1
1 ਕੁਰਿੰਥੀਆਂ 13:4-5
Punjabi Standard Bible
PSB
ਪ੍ਰੇਮ ਧੀਰਜ ਰੱਖਦਾ ਹੈ, ਪ੍ਰੇਮ ਦਿਆਲੂ ਹੈ ਅਤੇ ਈਰਖਾ ਨਹੀਂ ਕਰਦਾ, ਪ੍ਰੇਮ ਫੜ੍ਹ ਨਹੀਂ ਮਾਰਦਾ, ਪ੍ਰੇਮ ਫੁੱਲਦਾ ਨਹੀਂ, ਅਪਮਾਨਜਨਕ ਵਿਹਾਰ ਨਹੀਂ ਕਰਦਾ, ਆਪਣਾ ਹੀ ਫਾਇਦਾ ਨਹੀਂ ਚਾਹੁੰਦਾ, ਖਿਝਦਾ ਨਹੀਂ, ਬੁਰਾਈ ਦਾ ਲੇਖਾ ਨਹੀਂ ਰੱਖਦਾ
Compare
Explore 1 ਕੁਰਿੰਥੀਆਂ 13:4-5
2
1 ਕੁਰਿੰਥੀਆਂ 13:7
ਸਭ ਕੁਝ ਸਹਿ ਲੈਂਦਾ ਹੈ, ਸਭਨਾਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭਨਾਂ ਗੱਲਾਂ ਦੀ ਆਸ ਰੱਖਦਾ ਹੈ, ਸਭਨਾਂ ਗੱਲਾਂ ਵਿੱਚ ਧੀਰਜ ਰੱਖਦਾ ਹੈ।
Explore 1 ਕੁਰਿੰਥੀਆਂ 13:7
3
1 ਕੁਰਿੰਥੀਆਂ 13:6
ਕੁਧਰਮ ਤੋਂ ਪ੍ਰਸੰਨ ਨਹੀਂ ਹੁੰਦਾ, ਸਗੋਂ ਸਚਾਈ ਤੋਂ ਪ੍ਰਸੰਨ ਹੁੰਦਾ ਹੈ
Explore 1 ਕੁਰਿੰਥੀਆਂ 13:6
4
1 ਕੁਰਿੰਥੀਆਂ 13:13
ਹੁਣ ਵਿਸ਼ਵਾਸ, ਆਸ, ਪ੍ਰੇਮ ਇਹ ਤਿੰਨੇ ਕਾਇਮ ਹਨ, ਪਰ ਪ੍ਰੇਮ ਇਨ੍ਹਾਂ ਵਿੱਚੋਂ ਸ੍ਰੇਸ਼ਠ ਹੈ।
Explore 1 ਕੁਰਿੰਥੀਆਂ 13:13
5
1 ਕੁਰਿੰਥੀਆਂ 13:8
ਪ੍ਰੇਮ ਦਾ ਕਦੇ ਅੰਤ ਨਹੀਂ ਹੁੰਦਾ; ਭਾਵੇਂ ਭਵਿੱਖਬਾਣੀਆਂ ਹੋਣ ਉਹ ਖ਼ਤਮ ਹੋ ਜਾਣਗੀਆਂ, ਭਾਵੇਂ ਬੋਲੀਆਂ ਹੋਣ ਉਹ ਮੁੱਕ ਜਾਣਗੀਆਂ, ਭਾਵੇਂ ਗਿਆਨ ਹੋਵੇ ਉਹ ਖ਼ਤਮ ਹੋ ਜਾਵੇਗਾ।
Explore 1 ਕੁਰਿੰਥੀਆਂ 13:8
6
1 ਕੁਰਿੰਥੀਆਂ 13:1
ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਠਣ-ਠਣ ਕਰਨ ਵਾਲਾ ਪਿੱਤਲ ਅਤੇ ਛਣ-ਛਣ ਕਰਨ ਵਾਲਾ ਛੈਣਾ ਹਾਂ
Explore 1 ਕੁਰਿੰਥੀਆਂ 13:1
7
1 ਕੁਰਿੰਥੀਆਂ 13:2
ਅਤੇ ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰੇ ਭੇਤ ਅਤੇ ਸਾਰਾ ਗਿਆਨ ਜਾਣਦਾ ਹੋਵਾਂ ਅਤੇ ਮੇਰੇ ਅੰਦਰ ਅਜਿਹਾ ਵਿਸ਼ਵਾਸ ਹੋਵੇ ਕਿ ਮੈਂ ਪਹਾੜਾਂ ਨੂੰ ਹਟਾ ਦੇਵਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਕੁਝ ਵੀ ਨਹੀਂ।
Explore 1 ਕੁਰਿੰਥੀਆਂ 13:2
8
1 ਕੁਰਿੰਥੀਆਂ 13:3
ਭਾਵੇਂ ਮੈਂ ਆਪਣੀ ਸਾਰੀ ਸੰਪਤੀ ਕੰਗਾਲਾਂ ਨੂੰ ਭੋਜਨ ਖੁਆਉਣ ਲਈ ਦਾਨ ਕਰ ਦਿਆਂ ਜਾਂ ਆਪਣਾ ਸਰੀਰ ਵੀ ਸਾੜੇ ਜਾਣ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਨੂੰ ਕੁਝ ਲਾਭ ਨਹੀਂ।
Explore 1 ਕੁਰਿੰਥੀਆਂ 13:3
9
1 ਕੁਰਿੰਥੀਆਂ 13:11
ਜਦੋਂ ਮੈਂ ਬੱਚਾ ਸੀ ਤਾਂ ਬੱਚੇ ਵਾਂਗ ਬੋਲਦਾ ਸੀ, ਬੱਚੇ ਵਾਂਗ ਸੋਚਦਾ ਸੀ ਅਤੇ ਬੱਚੇ ਵਾਂਗ ਸਮਝਦਾ ਸੀ। ਪਰ ਜਦੋਂ ਮੈਂ ਵੱਡਾ ਹੋ ਗਿਆ ਤਾਂ ਬਚਪਨੇ ਦੀਆਂ ਗੱਲਾਂ ਨੂੰ ਛੱਡ ਦਿੱਤਾ।
Explore 1 ਕੁਰਿੰਥੀਆਂ 13:11
Home
Bible
Plans
Videos