YouVersion Logo
Search Icon

੨ ਥੱਸਲੁਨੀਕੀਆਂ ਨੂੰ 3

3
ਮੁਖਤ ਦੀ ਰੋਟੀ ਨਹੀਂ ਖਾਈਦੀ
1ਮੁਕਦੀ ਗੱਲ, ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ ਭਈ ਪ੍ਰਭੁ ਦਾ ਬਚਨ ਫੈਲਰੇ ਅਤੇ ਵਡਿਆਇਆ ਜਾਵੇ ਜਿਵੇਂ ਤੁਹਾਡੇ ਵਿੱਚ ਵੀ ਹੈ 2ਅਤੇ ਇਹ ਭਈ ਅਸੀਂ ਪੁੱਠੇ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂ ਜੋ ਸਭਨਾਂ ਨੂੰ ਨਿਹਚਾ ਨਹੀਂ ਹੈ 3ਪਰੰਤੂ ਪ੍ਰਭੁ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦਿੜ੍ਹ ਕਰੇਗਾ ਅਤੇ ਦੁਸ਼ਟ ਤੋਂ ਬਚਾਈ ਰੱਖੇਗਾ 4ਅਤੇ ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ 5ਅਤੇ ਪ੍ਰਭੁ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੇ।।
6ਹੁਣ ਹੇ ਭਰਾਵੋ, ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਹਾਨੂੰ ਹੁਕਮ ਦਿੰਦੇ ਹਾਂ ਭਈ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ 7ਤੁਸੀਂ ਆਪ ਤਾਂ ਜਾਣਦੇ ਹੋ ਭਈ ਤੁਹਾਨੂੰ ਕਿਸ ਤਰਾਂ ਸਾਡੀ ਰੀਸ ਕਰਨੀ ਚਾਹੀਦੀ ਹੈ ਕਿਉਂ ਜੋ ਅਸੀਂ ਤੁਹਾਡੇ ਵਿੱਚ ਕਸੂਤੇ ਨਾ ਚੱਲੇ, 8ਨਾ ਕਿਸੇ ਕੋਲੋਂ ਮੁਖਤ ਰੋਟੀ ਖਾਧੀ ਸਗੋਂ ਮਿਹਨਤ ਪੋਹਰਿਆ ਨਾਲ ਰਾਤ ਦਿਨ ਕੰਮ ਧੰਦਾ ਕਰਦੇ ਸਾਂ ਭਈ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ 9ਨਾ ਇਸ ਕਰਕੇ ਜੋ ਸਾਨੂੰ ਇਖ਼ਤਿਆਰ ਨਹੀਂ ਸੀ ਪਰ ਇਸ ਲਈ ਜੋ ਅਸੀਂ ਆਪਣੇ ਆਪ ਨੂੰ ਤੁਹਾਡੇ ਲਈ ਨਮੂਨਾ ਕਰ ਵਿਖਾਈਏ ਭਈ ਤੁਸੀਂ ਸਾਡੀ ਰੀਸ ਕਰੋ 10ਕਿਉਂਕਿ ਜਦ ਅਸੀਂ ਤੁਹਾਡੇ ਕੋਲ ਸਾਂ ਤਦ ਵੀ ਤੁਹਾਨੂੰ ਇਹ ਹੁਕਮ ਦਿੱਤਾ ਸੀ ਭਈ ਜੋ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ 11ਕਿਉਂ ਜੋ ਅਸੀਂ ਸੁਣਦੇ ਹਾਂ ਭਈ ਕਈਕੁ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੁਝ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਵਿੱਚ ਲੱਤ ਅੜਾਉਂਦੇ ਹਨ 12ਹੁਣ ਅਸੀਂ ਪ੍ਰਭੁ ਯਿਸੂ ਮਸੀਹ ਵਿੱਚ ਏਹੋ ਜੇਹਿਆਂ ਨੂੰ ਹੁਕਮ ਦਿੰਦੇ ਅਤੇ ਤਗੀਦ ਕਰਦੇ ਹਾਂ ਜੋ ਓਹ ਚੁਪ ਚਾਪ ਕੰਮ ਧੰਦਾ ਕਰ ਕੇ ਆਪਣੀ ਰੋਟੀ ਖਾਇਆ ਕਰਨ 13ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ 14ਅਤੇ ਜੇ ਕੋਈ ਇਸ ਪੱਤ੍ਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹ ਦਾ ਧਿਆਨ ਰੱਖਣਾ ਜੋ ਉਹ ਦੀ ਸੰਗਤ ਨਾ ਕਰੋ ਭਈ ਉਹ ਲੱਜਿਆਵਾਨ ਹੋਵੇ 15ਤਾਂ ਵੀ ਉਹ ਨੂੰ ਵੈਰੀ ਕਰਕੇ ਨਾ ਜਾਣੋਂ ਸਗੋਂ ਭਰਾ ਕਰਕੇ ਸਮਝਾਓ।।
16ਹੁਣ ਸ਼ਾਂਤੀ ਦਾਤਾ ਪ੍ਰਭੁ ਆਪ ਤੁਹਾਨੂੰ ਹਰ ਵੇਲੇ ਹਰ ਪਰਕਾਰ ਨਾਲ ਸ਼ਾਂਤੀ ਦੇਵੇ। ਪ੍ਰਭੁ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ।।
17ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ । ਹਰੇਕ ਪੱਤ੍ਰੀ ਵਿੱਚ ਇਹੋ ਨਿਸ਼ਾਨੀ ਹੈ। ਇਉਂ ਮੈਂ ਲਿਖਦਾ ਹਾਂ 18ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਸਾਂ ਸਭਨਾਂ ਉੱਤੇ ਹੁੰਦੀ ਰਹੇ।।

Highlight

Share

Compare

Copy

None

Want to have your highlights saved across all your devices? Sign up or sign in

Video for ੨ ਥੱਸਲੁਨੀਕੀਆਂ ਨੂੰ 3