1
ਬਿਵਸਥਾ 4:29
ਪੰਜਾਬੀ ਮੌਜੂਦਾ ਤਰਜਮਾ
PCB
ਪਰ ਜੇ ਤੁਸੀਂ ਉੱਥੋਂ ਆਪਣੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਲੱਭੋਗੇ, ਤਾਂ ਤੁਸੀਂ ਉਸ ਨੂੰ ਪਾਓਗੇ ਜਦ ਤੁਸੀਂ ਉਸ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸ ਦੀ ਖੋਜ ਕਰੋਗੇ।
Compare
Explore ਬਿਵਸਥਾ 4:29
2
ਬਿਵਸਥਾ 4:31
ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਦਿਆਲੂ ਪਰਮੇਸ਼ਵਰ ਹੈ; ਉਹ ਤੁਹਾਨੂੰ ਨਹੀਂ ਛੱਡੇਗਾ, ਨਾ ਹੀ ਤਬਾਹ ਕਰੇਗਾ ਅਤੇ ਨਾ ਹੀ ਤੁਹਾਡੇ ਪੁਰਖਿਆਂ ਨਾਲ ਕੀਤੇ ਇਕਰਾਰਨਾਮੇ ਨੂੰ ਭੁੱਲੇਗਾ, ਜਿਸ ਦੀ ਉਸ ਨੇ ਸਹੁੰ ਖਾ ਕੇ ਪੁਸ਼ਟੀ ਕੀਤੀ ਸੀ।
Explore ਬਿਵਸਥਾ 4:31
3
ਬਿਵਸਥਾ 4:24
ਕਿਉਂਕਿ ਤੁਹਾਡਾ ਯਾਹਵੇਹ ਪਰਮੇਸ਼ਵਰ ਭਸਮ ਕਰਨ ਵਾਲੀ ਅੱਗ ਅਤੇ ਈਰਖਾਲੂ ਪਰਮੇਸ਼ਵਰ ਹੈ।
Explore ਬਿਵਸਥਾ 4:24
4
ਬਿਵਸਥਾ 4:9
ਸਿਰਫ ਸਾਵਧਾਨ ਰਹੋ ਅਤੇ ਆਪਣੇ ਆਪ ਨੂੰ ਧਿਆਨ ਨਾਲ ਵੇਖੋ ਤਾਂ ਜੋ ਤੁਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਨਾ ਜਾਓ ਜੋ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਜਾਂ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਉਹ ਤੁਹਾਡੇ ਦਿਲ ਵਿੱਚੋਂ ਅਲੋਪ ਨਾ ਹੋ ਜਾਣ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਅਤੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਸਿਖਾਓ।
Explore ਬਿਵਸਥਾ 4:9
5
ਬਿਵਸਥਾ 4:39
ਅੱਜ ਦੇ ਦਿਨ ਮੰਨੋ ਅਤੇ ਧਿਆਨ ਵਿੱਚ ਰੱਖੋ ਕਿ ਉੱਪਰ ਸਵਰਗ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਾਹਵੇਹ ਹੀ ਪਰਮੇਸ਼ਵਰ ਹੈ, ਹੋਰ ਕੋਈ ਨਹੀਂ ਹੈ।
Explore ਬਿਵਸਥਾ 4:39
6
ਬਿਵਸਥਾ 4:7
ਹੋਰ ਕਿਹੜੀ ਕੌਮ ਇੰਨੀ ਮਹਾਨ ਕੌਮ ਹੈ ਕਿ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਇੰਨਾ ਨਜ਼ਦੀਕ ਹੈ, ਜਿਵੇਂ ਕਿ ਜਦੋਂ ਅਸੀਂ ਆਪਣੇ ਯਾਹਵੇਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਤਾਂ ਉਹ ਸਾਡੇ ਨੇੜੇ ਹੁੰਦਾ ਹੈ?
Explore ਬਿਵਸਥਾ 4:7
7
ਬਿਵਸਥਾ 4:30
ਜਦੋਂ ਤੁਸੀਂ ਬਿਪਤਾ ਵਿੱਚ ਹੋਵੋਗੇ ਅਤੇ ਇਹ ਸਭ ਕੁਝ ਤੁਹਾਡੇ ਨਾਲ ਵਾਪਰਿਆ ਹੈ, ਤਾਂ ਬਾਅਦ ਦੇ ਦਿਨਾਂ ਵਿੱਚ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਵੱਲ ਮੁੜੋਗੇ ਅਤੇ ਉਸ ਦਾ ਕਹਿਣਾ ਮੰਨੋਗੇ।
Explore ਬਿਵਸਥਾ 4:30
8
ਬਿਵਸਥਾ 4:2
ਜੋ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਉਹਨਾਂ ਵਿੱਚ ਨਾ ਕੁਝ ਜੋੜੋ ਅਤੇ ਨਾ ਘਟਾਓ ਸਗੋਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰੋ ਜੋ ਮੈਂ ਤੁਹਾਨੂੰ ਦਿੰਦਾ ਹਾਂ।
Explore ਬਿਵਸਥਾ 4:2