YouVersion Logo
Search Icon

ਉਪਦੇਸ਼ਕ ਦੀ ਪੋਥੀ 3

3
ਹਰ ਕੰਮ ਦਾ ਇੱਕ ਵੇਲਾ ਹੈ
1ਹਰੇਕ ਕੰਮ ਦਾ ਇੱਕ ਸਮਾ ਹੈ,
ਅਤੇ ਹਰ ਮਨੋਰਥ ਦਾ ਜੋ ਅਕਾਸ਼ ਦੇ ਹੇਠ ਹੈ ਇੱਕ
ਵੇਲਾ ਹੈ, -
2ਇੱਕ ਜੰਮਣ ਦਾ ਵੇਲਾ ਹੈ ਅਤੇ ਇੱਕ ਮਰਨ ਦਾ ਵੇਲਾ
ਹੈ,
ਇੱਕ ਲਾਉਣ ਦਾ ਵੇਲਾ ਹੈ ਅਤੇ ਇੱਕ ਲਾਏ ਹੋਏ
ਨੂੰ ਪੁੱਟਣ ਦਾ ਵੇਲਾ ਹੈ,
3ਇੱਕ ਮਾਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਚੰਗੇ
ਕਰਨ ਦਾ ਵੇਲਾ ਹੈ,
ਇੱਕ ਢਾਉਣ ਦਾ ਵੇਲਾ ਹੈ ਅਤੇ ਇੱਕ ਉਸਾਰਨ ਦਾ
ਵੇਲਾ ਹੈ,
4ਇੱਕ ਰੋਣ ਦਾ ਵੇਲਾ ਹੈ ਅਤੇ ਇੱਕ ਹੱਸਣ ਦਾ ਵੇਲਾ ਹੈ,
ਇੱਕ ਸੋਗ ਕਰਨ ਦਾ ਵੇਲਾ ਹੈ ਅਤੇ ਇੱਕ ਨੱਚਣ
ਦਾ ਵੇਲਾ ਹੈ,
5ਇੱਕ ਪੱਥਰ ਸੁੱਟਣ ਦਾ ਵੇਲਾ ਹੈ ਅਤੇ ਇੱਕ ਪੱਥਰ
ਇਕੱਠੇ ਕਰਨ ਦਾ ਵੇਲਾ ਹੈ,
ਇੱਕ ਗਲ ਲੱਗਣ ਦਾ ਵੇਲਾ ਹੈ ਅਤੇ ਇੱਕ ਗਲ
ਲੱਗਣ ਤੋਂ ਦੂਰ ਰਹਿਣ ਦਾ ਵੇਲਾ ਹੈ,
6ਇੱਕ ਲੱਭਣ ਦਾ ਵੇਲਾ ਹੈ ਅਤੇ ਇੱਕ ਗੁਵਾਉਣ
ਦਾ ਵੇਲਾ ਹੈ,
ਇੱਕ ਸਾਂਭਣ ਦਾ ਵੇਲਾ ਹੈ ਅਤੇ ਇੱਕ ਸੁੱਟਣ
ਦਾ ਵੇਲਾ ਹੈ
7ਇੱਕ ਪਾੜਨ ਦਾ ਵੇਲਾ ਹੈ ਅਤੇ ਇੱਕ ਸੀਉਣ ਦਾ
ਵੇਲਾ ਹੈ,
ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ
ਦਾ ਵੇਲਾ ਹੈ
8ਇੱਕ ਪਿਆਰ ਕਰਨ ਦਾ ਵੇਲਾ ਹੈ ਅਤੇ ਇੱਕ ਵੈਰ
ਕਰਨ ਦਾ ਵੇਲਾ ਹੈ,
ਇੱਕ ਜੁੱਧ ਕਰਨ ਦਾ ਵੇਲਾ ਹੈ ਅਤੇ ਇੱਕ ਮੇਲ ਕਰਨ ਦਾ
ਵੇਲਾ ਹੈ।
9ਕੰਮ ਕਰਨ ਵਾਲੇ ਨੂੰ ਉਸ ਤੋਂ ਜਿਹ ਦੇ ਉੱਤੇ ਉਹ
ਮਿਹਨਤ ਕਰਦਾ ਹੈ ਕੀ ਲਾਭ ਹੈ?।।
10ਮੈਂ ਉਸ ਕਸ਼ਟ ਨੂੰ ਡਿੱਠਾ ਜੋ ਪਰਮੇਸ਼ੁਰ ਨੇ ਆਦਮ ਵੰਸ ਨੂੰ ਦਿੱਤਾ ਭਈ ਉਸ ਦੇ ਵਿੱਚ ਰੁੱਝੇ ਰਹਿਣ 11ਉਸ ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ#3:11 ਅਥਵਾ, ਜਗਤ । ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ 12ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ 13ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ 14ਮੈਂ ਜਾਣਦਾ ਹਾਂ ਭਈ ਜੋ ਕੁਝ ਪਰਮੇਸ਼ੁਰ ਕਰਦਾ ਹੈ ਸੋ ਸਦਾ ਦੇ ਲਈ ਹੈ, ਨਾ ਉਸ ਦੇ ਵਿੱਚ ਕੋਈ ਵਾਧਾ ਹੋ ਸੱਕਦਾ ਹੈ ਅਤੇ ਨਾ ਉਸ ਵਿੱਚ ਕੋਈ ਘਾਟਾ ਹੋ ਸੱਕਦਾ ਹੈ ਅਤੇ ਪਰਮੇਸ਼ਰ ਇਹ ਕਰਦਾ ਹੈ ਜੋ ਲੋਕ ਉਸ ਅੱਗੇ ਡਰਦੇ ਰਹਿਣ 15ਜੋ ਕੁਝ ਹੋਇਆ ਸੀ ਸੋ ਹੁਣ ਵੀ ਹੈ ਅਤੇ ਜੋ ਕੁਝ ਹੋਣ ਵਾਲਾ ਹੈ ਸੋ ਅੱਗੇ ਵੀ ਹੋ ਚੁੱਕਾ ਹੈ ਅਤੇ ਪਰਮੇਸ਼ੁਰ ਬੀਤੇ ਹੋਏ ਦੀ ਫੇਰ ਭਾਲ ਕਰਦਾ ਹੈ।।
16ਮੁੜ ਮੈਂ ਸੂਰਜ ਦੇ ਹੇਠ ਡਿੱਠਾ ਭਈ ਨਿਆਉਂ ਦੇ ਥਾਂ, ਉੱਥੇ ਦੁਸ਼ਟਤਾ ਹੈ, ਅਤੇ ਧਰਮ ਦੇ ਥਾਂ ਉੱਥੇ ਦੁਸ਼ਟਤਾ ਵੀ ਹੈ, 17ਤਦ ਮੈਂ ਆਪਣੇ ਮਨ ਵਿੱਚ ਆਖਿਆ ਭਈ ਪਰਮੇਸ਼ੁਰ ਧਰਮੀਆਂ ਅਤੇ ਦੁਸ਼ਟਾਂ ਦਾ ਨਿਆਉਂ ਕਰੇਗਾ ਕਿਉਂ ਜੋ ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ 18ਮੈਂ ਆਪਣੇ ਮਨ ਵਿੱਚ ਆਖਿਆ ਕਿ ਏਹ ਆਦਮ ਵੰਸੀਆਂ ਦੇ ਕਾਰਨ ਹੈ ਭਈ ਪਰਮੇਸ਼ੁਰ ਓਹਨਾਂ ਨੂੰ ਜਾਚੇ ਅਤੇ ਓਹ ਵੇਖਣ ਭਈ ਅਸੀਂ ਆਪ ਪਸੂ ਹੀ ਹਾਂ 19ਕਿਉਂਕਿ ਜੋ ਕੁਝ ਆਦਮ ਵੰਸ ਉੱਤੇ ਬੀਤਦਾ ਹੈ ਸੋ ਪਸੂ ਉੱਤੇ ਵੀ ਬੀਤਦਾ ਹੈ, ਦੋਹਾਂ ਉੱਤੇ ਇੱਕੋ ਜੇਹੀ ਬੀਤਦੀ ਹੈ,-ਜਿੱਕਰ ਇਹ ਮਰਦਾ ਹੈ ਓਸੇ ਤਰ੍ਹਂ ਉਹ ਮਰਦਾ ਹੈ, - ਹਾਂ ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ ਅਤੇ ਪਸੂ ਨਾਲੋਂ ਮਨੁੱਖ ਕੁਝ ਉੱਤਮ ਨਹੀਂ ਹੈ। ਹਾਂ ਸਭ ਵਿਅਰਥ ਹੈ! 20ਸਾਰਿਆਂ ਦੇ ਸਾਰੇ ਇੱਕ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ 21ਕੌਣ ਜਾਣਦਾ ਹੈ ਭਾਵੇਂ ਆਦਮ ਵੰਸੀ ਦਾ ਆਤਮਾ ਉਤਾਹਾਂ ਚੜ੍ਹੇ ਅਤੇ ਪਸੂਆਂ ਦਾ ਆਤਮਾ ਧਰਤੀ ਵੱਲ ਹੇਠਾਂ ਲਹੇ? 22ਸੋ ਮੈਂ ਡਿੱਠਾ ਭਈ ਆਦਮੀ ਦੇ ਲਈ ਇਸ ਨਾਲੋਂ ਹੋਰ ਕੋਈ ਚੰਗੀ ਗੱਲ ਨਹੀਂ ਜੋ ਉਹ ਆਪਣੇ ਕੰਮ ਧੰਦੇ ਵਿੱਚ ਅਨੰਦ ਰਿਹਾ ਕਰੇ, ਇਸ ਲਈ ਜੋ ਉਸ ਦਾ ਭਾਗ ਇਹੋ ਹੈ, ਕਿਉਂਕਿ ਜੋ ਕੁਝ ਉਹ ਦੇ ਪਿੱਛੋਂ ਹੋਵੇਗਾ ਉਸ ਦੇ ਵੇਖਣ ਨੂੰ ਕੌਣ ਉਹ ਨੂੰ ਮੁੜ ਲਿਆਵੇਗਾ?

Highlight

Copy

Compare

Share

None

Want to have your highlights saved across all your devices? Sign up or sign in