ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,
ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ
ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ,
ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ। ਉਹ ਦੂਤ ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਬਚਾਇਆ ਹੈ
ਉਹ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।
ਉਹ ਮੇਰੇ ਨਾਮ
ਅਤੇ ਮੇਰੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦੇ ਨਾਵਾਂ ਨਾਲ ਬੁਲਾਏ ਜਾਣ,
ਅਤੇ ਧਰਤੀ ਉੱਤੇ ਉਹ ਬਹੁਤ ਵੱਧਣ।