ਅਤੇ ਯਾਹਵੇਹ ਮੋਸ਼ੇਹ ਦੇ ਸਾਹਮਣੇ ਲੰਘਦਾ ਹੋਇਆ, ਇਹ ਐਲਾਨ ਕੀਤਾ, “ਯਾਹਵੇਹ, ਜੋ ਯਾਹਵੇਹ ਪਰਮੇਸ਼ਵਰ, ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਕਰਨ ਵਿੱਚ ਧੀਰਜ, ਪਿਆਰ ਅਤੇ ਵਫ਼ਾਦਾਰੀ ਵਿੱਚ ਭਰਪੂਰ, ਹਜ਼ਾਰਾਂ ਲੋਕਾਂ ਨਾਲ ਪਿਆਰ ਬਣਾਈ ਰੱਖਣ ਵਾਲਾ ਅਤੇ ਬੁਰਾਈ, ਬਗਾਵਤ ਅਤੇ ਪਾਪ ਨੂੰ ਮਾਫ਼ ਕਰਨ ਵਾਲਾ, ਫਿਰ ਵੀ ਉਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡਦਾ। ਉਹ ਉਹਨਾਂ ਦੇ ਕੁਧਰਮ ਉਹਨਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਉੱਤੇ ਤੀਜੀ ਚੌਥੀ ਪੀੜ੍ਹੀ ਤੱਕ ਬਦਲਾ ਲੈਣ ਵਾਲਾ ਹੈ।”