੧ ਤਿਮੋਥਿਉਸ ਨੂੰ 4
4
ਝੂਠੀ ਸਿੱਖਿਆ । ਵਫ਼ਾਦਾਰ ਸੇਵਕ
1ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ 2ਇਹ ਝੂਠ ਬੋਲਣ ਵਾਲਿਆਂ ਦੇ ਕਪਟ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਹਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ 3ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਨ੍ਹਾਂ ਭੋਜਨਾਂ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ੁਰ ਨੇ ਉਤਪਤ ਕੀਤੇ ਭਈ ਨਿਹਚਾ ਕਰਨ ਵਾਲੇ ਅਤੇ ਸਚਿਆਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਣ 4ਕਿਉਂ ਜੋ ਪਰਮੇਸ਼ੁਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਿਆਗਣ ਦੇ ਜੋਗ ਨਹੀਂ ਜੋ ਕਦੇ ਉਹ ਧੰਨਵਾਦ ਨਾਲ ਲਈ ਜਾਵੇ 5ਇਸ ਲਈ ਜੋ ਉਹ ਪਰਮੇਸ਼ੁਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ।।
6ਜੇ ਤੂੰ ਭਰਾਵਾਂ ਦੇ ਅੱਗੇ ਏਹ ਗੱਲਾਂ ਪੇਸ਼ ਕਰੇਂ ਤਾਂ ਤੂੰ ਨਿਹਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਜਿਹਾ ਪਲ ਕੇ ਮਸੀਹ ਯਿਸੂ ਦਾ ਚੰਗਾ ਸੇਵਕ ਬਣੇਂਗਾ 7ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ 8ਕਿਉਂ ਜੋ ਸਰੀਰਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾਂ ਗੱਲਾਂ ਲਈ ਲਾਭਵੰਤ ਹੈ ਕਿਉਂ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਉਹ ਦੇ ਨਾਲ ਹੈ 9ਇਹ ਬਚਨ ਸਤ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ 10ਇਸੇ ਨਮਿੱਤ ਅਸੀਂ ਮਿਹਨਤ ਅਤੇ ਜਤਨ ਕਰਦੇ ਹਾਂ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।।
11ਇਨ੍ਹਾਂ ਗੱਲਾਂ ਦਾ ਹੁਕਮ ਕਰ ਅਰ ਸਿਖਾ 12ਕੋਈ ਤੇਰੀ ਜੁਆਨੀ ਨੂੰ ਤੁੱਛ ਨਾ ਜਾਣੇ ਸਗੋਂ ਤੂੰ ਨਿਹਚਾਵਾਨਾਂ ਲਈ ਬਚਨ ਵਿੱਚ, ਚਾਲ ਚਲਣ ਵਿੱਚ, ਪ੍ਰੇਮ ਵਿੱਚ, ਨਿਹਚਾ ਵਿੱਚ, ਪਵਿੱਤਰਤਾਈ ਵਿੱਚ, ਨਮੂਨਾ ਬਣੀਂ 13ਜਦ ਤੀਕੁਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ 14ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਮ ਵਾਕ ਦੇ ਰਾਹੀਂ ਪਰਿਹਾ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ 15ਇਨ੍ਹਾਂ ਗੱਲਾਂ ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ 16ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ । ਇਨ੍ਹਾਂ ਗੱਲਾਂ ਉੱਤੇ ਪੱਕਿਆ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।।
Currently Selected:
੧ ਤਿਮੋਥਿਉਸ ਨੂੰ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.