YouVersion Logo
Search Icon

੧ ਸਮੂਏਲ 15

15
ਸ਼ਾਊਲ ਦਾ ਰੱਦਿਆ ਜਾਣਾ
1ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈਨੂੰ ਯਹੋਵਾਹ ਨੇ ਘੱਲਿਆ ਹੈ ਭਈ ਮੈਂ ਤੈਨੂੰ ਮਸਹ ਕਰਾਂ ਏਸ ਕਰਕੇ ਜੋ ਤੂੰ ਉਹ ਦੀ ਪਰਜਾ ਇਸਰਾਏਲ ਦਾ ਪਾਤਸ਼ਾਹ ਬਣੇਂ ਸੋ ਹੁਣ ਯਹੋਵਾਹ ਦਾ ਬਚਨ ਸੁਣ 2ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਮੈਨੂੰ ਚੇਤਾ ਹੈ ਜੋ ਕੁਝ ਅਮਾਲੇਕ ਨੇ ਇਸਰਾਏਲ ਨਾਲ ਕੀਤਾ ਜਿਸ ਵੇਲੇ ਓਹ ਮਿਸਰੋਂ ਨਿੱਕਲ ਆਏ ਤਾਂ ਓਹ ਕਿੱਕੁਰ ਓਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਇਆ 3ਸੋ ਹੁਣ ਤੂੰ ਜਾਹ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ ਮੂਲੋਂ ਨਾਸ#15:3 ਅਰਪਣ ਕਰ ਅਰ ਉਨ੍ਹਾਂ ਉੱਤੇ ਤਰਸ ਨਾ ਖਾ ਸਗੋਂ ਪੁਰਸ਼ ਅਤੇ ਇਸਤ੍ਰੀ, ਕੁੱਛੜਲੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲਦ ਭੇਡ ਅਤੇ ਊਠ ਖੋਤੇ ਤੋੜੀ ਸਭਨਾਂ ਨੂੰ ਵੱਢ ਸੁੱਟ 4ਸੋ ਸ਼ਾਊਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਤਲਾਇਮ ਵਿੱਚ ਓਹਨਾਂ ਨੂੰ ਗਿਣ ਲਿਆ। ਓਹ ਦੋ ਲੱਖ ਪਿਆਦੇ ਅਤੇ ਯਹੂਦਾਹ ਦੇ ਦਸ ਹਜ਼ਾਰ ਸਨ 5ਅਤੇ ਸ਼ਾਊਲ ਅਮਾਲੇਕ ਦੇ ਇੱਕ ਨਗਰ ਕੋਲ ਆਇਆ ਅਤੇ ਦੂਣ ਦੇ ਵਿੱਚ ਛਹਿ ਲਾ ਕੇ ਬੈਠਾ।।
6ਸ਼ਾਊਲ ਨੇ ਕੇਨੀਆਂ ਨੂੰ ਆਖਿਆ, ਤੁਸੀਂ ਜਾਓ ਤੁਰੋ। ਅਮਾਲੇਕੀਆਂ ਦੇ ਵਿੱਚਕਾਰੋਂ ਨਿੱਕਲ ਜਾਓ ਅਜਿਹਾ ਨਾ ਹੋਵੇ ਜੋ ਮੈਂ ਉਨ੍ਹਾਂ ਸਣੇ ਤੁਹਾਡਾ ਵੀ ਨਾਸ ਕਰ ਦੇਵਾਂ, ਏਸ ਲਈ ਜੋ ਤੁਸਾਂ ਸਾਰੇ ਇਸਰਾਏਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਓਹ ਮਿਸਰੋਂ ਨਿੱਕਲ ਆਏ ਸਨ। ਸੋ ਕੇਨੀ ਅਮਾਲੇਕੀਆਂ ਵਿੱਚੋਂ ਨਿੱਕਲ ਗਏ 7ਅਤੇ ਸ਼ਾਊਲ ਨੇ ਅਮਾਲੇਕੀਆਂ ਨੂੰ ਹਵੀਲਾਹ ਤੋਂ ਲੈ ਕੇ ਸੂਰ ਦੇ ਲਾਂਘੇ ਤੋੜੀ ਜੋ ਮਿਸਰ ਦੇ ਅੱਗੇ ਹੈ ਮਾਰਿਆ 8ਅਤੇ ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਜੀਂਉਦਾ ਫੜ ਲਿਆ ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ ਕਰ ਦਿੱਤਾ 9ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਚੰਗੀਆਂ ਭੇਡਾਂ ਅਤੇ ਬਲਦਾਂ ਅਤੇ ਮੋਟੇ ਮੋਟੇ ਵੱਛਿਆਂ ਅਤੇ ਮੇਢਿਆਂ ਦਿਆਂ ਬਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ ਅਤੇ ਉਨ੍ਹਾਂ ਦਾ ਨਾਸ ਕਰਨ ਵਿੱਚ ਰਾਜ਼ੀ ਨਾ ਹੋਇਆ ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ ਉਨ੍ਹਾਂ ਦਾ ਸੱਤਿਆਨਾਸ ਕਰ ਦਿੱਤਾ।।
10ਤਦ ਯਹੋਵਾਹ ਦਾ ਬਚਨ ਸਮੂਏਲ ਨੂੰ ਅੱਪੜ ਪਿਆ 11ਕਿ ਮੈਂ ਗਰੰਜ ਹਾਂ ਜੋ ਮੈਂ ਸ਼ਾਊਲ ਨੂੰ ਪਾਤਸ਼ਾਹ ਠਹਿਰਾਇਆ ਕਿਉਂ ਜੋ ਉਹ ਮੇਰੇ ਮਗਰ ਤੁਰਨ ਤੋਂ ਭੌਂ ਗਿਆ ਹੈ ਅਤੇ ਉਸ ਨੇ ਮੇਰੇ ਹੁਕਮਾਂ ਨੂੰ ਪੂਰਾ ਨਾ ਕੀਤਾ ਸੋ ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਤਰਲੇ ਕਰਦਾ ਰਿਹਾ 12ਜਦ ਸਮੂਏਲ ਸ਼ਾਊਲ ਦੇ ਮਿਲਣ ਨੂੰ ਤੜਕੇ ਹੀ ਉੱਠਿਆ ਤਾਂ ਸਮੂਏਲ ਨੂੰ ਖਬਰ ਹੋਈ ਜੋ ਸ਼ਾਊਲ ਕਰਮਲ ਨੂੰ ਆਇਆ ਹੈ ਅਤੇ ਵੇਖੋ, ਆਪਣੇ ਲਈ ਉਸ ਨੇ ਇੱਕ ਯਾਦਗਾਰ ਕਾਇਮ ਕੀਤੀ ਤਾਂ ਭੌਂ ਗਿਆ ਅਰ ਲੰਘ ਕੇ ਗਿਲਗਾਲ ਵੱਲ ਲਹਿ ਗਿਆ 13ਫੇਰ ਸਮੂਏਲ ਸ਼ਾਊਲ ਕੋਲ ਗਿਆ ਅਤੇ ਸ਼ਾਊਲ ਨੇ ਉਹ ਨੂੰ ਆਖਿਆ, ਹੇ ਯਹੋਵਾਹ ਦੇ ਮੁਬਾਰਕ, ਮੈਂ ਯਹੋਵਾਹ ਦੀ ਆਗਿਆ ਅਨੁਸਾਰ ਕੰਮ ਕੀਤਾ 14ਤਾਂ ਸਮੂਏਲ ਨੇ ਆਖਿਆ, ਫੇਰ ਭੇਡਾਂ ਦੀ ਮੈਂ ਮੈਂ ਅਤੇ ਬਲਦਾਂ ਦਾ ਅੜਾਉਣਾ ਕੇਹਾ ਹੈ ਜੋ ਮੈਂ ਸੁਣਦਾ ਹਾਂ 15ਤਾਂ ਸ਼ਾਊਲ ਨੇ ਆਖਿਆ ਕਿ ਓਹ ਇਨ੍ਹਾਂ ਨੂੰ ਅਮਾਲੇਕੀਆਂ ਵੱਲੋਂ ਲਿਆਏ ਹਨ ਅਤੇ ਲੋਕਾਂ ਨੇ ਚੰਗੀਆਂ ਚੰਗੀਆਂ ਭੇਡਾਂ ਅਤੇ ਬਲਦਾਂ ਨੂੰ ਜੀਉਂਦਿਆਂ ਰੱਖਿਆ ਭਈ ਉਨ੍ਹਾਂ ਨੂੰ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਬਲੀ ਚੜ੍ਹਾਉਣ ਅਤੇ ਰਹਿੰਦੇ ਸਭਨਾਂ ਨੂੰ ਅਸਾਂ ਮੂਲੋਂ ਹੀ ਨਾਸ ਕਰ ਸੁੱਟਿਆ 16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਠਹਿਰ ਜਾਹ ਅਤੇ ਅੱਜ ਰਾਤੀਂ ਜਿਹੜਾ ਯਹੋਵਾਹ ਨੇ ਮੈਨੂੰ ਆਖਿਆ ਹੈ ਉਹ ਮੈਂ ਤੈਨੂੰ ਦੱਸਾਂਗਾ ਤਾਂ ਉਹ ਉਸ ਨੂੰ ਬੋਲਿਆ, ਦੱਸੋ ਜੀ 17ਸਮੂਏਲ ਨੇ ਆਖਿਆ, ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੈਂ ਤਾਂ ਭਲਾ, ਇਸਰਾਏਲ ਦੇ ਗੋਤਾਂ ਦਾ ਤੂੰ ਪਰਧਾਨ ਨਹੀਂ ਠਹਿਰਾਇਆ ਗਿਆ? ਅਤੇ ਯਹੋਵਾਹ ਨੇ ਇਸਰਾਏਲ ਦਾ ਪਾਤਸ਼ਾਹ ਬਣਨ ਲਈ ਤੈਨੂੰ ਮਸਹ ਕੀਤਾ 18ਯਹੋਵਾਹ ਨੇ ਤੈਨੂੰ ਪੈਂਡੇ ਵਿੱਚ ਘੱਲਿਆ ਅਤੇ ਆਖਿਆ, ਜਾਹ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਨੂੰ ਨਾਸ ਕਰ ਅਤੇ ਜਦ ਤੋੜੀ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰ 19ਫੇਰ ਤੂੰ ਯਹੋਵਾਹ ਦੀ ਗੱਲ ਕਿਉਂ ਨਾ ਮੰਨੀ ਅਤੇ ਲੁੱਟ ਉੱਤੇ ਕਿਉਂ ਆ ਡਿੱਗਾ ਅਤੇ ਯਹੋਵਾਹ ਦੇ ਸਨਮੁਖ ਬਦੀ ਕੀਤੀ? 20ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਤਾਂ ਯਹੋਵਾਹ ਦੀ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾਹ ਨੇ ਮੈਨੂੰ ਘੱਲਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਪਾਤਸ਼ਾਹ ਅਗਾਗ ਨੂੰ ਲੈ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ ਕੀਤਾ 21ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਅਤੇ ਬਲਦ ਅਰਥਾਤ ਚੰਗੀਆਂ ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ ਕੀਤਾ ਲੋੜੀਦਾ ਸੀ ਸੋ ਗਿਲਗਾਲ ਦੇ ਵਿੱਚ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ ਲਈ ਲੈ ਆਏ ਹਨ 22ਸਮੂਏਲ ਬੋਲਿਆ, -
ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ
ਨਾਲ ਪਰਸੰਨ ਹੁੰਦਾ ਹੈ,
ਯਾ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ
ਜਾਵੇ?
ਵੇਖ, ਮੰਨਣਾ ਭੇਟਾਂ ਚੜ੍ਹਾਉਣ ਨਾਲੋਂ,
ਅਤੇ ਸਰੋਤਾ ਬਣਨਾ ਛੱਤਰਿਆਂ ਦੀ ਚਰਬੀ
ਨਾਲੋਂ ਚੰਗਾ ਹੈ,
23ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ
ਇੱਕੋ ਜਿਹਾ ਹੈ,
ਅਤੇ ਖਚਰਊ ਅਤੇ ਬਦੀ ਅਤੇ ਮੂਰਤੀ ਪੂਜਾ
ਇੱਕੋ ਜਿਹੀ ਹੈ।
ਸੋ ਜਿਹਾ ਤੈਂ ਯਹੋਵਾਹ ਦੇ ਬਚਨ ਨੂੰ ਰੱਦਿਆ
ਹੈ,
ਤਿਹਾ ਹੀ ਉਸ ਨੇ ਪਾਤਸ਼ਾਹ ਰਹਿਣ ਤੋਂ ਤੈਨੂੰ
ਰੱਦਿਆ ਹੈ।।
24ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਪਾਪ ਕੀਤਾ ਕਿਉਂ ਜੋ ਮੈਂ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਹੈ ਮੈਂ ਲੋਕਾਂ ਤੋਂ ਜੋ ਡਰਿਆ ਅਤੇ ਓਹਨਾਂ ਦੀ ਗੱਲ ਸੁਣੀ 25ਸੋ ਹੁਣ ਦਯਾ ਕਰ ਕੇ ਮੇਰਾ ਪਾਪ ਖਿਮਾ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਦੇ ਅੱਗੇ ਮੱਥਾ ਟੇਕਾਂ 26ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈਂ ਤੇਰੇ ਨਾਲ ਨਹੀਂ ਜਾਂਦਾ ਕਿਉਂ ਜੋ ਤੈਂ ਯਹੋਵਾਹ ਦੇ ਬਚਨ ਨੂੰ ਰੱਦਿਆ ਅਤੇ ਯਹੋਵਾਹ ਨੇ ਇਸਰਾਏਲ ਉੱਤੇ ਪਾਤਸ਼ਾਹ ਰਹਿਣ ਤੋਂ ਤੈਨੂੰ ਰੱਦਿਆ ਹੈ 27ਜਾਂ ਸਮੂਏਲ ਵਿਦਿਆ ਹੋਣ ਨੂੰ ਮੁੜਿਆ ਤਾਂ ਉਹਨੇ ਉਸ ਦੀ ਚੱਦਰ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ 28ਤਦ ਸਮੂਏਲ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਰਾਜ ਜੋ ਤੂੰ ਇਸਰਾਏਲ ਉੱਤੇ ਕਰਦਾ ਸੈਂ ਅੱਜ ਤੇਰੇ ਨਾਲੋਂ ਪਾੜ ਲਿਆ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਜੋ ਤੈਥੋਂ ਚੰਗਾ ਹੈ 29ਨਾਲੇ ਇਸਰਾਏਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਨਹੀਂ ਪਛਤਾਉਂਦਾ ਕਿਉਂ ਜੋ ਉਹ ਮਨੁੱਖ ਨਹੀਂ ਹੈ ਜੋ ਪਛਤਾਵੇ 30ਤਦ ਉਹ ਨੇ ਆਖਿਆ, ਮੈਂ ਪਾਪ ਕੀਤਾ ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਾਂ 31ਤਦ ਸਮੂਏਲ ਸ਼ਾਊਲ ਦੇ ਮਗਰ ਤੁਰਿਆ ਅਤੇ ਸ਼ਾਊਲ ਨੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ।।
32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਪਾਤਸ਼ਾਹ ਅਗਾਗ ਨੂੰ ਐਥੇ ਮੇਰੇ ਕੋਲ ਲੈ ਆਓ ਅਤੇ ਅਗਾਗ ਨਿਚਿੰਤ ਹੋ ਕੇ ਉਹ ਦੇ ਕੋਲ ਆਇਆ ਅਤੇ ਅਗਾਗ ਨੇ ਆਖਿਆ, ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ 33ਪਰ ਸਮੂਏਲ ਨੇ ਆਖਿਆ, ਜਿਵੇਂ ਤੇਰੀ ਤਲਵਾਰ ਨੇ ਤੀਵੀਆਂ ਨੂੰ ਔਂਤਰਿਆਂ ਕੀਤਾ ਤਿਵੇਂ ਹੀ ਤੇਰੀ ਮਾਂ ਤੀਵੀਆਂ ਵਿੱਚੋਂ ਔਤਰੀ ਹੋਵੇਗੀ ਅਤੇ ਸਮੂਏਲ ਨੇ ਗਿਲਗਾਲ ਵਿੱਚ ਯਹੋਵਾਹ ਦੇ ਅੱਗੇ ਅਗਾਗ ਨੂੰ ਟੋਟੇ ਟੋਟੇ ਕੀਤਾ।।
34ਤਾਂ ਸਮੂਏਲ ਰਾਮਾਹ ਨੂੰ ਗਿਆ ਅਤੇ ਸ਼ਾਊਲ ਆਪਣੇ ਘਰ ਨੂੰ ਸ਼ਾਊਲੀ ਗਿਬਆਹ ਵੱਲ ਚੜ੍ਹ ਗਿਆ 35ਅਤੇ ਸਮੂਏਲ ਆਪਣੀ ਮੌਤ ਤੋੜੀ ਸ਼ਾਊਲ ਨੂੰ ਨਾ ਵੇਖਣ ਗਿਆ ਤਾਂ ਵੀ ਸਮੂਏਲ ਸ਼ਾਊਲ ਉੱਤੋਂ ਉਦਾਸ ਹੁੰਦਾ ਰਿਹਾ ਅਤੇ ਯਹੋਵਾਹ ਨੇ ਵੀ ਸ਼ਾਊਲ ਨੂੰ ਇਸਰਾਏਲ ਦਾ ਪਾਤਸ਼ਾਹ ਬਣਾਉਣ ਵਿੱਚ ਅਫਸੋਸ ਕੀਤਾ।।

Highlight

Copy

Compare

Share

None

Want to have your highlights saved across all your devices? Sign up or sign in