਹਿਣ ਦੇਣਾ ਪਾਤਸ਼ਾਹ ਲਈ ਲਾਭਵੰਤ ਨਹੀਂ 9ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਉਨ੍ਹਾਂ ਦੇ ਨਾਸ਼ ਕਰਨ ਲਈ ਲਿੱਖਿਆ ਜਾਵੇ ਅਤੇ ਮੈਂ ਕੰਮ ਦੇ ਕਰਿੰਦਿਆਂ ਦੇ ਹੱਥ ਵਿੱਚ ਦਸ ਹਜਾਰ ਚਾਂਦੀ ਦੇ ਤੋੜੇ ਸ਼ਾਹੀ ਗੰਜ ਵਿੱਚ ਪਾਉਣ ਲਈ ਤੋਲ ਦਿਆਂਗਾ 10ਤਾਂ ਪਾਤਸ਼ਾਹ ਨੇ ਮੋਹਰ ਆਪਣੇ ਹੱਥੋਂ ਲਾਹ ਕੇ ਯਹੂਦੀਆਂ ਦੇ ਵੈਰੀ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਨੂੰ ਦੇ ਦਿੱਤੀ 11ਤਾਂ ਪਾਤਸ਼ਾਹ ਨੇ ਹਾਮਾਨ ਨੂੰ ਆਖਿਆ, ਉਹ ਚਾਂਦੀ ਤੈਨੂੰ ਬਖ਼ਸੀ ਗਈ ਅਤੇ ਓਹ ਲੋਕ ਵੀ ਭਈ ਜੋ ਤੇਰੀ ਨਿਗਾਹ ਵਿੱਚ ਚੰਗਾ ਜਾਪੇ ਤੂੰ ਉਨ੍ਹਾਂ ਨਾਲ ਕਰੇਂ 12ਤਾਂ ਪਾਤਸ਼ਾਹ ਦੇ ਲਿਖਾਰੀ ਪਹਿਲੇ ਮਹੀਨੇ ਦੀ ਤੇਰਵੀਂ ਤਾਰੀਖ ਨੂੰ ਸੱਦੇ ਗਏ ਅਰ ਜੋ ਕੁਝ ਹਾਮਾਨ ਨੇ ਪਾਤਸ਼ਾਹ ਦੇ ਮਨਸਬਦਾਰਾਂ ਤੇ ਨੈਬ-ਮਨਸਬਦਾਰਾਂ ਲਈ ਜਿਹੜੇ ਸੂਬੇ ਸੂਬੇ ਉੱਤੇ ਸਨ ਅਤੇ ਸਰਦਾਰਾਂ ਲਈ ਜਿਹੜੇ ਸੂਬੇ ਸੂਬੇ ਦੀਆਂ ਉੱਮਤਾਂ ਉੱਤੇ ਸਨ ਹੁਕਮ ਦਿੱਤਾ ਸੀ ਉਹ ਸੂਬੇ ਸੂਬੇ ਦੀ ਲਿਖਤ ਵਿੱਚ ਅਤੇ ਉਮਤ ਉਮਤ ਦੀ ਬੋਲੀ ਵਿਚ ਅਹਸ਼ਵੇਰੋਸ਼ ਪਾਤਸ਼ਾਹ ਦੇ ਨਾਉਂ ਉੱਤੇ ਲਿਖਿਆ ਗਿਆ ਅਤੇ ਉਹ ਦੇ ਉੱਤੇ ਪਾਤਸ਼ਾਹ ਦੀ ਮੋਹਰ ਠਾਪ ਦਿੱਤੀ 13ਅਤੇ ਇਹ ਚਿੱਠੀਆਂ ਡਾਕੀਆਂ ਦੇ ਰਾਹੀਂ ਪਾਤਸ਼ਾਹ ਦੇ ਸਾਰੇ ਸੂਬਿਆਂ ਨੂੰ ਘੱਲੀਆ ਗਈਆਂ ਕਿ ਸਾਰੇ ਯਹੂਦੀ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰਵੀਂ ਤਾਰੀਖ ਨੂੰ ਕੀ ਜੁਆਨ ਕੀ ਬੁੱਢਾ ਕੀ ਬੱਚਾ ਕੀ ਤੀਵੀਂ ਇੱਕੇ ਹੀ ਦਿਨ ਵਿੱਚ ਨਾਸ਼ ਕੀਤੇ ਜਾਣ ਅਰ ਵੱਢ ਸੁੱਟੇ ਜਾਣ ਅਰ ਮਿਟਾ ਦਿੱਤੇ ਜਾਣ ਅਰ ਉਨ੍ਹਾਂ ਦਾ ਮਾਲ ਧਨ ਲੁੱਟਿਆ ਜਾਵੇ 14ਦਿੱਤੇ ਹੋਏ ਸ਼ਾਹੀ ਹੁਕਮ ਅਨੁਸਾਰ ਇਸ ਲਿਖਤ ਦੀ ਇੱਕ ਇੱਕ ਨਕਲ ਸਾਰਿਆਂ ਸੂਬਿਆਂ ਲਈ ਦਿੱਤੀ ਜਾਵੇ ਅਤੇ ਸਾਰਿਆਂ ਲੋਕਾਂ ਵਿੱਚ ਉਸ ਦਾ ਪ੍ਰਚਾਰ ਕੀਤਾ ਜਾਵੇ ਤਾਂ ਜੋ ਉਸ ਦਿਨ ਲਈ ਤਿਆਰ ਰਹਿਣ 15ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਡਾਕੀਏ ਝੱਟ ਪੱਟ ਤੁਰ ਗਏ ਅਤੇ ਇਹ ਹੁਕਮ ਸ਼ੂਸ਼ਨ ਦੀ ਰਾਜ ਧਾਨੀ ਵਿੱਚ ਵੀ ਦਿੱਤਾ ਗਿਆ ਅਤੇ ਪਾਤਸ਼ਾਹ ਅਰ ਹਾਮਾਨ ਨਸ਼ਾ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਦਾ ਸ਼ਹਿਰ ਧਾਹਾਂ ਮਾਰ ਰਿਹਾ ਸੀ।।

Currently Selected:

ਅਸਤਰ 3: PUNOVBSI

Highlight

Copy

Compare

Share

None

Want to have your highlights saved across all your devices? Sign up or sign in