੨ ਸਮੂਏਲ 15
15
ਅਬਸ਼ਾਲੋਮ ਦੀਆਂ ਲੂਤੀਆਂ
1ਏਹ ਦੇ ਪਿੱਛੋਂ ਅਜਿਹਾ ਹੋਇਆ ਸੋ ਅਬਸ਼ਾਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੋੜਨ ਵਾਲੇ ਪੰਜਾਹ ਮਨੁੱਖ ਤਿਆਰ ਕਰ ਛੱਡੇ 2ਅਤੇ ਅਬਸ਼ਾਲੋਮ ਪਰਭਾਤੇ ਹੀ ਉੱਠ ਕੇ ਡਿਉੜ੍ਹੀ ਦੇ ਲਾਂਘੇ ਕੋਲ ਖਲੋਂਦਾ ਹੁੰਦਾ ਸੀ ਅਤੇ ਅਜਿਹਾ ਹੋਇਆ ਕਿ ਜਾਂ ਕੋਈ ਫਰਿਆਈ ਪਾਤਸ਼ਾਹ ਕੋਲ ਆਉਂਦਾ ਸੀ ਤਾਂ ਅਬਸ਼ਾਲੋਮ ਉਹ ਨੂੰ ਸੱਦ ਕੇ ਆਖਦਾ ਸੀ, ਤੂੰ ਕਿਹੜੇ ਸ਼ਹਿਰ ਦਾ ਹੈਂ? ਜੇ ਉਸ ਨੇ ਆਖਿਆ, ਭਈ ਤੇਰਾ ਟਹਿਲੂਆ ਇਸਰਾਏਲ ਦੇ ਫਲਾਣੇ ਗੋਤ ਵਿੱਚੋਂ ਹੈ 3ਤਾਂ ਅਬਸ਼ਾਲੋਮ ਉਹ ਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਚੰਗੀਆਂ ਅਤੇ ਸੱਚੀਆਂ ਹਨ ਪਰ ਪਾਤਸ਼ਾਹ ਤੋਂ ਲੈ ਕੇ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ 4ਨਾਲੇ ਅਬਸ਼ਾਲੋਮ ਆਖਦਾ ਹੁੰਦਾ ਸੀ, ਜੇ ਕਦੀ ਦੇਸ ਵਿੱਚ ਮੈਂ ਨਿਆਈ ਹੁੰਦਾ ਤਾਂ ਜੋ ਕੋਈ ਫਰਿਆਦੀ ਮੇਰੇ ਕੋਲ ਆਉਂਦਾ ਤਾਂ ਅਵੱਸ਼ ਮੈਂ ਉਹ ਦਾ ਨਿਆਉਂ ਕਰਦਾ! 5ਅਤੇ ਇਉਂ ਹੁੰਦਾ ਸੀ ਜਾਂ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣਾ ਹੱਥ ਪਸਾਰ ਕੇ ਅਤੇ ਉਹ ਨੂੰ ਗਲੇ ਲਾ ਕੇ ਉਹ ਨੂੰ ਚੁੰਮ ਲੈਂਦਾ ਸੀ 6ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਆਉਂਦੇ ਸਨ ਇਸੇ ਤਰਾਂ ਹੀ ਕੀਤਾ। ਐਉਂ ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ।।
7ਚਾਰ#15:7 ਇਬਰ ਚਾਲੀਆਂ । ਵਰਿਹਾਂ ਪਿੱਛੋਂ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਪਾਤਸ਼ਾਹ ਨੂੰ ਆਖਿਆ, ਮੈਨੂੰ ਪਰਵਾਨਗੀ ਦਿਓ ਭਈ ਮੈਂ ਜਾਵਾਂ ਅਤੇ ਮੈਂ ਆਪਣੀ ਸੁੱਖਣਾ ਨੂੰ ਜੋ ਯਹੋਵਾਹ ਦੇ ਅੱਗੇ ਸੁੱਖੀ ਹੈ ਹਬਰੋਨ ਵਿੱਚ ਪੂਰੀ ਕਰਾਂ 8ਕਿਉਂ ਜੋ ਤੁਹਾਡੇ ਦਾਸ ਨੇ ਜਦ ਅਰਾਮੀ ਗਸ਼ੂਰ ਵਿੱਚ ਸੀ ਤਾਂ ਏਹ ਸੁੱਖਣਾ ਸੁੱਖੀ ਸੀ ਭਈ ਜੇ ਕਦੀ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ 9ਤਦ ਪਾਤਸ਼ਾਹ ਨੇ ਉਹ ਨੂੰ ਆਖਿਆ, ਸੁਖ ਨਾਲ ਜਾਹ, ਸੋ ਉਹ ਉੱਠਿਆ ਅਤੇ ਹਬਰੋਨ ਨੂੰ ਤੁਰ ਪਿਆ।।
10ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਭੇਤੀ ਇਉਂ ਅਖਵਾ ਕੇ ਘੱਲੇ ਭਈ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਤੁਸੀਂ ਆਖਣਾ, ਅਬਸ਼ਲੋਮ ਹਬਰੋਨ ਵਿੱਚ ਪਾਤਸ਼ਾਹ ਹੈ! 11ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ ਜੋ ਸੱਦੇ ਗਏ ਸਨ। ਓਹ ਆਪਣੇ ਸਹਿਜ ਸੁਭਾ ਤੁਰੇ ਜਾਂਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖਬਰ ਨਾ ਹੋਈ 12ਅਬਸ਼ਾਲੋਮ ਨੇ ਦਾਊਦ ਦੇ ਮੰਤ੍ਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ ਸੱਦ ਲਿਆ ਅਤੇ ਗੋਸ਼ਟ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਕੋਲ ਹੁੰਦੇ ਹੁੰਦੇ ਜੁੜਦੇ ਜਾਂਦੇ ਸਨ।।
13ਤਦ ਇੱਕ ਸੂਹੇ ਨੇ ਦਾਊਦ ਨੂੰ ਆਣ ਦੱਸਿਆ ਭਈ ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ 14ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਟਹਿਲੂਆਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਾ ਬਚਾਂਗੇ! ਛੇੱਤੀ ਤੁਰੋ, ਅਜਿਹਾ ਨਾ ਹੋਵੇ ਜੋ ਅਚਣਚੇਤ ਹੀ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬਦੀ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ! 15ਪਾਤਸ਼ਾਹ ਦਿਆਂ ਟਹਿਲੂਆਂ ਨੇ ਪਾਤਸ਼ਾਹ ਨੂੰ ਆਖਿਆ, ਵੇਖੋ, ਤੁਹਾਡੇ ਟਹਿਲੂਏ ਜੋ ਕੁਝ ਮਹਾਰਾਜ ਪਾਤਸ਼ਾਹ ਆਖੇ ਉਹੋ ਹੀ ਕਰਨ ਨੂੰ ਤਿਆਰ ਹਨ 16ਪਰ ਪਾਤਸ਼ਾਹ ਨਿੱਕਲਿਆ ਅਤੇ ਉਹ ਦਾ ਸਾਰਾ ਟਬੱਰ ਉਹ ਦੇ ਮਗਰ ਲੱਗਾ ਅਤੇ ਪਾਤਸ਼ਾਹ ਨੇ ਦਸ ਤੀਵੀਆਂ ਜਿਹੜੀਆਂ ਸੁਰੀਤਾਂ ਸਨ ਪਿੱਛੇ ਛੱਡੀਆਂ ਜੋ ਓਹ ਘਰ ਦੀ ਰਾਖੀ ਕਰਨ 17ਤਾਂ ਪਾਤਸ਼ਾਹ ਨਿੱਕਲਿਆ ਅਤੇ ਸਭ ਲੋਕ ਉਹ ਦੇਮਗਰ ਲੱਗੇ ਅਤੇ ਬੈਤ ਮਰਹਾਕ ਵਿੱਚ ਜਾ ਠਹਿਰੇ 18ਅਤੇ ਉਹ ਦੇਸਾਰੇ ਟਹਿਲੂਏ ਉਹ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫਲੇਤੀ ਅਤੇ ਸਾਰੇ ਗਿੱਤੀ ਛੇ ਸੌ ਜੁਆਨ ਜੋ ਗਥ ਤੋਂ ਉਹ ਦੇ ਨਾਲ ਆਏ ਸਨ ਪਾਤਸ਼ਾਹ ਦੇ ਅੱਗੇ ਅੱਗੇ ਪਾਰ ਲੰਘ ਗਏ।।
19ਤਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾਹ ਅਤੇ ਪਾਤਸ਼ਾਹ ਨਾਲ ਰਹੁ ਕਿਉਂ ਜੋ ਤੂੰ ਓਪਰਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ ਹੈਂ 20ਆਪਣੇ ਥਾਂ ਮੁੜ ਜਾਹ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਐਧਰ ਉੱਧਰ ਭੁਆਵਾਂ ਕਿਉਂ ਜੋ ਮੇਰੇ ਜਾਣ ਦਾ ਕੋਈ ਥਹੁ ਨਹੀਂ? ਸੋ ਤੂੰ ਮੁੜ ਜਾਹ ਅਤੇ ਆਪਣੇ ਭਰਾਵਾਂ ਨੂੰ ਭੀ ਲੈ ਜਾਹ ਅਤੇ ਦਯਾ ਅਰ ਸਚਿਆਈ ਤੇਰੇ ਨਾਲ ਹੋਵੇ 21ਤਦ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ, ਜੀਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਜਿੰਦ ਦੀ ਸੌਂਹ, ਜਿੱਥੇ ਕਿੱਤੇ ਮੇਰਾ ਮਹਾਰਾਜ ਪਾਤਸ਼ਾਹ ਭਾਵੇਂ ਮੋਇਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਟਹਿਲੂਆ ਵੀ ਅਵੱਸ਼ ਹੋਵੇਗਾ 22ਤਾਂ ਦਾਊਦ ਨੇ ਇਤੱਈ ਨੂੰ ਆਖਿਆ, ਚੱਲ ਪਾਰ ਲੰਘ ਅਤੇ ਇਤਈ ਗਿੱਤੀ ਅਰ ਉਸ ਦੇ ਸਾਰੇ ਲੋਕ ਅਤੇ ਸਭ ਨਿਆਣੇ ਨੀਂਗਰ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ 23ਅਤੇ ਸਾਰਾ ਦੇਸ ਭੁੱਬਾਂ ਮਾਰ ਮਾਰ ਰੋਇਆ ਅਤੇ ਸਭ ਲੋਕ ਪਾਰ ਹੋ ਗਏ। ਪਾਤਸ਼ਾਹ ਆਪ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਪਏ।।
24ਵੇਖੋ, ਸਾਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹ ਦੇ ਨਾਲ ਸਨ ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਯਾਥਾਰ ਉਤਾਹਾਂ ਚੜ੍ਹ ਗਿਆ ਐੱਥੋਂ ਤੋੜੀ ਜੋ ਸਭ ਲੋਕ ਸ਼ਹਿਰ ਵਿੱਚੋਂ ਨਿੱਕਲ ਆਏ 25ਤਦ ਪਾਤਸ਼ਾਹ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇ ਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਦੀ ਨਿਗਾਹ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਸ ਦੇ ਅਰ ਉਹ ਦੇ ਅਸਥਾਨ ਦੇ ਦਰਸ਼ਨ ਮੈਨੂੰ ਫੇਰ ਕਰਾਵੇਗਾ 26ਪਰ ਜੇ ਉਹ ਇਉਂ ਆਖੇ ਭਈ ਮੈਂ ਹੁਣ ਤੇਰੇ ਨਾਲ ਰਾਜ਼ੀ ਨਹੀਂ ਤਾਂ ਮੈਂ ਹਾਜ਼ਰ ਹਾਂ। ਜੋ ਉਹ ਦੀ ਨਿਗਾਹ ਵਿੱਚ ਚੰਗਾ ਹੈ ਸੋ ਮੇਰੇ ਨਾਲ ਕਰੇ 27ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫੇਰ ਆਖਿਆ, ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸੁਖ ਨਾਲ ਮੁੜ ਜਾਹ ਨਾਲੇ ਤੇਰੇ ਦੋਵੇਂ ਪੁੱਤ੍ਰ ਅਹੀਮਅਸ ਜੋ ਤੇਰਾ ਪੁੱਤ੍ਰ ਹੈ ਅਤੇ ਯੋਨਾਥਾਨ ਜੋ ਅਬਯਾਥਰ ਦਾ ਪੁੱਤ੍ਰ ਹੈ 28ਵੇਖੋ, ਮੈਂ ਉਸ ਉਜਾੜ ਦੇ ਪੱਤਣ ਕੋਲ ਠਹਿਰਾਂਗਾ ਜਦ ਤੋੜੀ ਤੁਹਾਡੇ ਵੱਲੋਂ ਕੋਈ ਸੁਨੇਹਾ ਯਾ ਖਬਰ ਦੇਣ ਲਈ ਮੈਨੂੰ ਨਾ ਆਵੇ 29ਸੋ ਸਾਦੋਕ ਅਤੇ ਅਬਾਯਾਥਾਰ ਪਰਮੇਸ਼ੁਰ ਦਾ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।।
30ਦਾਊਦ ਜ਼ੈਤੂਨ ਦੇ ਪਹਾੜ ਦੀ ਚੜ੍ਹਾਈ ਦੇ ਰਾਹ ਗਿਆ ਅਤੇ ਚੜ੍ਹਦੀ ਵੇਰ ਰੋਂਦਾ ਸੀ ਅਤੇ ਸਿਰ ਢਕਿਆ ਹੋਇਆ ਅਰ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਭਨਾਂ ਲੋਕਾਂ ਨੇ ਆਪਣੇ ਸਿਰ ਢਕ ਲਏ ਅਤੇ ਚੜ੍ਹਦੇ ਜਾਂਦੇ ਸਨ ਅਤੇ ਚੜ੍ਹਦੀ ਵੇਰੀ ਰੋਂਦੇ ਸਨ।। 31ਸੋ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋਫ਼ਲ ਵੀ ਆਕੀਆਂ ਦੇ ਵਿੱਚ ਰਲ ਕੇ ਅਬਸ਼ਾਲੋਮ ਦੇ ਨਾਲ ਹੈ। ਤਦ ਦਾਊਦ ਨੇ ਆਖਿਆ, ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾ ਦੇਹ 32ਅਤੇ ਅਜਿਹਾ ਹੋਇਆ ਭਈ ਜਾਂ ਦਾਊਦ ਜਿੱਥੇ ਉਸ ਨੇ ਪਰਮੇਸ਼ੁਰ ਅੱਗੇ ਮੱਥਾ ਟੇਕਿਆ ਸੀ ਉਸ ਪਹਾੜ ਦੀ ਟੀਸੀ ਉੱਤੇ ਅੱਪੜਿਆ ਤਾਂ ਵੇਖੋ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹ ਦੇ ਮਿਲਣ ਨੂੰ ਆਇਆ 33ਤਦ ਦਾਊਦ ਨੇ ਉਹ ਨੂੰ ਆਖਿਆ, ਜੇ ਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੈਨੂੰ ਭਾਰੂ ਹੋਵੇਂਗਾ 34ਪਰ ਜੇ ਤੂੰ ਸ਼ਹਿਰ ਵਿੱਚ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਆਖੇਂ, ਹੇ ਪਾਤਸ਼ਾਹ, ਮੈਂ ਤੁਹਾਡਾ ਟਹਿਲੂਆ ਹਾਂ। ਜਿੱਕਰ ਤੁਹਾਡੇ ਪਿਤਾ ਦਾ ਟਹਿਲੂਆ ਹਾਂ, ਜਿੱਕਰ ਮੈਂ ਤੁਹਾਡੇ ਪਿਤਾ ਦਾ ਟਹਿਲੂਆ ਸਾਂ ਤੁਹਾਡਾ ਵੀ ਟਹਿਲੂਆਂ ਹਾਂ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਸਲਾਹ ਨੂੰ ਜਿੱਤ ਸੱਕਦਾ ਹੈਂ 35ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਸਨ? ਸੋ ਅਜਿਹਾ ਹੋਵੇ ਭਈ ਜੋ ਕੁਝ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇਂ ਸੋ ਸਾਦੋਕ ਅਤੇ ਅਬਾਯਾਥਾਰ ਜਾਜਕਾਂ ਨੂੰ ਕਹਿ ਦੇਵੀਂ 36-37ਵੇਖੋ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤ੍ਰ ਵੀ ਹਨ ਅਹੀਮਅਸ ਸਾਦੋਕ ਦਾ ਅਤੇ ਯੋਨਾਥਾਨ ਅਬਾਯਾਥਾਰ ਦਾ, ਫੇਰ ਜੋ ਕੁਝ ਤੁਸੀਂ ਸੁਣੋ ਸੋ ਉਨ੍ਹਾਂ ਦੀ ਰਾਹੀਂ ਮੈਨੂੰ ਅਖਵਾ ਘੱਲਣਾ। ਸੋ ਹੂਸ਼ਈ ਦਾਊਦ ਦਾ ਮਿੱਤ੍ਰ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਸ਼ਹਿਰ ਵਿੱਚ ਆ ਪੁੱਜਾ।।
Currently Selected:
੨ ਸਮੂਏਲ 15: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.