1
ਯਾਕੂਬ 4:7
Punjabi Standard Bible
PSB
ਇਸ ਕਰਕੇ ਪਰਮੇਸ਼ਰ ਦੇ ਅਧੀਨ ਹੋਵੋ; ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।
Compare
Explore ਯਾਕੂਬ 4:7
2
ਯਾਕੂਬ 4:8
ਪਰਮੇਸ਼ਰ ਦੇ ਨੇੜੇ ਜਾਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥਾਂ ਨੂੰ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।
Explore ਯਾਕੂਬ 4:8
3
ਯਾਕੂਬ 4:10
ਪ੍ਰਭੂ ਦੇ ਸਾਹਮਣੇ ਦੀਨ ਹੋਵੋ ਅਤੇ ਉਹ ਤੁਹਾਨੂੰ ਉੱਚਾ ਕਰੇਗਾ।
Explore ਯਾਕੂਬ 4:10
4
ਯਾਕੂਬ 4:6
ਪਰ ਉਹ ਹੋਰ ਵੀ ਵਧੀਕ ਕਿਰਪਾ ਬਖਸ਼ਦਾ ਹੈ। ਇਸ ਲਈ ਲਿਖਤ ਕਹਿੰਦੀ ਹੈ: ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ, ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।
Explore ਯਾਕੂਬ 4:6
5
ਯਾਕੂਬ 4:17
ਇਸ ਲਈ ਜਿਹੜਾ ਭਲਾਈ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।
Explore ਯਾਕੂਬ 4:17
6
ਯਾਕੂਬ 4:3
ਤੁਸੀਂ ਮੰਗਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਕਿਉਂਕਿ ਤੁਸੀਂ ਗਲਤ ਉਦੇਸ਼ ਨਾਲ ਮੰਗਦੇ ਹੋ ਤਾਂਕਿ ਇਸ ਨੂੰ ਆਪਣੇ ਭੋਗ-ਵਿਲਾਸਾਂ ਵਿੱਚ ਉਡਾ ਸਕੋ।
Explore ਯਾਕੂਬ 4:3
7
ਯਾਕੂਬ 4:4
ਹੇ ਵਿਭਚਾਰਣੋ, ਕੀ ਤੁਸੀਂ ਨਹੀਂ ਜਾਣਦੀਆਂ ਕਿ ਸੰਸਾਰ ਨਾਲ ਮਿੱਤਰਤਾ ਪਰਮੇਸ਼ਰ ਨਾਲ ਵੈਰ ਹੈ? ਇਸ ਲਈ ਜਿਹੜਾ ਸੰਸਾਰ ਦਾ ਮਿੱਤਰ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ।
Explore ਯਾਕੂਬ 4:4
8
ਯਾਕੂਬ 4:14
ਤੁਸੀਂ ਇਹ ਵੀ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੇ ਜੀਵਨ ਦਾ ਕੀ ਬਣੇਗਾ; ਕਿਉਂਕਿ ਤੁਸੀਂ ਤਾਂ ਭਾਫ ਦੇ ਸਮਾਨ ਹੋ ਜੋ ਥੋੜ੍ਹੇ ਸਮੇਂ ਲਈ ਵਿਖਾਈ ਦਿੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।
Explore ਯਾਕੂਬ 4:14