YouVersion Logo
Search Icon

੧ ਸਮੂਏਲ 29

29
ਦਾਊਦ ਅਤੇ ਫਲਿਸਤੀ ਸਰਦਾਰ
1ਸੋ ਫਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਸੁੰਬ ਦੇ ਨੇੜੇ ਜੋ ਯਿਜ਼ਰਾਏਲ ਵਿੱਚ ਹੈ ਆ ਡੇਰੇ ਲਾਏ 2ਅਤੇ ਫਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ ਅੱਗੇ ਜਾਂਦੇ ਸਨ ਪਰ ਦਾਊਦ ਆਪਣਿਆਂ ਮਨੁੱਖਾਂ ਸਣੇ ਪਿੱਛੇ ਪਿੱਛੇ ਆਕੀਸ਼ ਨਾਲ ਆਉਂਦਾ ਸੀ 3ਤਦ ਫਲਿਸਤੀ ਸਰਦਾਰਾਂ ਨੇ ਆਖਿਆ, ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ? ਆਕੀਸ਼ ਨੇ ਫਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਪਾਤਸ਼ਾਹ ਸ਼ਾਊਲ ਦਾ ਟਹਿਲੂਆ ਨਹੀਂ ਜੇ ਐੱਨੇ ਦਿਨਾਂ ਅਤੇ ਐੱਨੇ ਵਰਿਹਾਂ ਦਾ ਮੇਰੇ ਨਾਲ ਹੈ ਅਤੇ ਜਦ ਦਾ ਉਹ ਮੇਰੇ ਕੋਲ ਆ ਪਿਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਡਿੱਠਾ? 4ਤਦ ਫਲਿਸਤੀਆਂ ਦੇ ਸਰਦਾਰ ਉਹ ਦੇ ਨਾਲ ਗੁੱਸੇ ਹੋਏ ਅਤੇ ਫਲਿਸਤੀ ਸਰਦਾਰਾਂ ਨੇ ਉਹ ਨੂੰ ਆਖਿਆ ਭਈ ਇਸ ਮਨੁੱਖ ਨੂੰ ਐੱਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ। ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ ਭਲਾ, ਇਨ੍ਹਾਂ ਲੋਕਾਂ ਦੇ ਸਿਰਾਂ ਨਾਲ ਨਹੀਂ? 5ਭਲਾ, ਇਹ ਉਹ ਦਾਊਦ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ, -
ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ,
ਅਤੇ ਦਾਊਦ ਨੇ ਆਪਣੇ ਲੱਖਾਂ ਨੂੰ?।।
6ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ, ਸੱਚ ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੋੜੀ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਉੱਤੇ ਰਾਜ਼ੀ ਨਹੀਂ 7ਸੋ ਹੁਣ ਤੂੰ ਮੁੜ ਅਤੇ ਸੁਖ ਨਾਲ ਚੱਲਿਆ ਜਾਹ ਜੋ ਫਲਿਸਤੀ ਸਰਦਾਰਾਂ ਨੂੰ ਗੁੱਸੇ ਨਾ ਕਰੇਂ।।
8ਤਦ ਦਾਊਦ ਨੇ ਆਕੀਸ਼ ਨੂੰ ਆਖਿਆ, ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆ ਰਿਹਾ ਹਾਂ ਤਦ ਦਾ ਅੱਜ ਤੋੜੀ ਤੈਂ ਮੇਰੇ ਵਿੱਚ ਕੀ ਡਿੱਠਾ ਹੈ ਜੋ ਮੈਂ ਆਪਣੇ ਸੁਆਮੀ ਪਾਤਸ਼ਾਹ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਵਾਂ? 9ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ, ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਚੰਗਾ ਹੈਂ ਪਰ ਫਲਿਸਤੀ ਸਰਦਾਰਾਂ ਨੇ ਆਖਿਆ, ਜੋ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ 10ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਟਹਿਲੂਆਂ ਸਣੇ ਜੋ ਐੱਥੇ ਤੇਰੇ ਨਾਲ ਆਏ ਸਨ ਉੱਠ ਕੇ ਛੇਤੀ ਸਵੇਰੇ ਪਹੁ ਫੁੱਟਦਿਆਂ ਸਾਰ ਵਿਦਿਆ ਹੋ ਜਾਈਂ 11ਸੋ ਦਾਊਦ ਆਪਣਿਆਂ ਮਨੁੱਖਾਂ ਸਣੇ ਸਵੇਰੇ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫਲਿਸਤੀ ਯਿਜ਼ਰਾਏਲ ਵੱਲ ਚੜ੍ਹੇ।।

Highlight

Copy

Compare

Share

None

Want to have your highlights saved across all your devices? Sign up or sign in