ਤਦ ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਕਿਉਂਕਿ ਪਰਮੇਸ਼ਵਰ ਨੇ ਇਹ ਸਭ ਕੁਝ ਤੈਨੂੰ ਦੱਸ ਦਿੱਤਾ ਹੈ, ਇਸ ਲਈ ਤੇਰੇ ਵਰਗਾ ਸਿਆਣਾ ਅਤੇ ਬੁੱਧਵਾਨ ਕੋਈ ਨਹੀਂ ਹੈ। ਤੂੰ ਮੇਰੇ ਮਹਿਲ ਦਾ ਅਧਿਕਾਰੀ ਹੋਵੇਂਗਾ ਅਤੇ ਮੇਰੀ ਸਾਰੀ ਪਰਜਾ ਤੇਰੇ ਹੁਕਮਾਂ ਨੂੰ ਮੰਨੇਗੀ। ਸਿਰਫ ਰਾਜ ਗੱਦੀ ਵਿੱਚ ਮੈਂ ਤੇਰੇ ਨਾਲੋਂ ਵੱਡਾ ਹੋਵਾਗਾ।”