1
ਯਾਕੂਬ 3:17
Punjabi Standard Bible
PSB
ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਪਹਿਲਾਂ ਪਵਿੱਤਰ ਹੈ, ਫਿਰ ਮਿਲਣਸਾਰ, ਨਿਮਰ, ਹਠ ਤੋਂ ਰਹਿਤ, ਦਇਆ ਅਤੇ ਚੰਗੇ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੈ
Compare
Explore ਯਾਕੂਬ 3:17
2
ਯਾਕੂਬ 3:13
ਤੁਹਾਡੇ ਵਿੱਚੋਂ ਕੌਣ ਗਿਆਨੀ ਜਾਂ ਸਮਝਦਾਰ ਹੈ? ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਦੁਆਰਾ ਬੁੱਧ ਦੀ ਨਰਮਾਈ ਨਾਲ ਪਰਗਟ ਕਰੇ।
Explore ਯਾਕੂਬ 3:13
3
ਯਾਕੂਬ 3:18
ਅਤੇ ਮੇਲ ਕਰਾਉਣ ਵਾਲੇ ਧਾਰਮਿਕਤਾ ਦਾ ਫਲ ਮੇਲ-ਮਿਲਾਪ ਨਾਲ ਬੀਜਦੇ ਹਨ।
Explore ਯਾਕੂਬ 3:18
4
ਯਾਕੂਬ 3:16
ਕਿਉਂਕਿ ਜਿੱਥੇ ਈਰਖਾ ਅਤੇ ਸੁਆਰਥ ਹੈ, ਉੱਥੇ ਗੜਬੜੀ ਅਤੇ ਹਰ ਤਰ੍ਹਾਂ ਦਾ ਬੁਰਾ ਕੰਮ ਹੁੰਦਾ ਹੈ
Explore ਯਾਕੂਬ 3:16
5
ਯਾਕੂਬ 3:9-10
ਇਸੇ ਨਾਲ ਅਸੀਂ ਆਪਣੇ ਪ੍ਰਭੂ ਅਤੇ ਪਿਤਾ ਨੂੰ ਧੰਨ ਕਹਿੰਦੇ ਹਾਂ ਅਤੇ ਇਸੇ ਨਾਲ ਮਨੁੱਖਾਂ ਨੂੰ ਜੋ ਪਰਮੇਸ਼ਰ ਦੇ ਸਰੂਪ ਉੱਤੇ ਸਿਰਜੇ ਗਏ ਹਨ, ਸਰਾਪ ਦਿੰਦੇ ਹਾਂ। ਇੱਕੋ ਮੂੰਹ ਤੋਂ ਬਰਕਤ ਅਤੇ ਸਰਾਪ ਦੋਵੇਂ ਨਿੱਕਲਦੇ ਹਨ; ਹੇ ਮੇਰੇ ਭਾਈਓ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ!
Explore ਯਾਕੂਬ 3:9-10
6
ਯਾਕੂਬ 3:6
ਜੀਭ ਵੀ ਇੱਕ ਅੱਗ ਹੈ; ਇਹ ਸਾਡੇ ਅੰਗਾਂ ਵਿੱਚ ਕੁਧਰਮ ਦੀ ਇੱਕ ਦੁਨੀਆ ਹੈ ਜੋ ਸਾਡੀ ਸਾਰੀ ਦੇਹ ਨੂੰ ਦਾਗ ਲਾਉਂਦੀ ਹੈ ਤੇ ਜੀਵਨ ਚੱਕਰ ਨੂੰ ਅੱਗ ਲਾ ਸੁੱਟਦੀ ਅਤੇ ਆਪ ਨਰਕ ਦੀ ਅੱਗ ਨਾਲ ਸਾੜੀ ਜਾਂਦੀ ਹੈ।
Explore ਯਾਕੂਬ 3:6
7
ਯਾਕੂਬ 3:8
ਪਰ ਕੋਈ ਮਨੁੱਖ ਜੀਭ ਨੂੰ ਵੱਸ ਵਿੱਚ ਨਹੀਂ ਕਰ ਸਕਦਾ; ਇਹ ਉਹ ਬੁਰਾਈ ਹੈ ਜੋ ਕਦੇ ਰੁਕਦੀ ਨਹੀਂ ਅਤੇ ਘਾਤਕ ਜ਼ਹਿਰ ਨਾਲ ਭਰੀ ਹੋਈ ਹੈ।
Explore ਯਾਕੂਬ 3:8
8
ਯਾਕੂਬ 3:1
ਹੇ ਮੇਰੇ ਭਾਈਓ, ਤੁਹਾਡੇ ਵਿੱਚੋਂ ਬਹੁਤੇ ਲੋਕ ਉਪਦੇਸ਼ਕ ਬਣਨ ਦੀ ਲੋਚ ਨਾ ਕਰਨ, ਇਸ ਲਈ ਕਿ ਤੁਸੀਂ ਜਾਣਦੇ ਹੋ ਜੋ ਸਾਨੂੰ ਉਪਦੇਸ਼ਕਾਂ ਨੂੰ ਵਧੀਕ ਸਜ਼ਾ ਮਿਲੇਗੀ
Explore ਯਾਕੂਬ 3:1