ਵਿਸ਼ਵਾਸ ਦੁਆਰਾ ਹੀ, ਮੂਸਾ ਜਦੋਂ ਵੱਡਾ ਹੋਇਆ ਤਾਂ ਉਸ ਨੇ ਫ਼ਿਰਊਨ ਦੀ ਬੇਟੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ ਅਤੇ ਪਾਪ ਦੇ ਥੋੜ੍ਹੇ ਸਮੇਂ ਦੇ ਅਨੰਦ ਨਾਲੋਂ ਪਰਮੇਸ਼ਰ ਦੇ ਲੋਕਾਂ ਨਾਲ ਦੁੱਖ ਸਹਿਣ ਨੂੰ ਚੁਣਿਆ। ਉਸ ਨੇ ਮਸੀਹ ਦੇ ਨਮਿੱਤ ਨਿੰਦਾ ਝੱਲਣ ਨੂੰ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡੀ ਦੌਲਤ ਸਮਝਿਆ, ਕਿਉਂਕਿ ਉਸ ਦਾ ਧਿਆਨ ਪ੍ਰਤਿਫਲ ਵੱਲ ਸੀ।
ਵਿਸ਼ਵਾਸ ਦੁਆਰਾ ਹੀ ਉਸ ਨੇ ਰਾਜੇ ਦੇ ਕ੍ਰੋਧ ਤੋਂ ਨਾ ਡਰਦਿਆਂ ਮਿਸਰ ਨੂੰ ਛੱਡ ਦਿੱਤਾ, ਕਿਉਂਕਿ ਉਹ ਅਣਡਿੱਠ ਨੂੰ ਜਿਵੇਂ ਵੇਖਦੇ ਹੋਏ ਦ੍ਰਿੜ੍ਹ ਰਿਹਾ।