1
2 ਪਤਰਸ 1:3-4
Punjabi Standard Bible
PSB
ਪ੍ਰਭੂ ਯਿਸੂ ਦੀ ਈਸ਼ਵਰੀ ਸਮਰੱਥਾ ਨੇ ਸਾਨੂੰ ਜੀਵਨ ਅਤੇ ਭਗਤੀ ਨਾਲ ਸੰਬੰਧਤ ਸਭ ਕੁਝ ਦਿੱਤਾ ਹੈ ਅਤੇ ਇਹ ਸਭ ਉਸ ਦੇ ਗਿਆਨ ਦੇ ਰਾਹੀਂ ਹੋਇਆ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਸਦਗੁਣ ਦੇ ਦੁਆਰਾ ਬੁਲਾਇਆ। ਇਨ੍ਹਾਂ ਦੇ ਕਾਰਨ ਹੀ ਉਸ ਨੇ ਸਾਨੂੰ ਬਹੁਮੁੱਲੇ ਅਤੇ ਵੱਡੇ-ਵੱਡੇ ਵਾਇਦੇ ਦਿੱਤੇ ਹਨ ਤਾਂਕਿ ਇਨ੍ਹਾਂ ਵਾਇਦਿਆਂ ਦੇ ਦੁਆਰਾ ਤੁਸੀਂ ਉਸ ਭ੍ਰਿਸ਼ਟਤਾ ਤੋਂ ਬਚ ਕੇ ਜੋ ਬੁਰੀਆਂ ਕਾਮਨਾਵਾਂ ਦੇ ਕਾਰਨ ਸੰਸਾਰ ਵਿੱਚ ਹੈ, ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ।
Compare
Explore 2 ਪਤਰਸ 1:3-4
2
2 ਪਤਰਸ 1:5-7
ਇਸੇ ਕਾਰਨ ਪੂਰਾ ਯਤਨ ਕਰੋ ਕਿ ਆਪਣੇ ਵਿਸ਼ਵਾਸ ਵਿੱਚ ਨੇਕੀ, ਨੇਕੀ ਵਿੱਚ ਗਿਆਨ, ਗਿਆਨ ਵਿੱਚ ਸੰਜਮ, ਸੰਜਮ ਵਿੱਚ ਧੀਰਜ, ਧੀਰਜ ਵਿੱਚ ਭਗਤੀ, ਭਗਤੀ ਵਿੱਚ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਵਿੱਚ ਪਿਆਰ ਨੂੰ ਜੋੜਦੇ ਜਾਓ।
Explore 2 ਪਤਰਸ 1:5-7
3
2 ਪਤਰਸ 1:8
ਜੇ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਿਕੰਮਾ ਅਤੇ ਫਲਹੀਣ ਨਹੀਂ ਹੋਣ ਦੇਣਗੇ।
Explore 2 ਪਤਰਸ 1:8
4
2 ਪਤਰਸ 1:10
ਇਸ ਕਰਕੇ ਹੇ ਭਾਈਓ, ਆਪਣੀ ਬੁਲਾਹਟ ਅਤੇ ਚੁਣੇ ਜਾਣ ਨੂੰ ਪੱਕਾ ਕਰਨ ਦਾ ਪੂਰਾ ਯਤਨ ਕਰੋ, ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਕਦੇ ਠੋਕਰ ਨਹੀਂ ਖਾਓਗੇ
Explore 2 ਪਤਰਸ 1:10