ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਹਾਂ; ਅਸੀਂ ਸਭ ਸੌਵਾਂਗੇ ਨਹੀਂ, ਸਗੋਂ ਸਾਡਾ ਸਭ ਦਾ ਰੂਪ ਬਦਲ ਜਾਵੇਗਾ। ਇਹ ਅੱਖ ਦੀ ਝਮਕ ਨਾਲ ਇੱਕ ਪਲ ਵਿੱਚ ਆਖਰੀ ਤੁਰ੍ਹੀ ਦੇ ਫੂਕਦਿਆਂ ਹੀ ਹੋ ਜਾਵੇਗਾ, ਕਿਉਂ ਜੋ ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਸਾਡਾ ਰੂਪ ਬਦਲ ਜਾਵੇਗਾ।