ਤਦ ਪਰਮੇਸ਼ਵਰ ਨੇ ਆਖਿਆ, ਆਓ ਮਨੁੱਖ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ ਤਾਂ ਜੋ ਉਹ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਜੰਗਲੀ ਜਾਨਵਰਾਂ ਅਤੇ ਧਰਤੀ ਉੱਤੇ ਘਿੱਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰਨ।
ਇਸ ਲਈ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ,
ਪਰਮੇਸ਼ਵਰ ਦੇ ਸਰੂਪ ਉੱਤੇ ਉਸ ਨੇ ਉਹਨਾਂ ਨੂੰ;
ਨਰ ਅਤੇ ਨਾਰੀ ਕਰਕੇ ਬਣਾਇਆ।