1
ਮਰਕੁਸ ਦੀ ਇੰਜੀਲ 2:17
ਪਵਿੱਤਰ ਬਾਈਬਲ
PERV
ਯਿਸੂ ਨੇ ਇਹ ਗੱਲ ਸੁਣ ਲਈ ਅਤੇ ਉਨ੍ਹਾਂ ਨੂੰ ਆਖਿਆ, “ਤੰਦਰੁਸਤ ਲੋਕਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਉਹ ਰੋਗੀ ਹਨ ਜਿਨ੍ਹਾਂ ਨੂੰ ਵੈਦ ਦੀ ਲੋੜ ਹੈ। ਮੈਂ ਧਰਮੀਆਂ ਨੂੰ ਸੱਦਾ ਦੇਣ ਨਹੀਂ ਆਇਆ ਸਗੋਂ ਮੈ ਪਾਪੀਆਂ ਨੂੰ ਹੀ ਸੱਦਾ ਦੇਣ ਲਈ ਆਇਆ ਹਾਂ।”
Compare
Explore ਮਰਕੁਸ ਦੀ ਇੰਜੀਲ 2:17
2
ਮਰਕੁਸ ਦੀ ਇੰਜੀਲ 2:5
ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”
Explore ਮਰਕੁਸ ਦੀ ਇੰਜੀਲ 2:5
3
ਮਰਕੁਸ ਦੀ ਇੰਜੀਲ 2:27
ਫ਼ੇਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੀ ਖਾਤਰ ਬਨਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੀ ਖਾਤਰ।
Explore ਮਰਕੁਸ ਦੀ ਇੰਜੀਲ 2:27
4
ਮਰਕੁਸ ਦੀ ਇੰਜੀਲ 2:4
ਪਰ ਉਹ ਯਿਸੂ ਤੱਕ ਉਸ ਦੇ ਘਰ ਅੰਦਰ ਨਾ ਪਹੁੰਚ ਸੱਕੇ ਕਿਉਂਕਿ ਘਰ ਭੀੜ ਨਾਲ ਖਚਾ-ਖੱਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚੱਲੇ ਗਏ ਅਤੇ ਜਿੱਥੇ ਯਿਸੂ ਖਲੋਤਾ ਸੀ ਛਤ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸ ਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ।
Explore ਮਰਕੁਸ ਦੀ ਇੰਜੀਲ 2:4
5
ਮਰਕੁਸ ਦੀ ਇੰਜੀਲ 2:10-11
ਪਰ ਮੈਂ ਤੁਹਾਨੂੰ ਇਹ ਸਾਬਤ ਕਰਾਂਗਾ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਲੋਕਾਂ ਦੇ ਪਾਪ ਮਾਫ਼ ਕਰਨ ਦੀ ਇਖਤਿਆਰ ਹੈ।” ਤਾਂ ਉਸ ਨੇ ਅਧਰੰਗੀ ਨੂੰ ਆਖਿਆ, “ਮੈਂ ਤੈਨੂੰ ਆਖਦਾ ਹਾਂ, ਉੱਠ ਖੜ੍ਹਾ ਹੋ, ਅਤੇ ਆਪਣਾ ਬਿਸਤਰਾ ਚੁੱਕ ਕੇ ਘਰ ਚੱਲਿਆ ਜਾ।”
Explore ਮਰਕੁਸ ਦੀ ਇੰਜੀਲ 2:10-11
6
ਮਰਕੁਸ ਦੀ ਇੰਜੀਲ 2:9
ਕੀ ਸੁਖਾਲਾ ਹੈ? ਇਸ ਅਧਰੰਗੀ ਮਨੁੱਖ ਨੂੰ ਇਹ ਆਖਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ।’ ਜਾਂ ਇਹ ਆਖਣਾ, ‘ਖੜ੍ਹਾ ਹੋ, ਆਪਣਾ ਬਿਸਤਰਾ ਲੈ ਤੇ ਜਾ?’
Explore ਮਰਕੁਸ ਦੀ ਇੰਜੀਲ 2:9
7
ਮਰਕੁਸ ਦੀ ਇੰਜੀਲ 2:12
ਉਹ ਅਧਰੰਗੀ ਉੱਠਿਆ, ਉਸ ਨੇ ਆਪਣੀ ਮੰਜੀ ਚੁੱਕੀ ਅਤੇ ਕਮਰੇ ਵਿੱਚੋਂ ਦੀ ਬਾਹਰ ਹੋ ਗਿਆ। ਸਭਨਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਹੈਰਾਨ ਹੋਏ, ਉਨ੍ਹਾਂ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਹੈਰਾਨੀ ਜਨਕ ਗੱਲ ਪਹਿਲਾਂ ਕਦੇ ਵੀ ਨਹੀਂ ਵੇਖੀ।”
Explore ਮਰਕੁਸ ਦੀ ਇੰਜੀਲ 2:12