1
ਗਿਣਤੀ 21:8
ਪੰਜਾਬੀ ਮੌਜੂਦਾ ਤਰਜਮਾ
PCB
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇੱਕ ਸੱਪ ਬਣਾ ਅਤੇ ਇੱਕ ਖੰਭੇ ਉੱਤੇ ਰੱਖ, ਕੋਈ ਵੀ ਜੋ ਡੱਸਿਆ ਜਾਵੇ ਉਹ ਇਸਨੂੰ ਦੇਖ ਲਵੇ ਅਤੇ ਆਪਣੀ ਜਾਨ ਬਚਾ ਸਕਦਾ ਹੈ।”
Compare
Explore ਗਿਣਤੀ 21:8
2
ਗਿਣਤੀ 21:9
ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਡੰਗ ਮਾਰਦਾ ਅਤੇ ਉਹ ਉਸ ਪਿੱਤਲ ਦੇ ਸੱਪ ਵੱਲ ਵੇਖਦਾ ਤਾਂ ਉਹ ਜਿਉਂਦਾ ਰਹਿੰਦਾ ਸੀ।
Explore ਗਿਣਤੀ 21:9
3
ਗਿਣਤੀ 21:5
ਉਹ ਪਰਮੇਸ਼ਵਰ ਅਤੇ ਮੋਸ਼ੇਹ ਦੇ ਵਿਰੁੱਧ ਬੋਲੇ ਅਤੇ ਆਖਿਆ, “ਤੁਸੀਂ ਸਾਨੂੰ ਮਿਸਰ ਵਿੱਚੋਂ ਉਜਾੜ ਵਿੱਚ ਮਰਨ ਲਈ ਕਿਉਂ ਲਿਆਏ? ਜਿੱਥੇ ਨਾ ਕੋਈ ਰੋਟੀ ਹੈ! ਨਾ ਪਾਣੀ ਹੈ! ਅਤੇ ਅਸੀਂ ਇਸ ਨਿਕੰਮੇ ਭੋਜਨ ਤੋਂ ਅੱਕ ਗਏ ਹਾਂ!”
Explore ਗਿਣਤੀ 21:5
4
ਗਿਣਤੀ 21:6
ਤਦ ਯਾਹਵੇਹ ਨੇ ਉਹਨਾਂ ਵਿੱਚ ਜ਼ਹਿਰੀਲੇ ਸੱਪ ਭੇਜੇ, ਉਹਨਾਂ ਨੇ ਲੋਕਾਂ ਨੂੰ ਡੱਸਿਆ ਅਤੇ ਬਹੁਤ ਸਾਰੇ ਇਸਰਾਏਲੀ ਮਰ ਗਏ।
Explore ਗਿਣਤੀ 21:6
5
ਗਿਣਤੀ 21:7
ਲੋਕ ਮੋਸ਼ੇਹ ਕੋਲ ਆਏ ਅਤੇ ਆਖਿਆ, “ਅਸੀਂ ਪਾਪ ਕੀਤਾ ਜਦੋਂ ਅਸੀਂ ਯਾਹਵੇਹ ਅਤੇ ਤੁਹਾਡੇ ਵਿਰੁੱਧ ਬੋਲੇ, ਹੁਣ ਪ੍ਰਾਰਥਨਾ ਕਰੋ ਕਿ ਯਾਹਵੇਹ ਸਾਡੇ ਤੋਂ ਸੱਪਾਂ ਨੂੰ ਦੂਰ ਕਰ ਦੇਵੇ।” ਇਸ ਲਈ ਮੋਸ਼ੇਹ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।
Explore ਗਿਣਤੀ 21:7