ਪਰ ਉਹ ਦਾ ਧਣੁੱਖ ਤਕੜਾ ਰਿਹਾ,
ਉਹ ਦੀਆਂ ਬਾਹਾਂ ਤਕੜੀਆਂ ਰਹੀਆਂ,
ਇਹ ਯਾਕੋਬ ਦੇ ਸਰਵਸ਼ਕਤੀਮਾਨ ਦੇ ਹੱਥ ਦੇ ਕਾਰਨ ਸੀ,
ਜੋ ਇਸਰਾਏਲ ਦਾ ਅਯਾਲੀ ਅਤੇ ਚੱਟਾਨ ਹੈ,
ਤੇਰੇ ਪਿਤਾ ਦੇ ਪਰਮੇਸ਼ਵਰ ਜੋ ਤੇਰੀ ਮਦਦ ਕਰਦਾ ਹੈ,
ਸਰਵਸ਼ਕਤੀਮਾਨ ਦੇ ਕਾਰਨ ਜੋ ਤੈਨੂੰ ਬਰਕਤਾਂ ਦਿੰਦਾ ਹੈ,
ਉਹ ਤੁਹਾਨੂੰ ਉੱਪਰ ਅਕਾਸ਼ ਦੀਆਂ ਬਰਕਤਾਂ ਨਾਲ,
ਹੇਠਾਂ ਡੂੰਘੇ ਚਸ਼ਮੇ ਦੀਆਂ ਬਰਕਤਾਂ,
ਛਾਤੀ ਅਤੇ ਗਰਭ ਦੀਆਂ ਬਰਕਤਾਂ ਨਾਲ ਅਸੀਸ ਦੇਵੇ।