ਤਦ ਦਾਵੀਦ ਨੇ ਅਬੀਸ਼ਾਈ ਅਤੇ ਉਸ ਦੇ ਸਾਰੇ ਸੇਵਕਾਂ ਨੂੰ ਸੰਬੋਧਿਤ ਕਰ ਕੇ ਆਖਿਆ, ਵੇਖੋ, “ਮੇਰਾ ਆਪਣਾ ਪੁੱਤਰ ਅੱਜ ਮੇਰੀ ਜਾਨ ਦਾ ਪਿਆਸਾ ਹੈ, ਤਾਂ ਬਿਨਯਾਮੀਨ ਦੇ ਉੱਤਰਾਧਿਕਾਰੀ ਹੋਰ ਕਿੰਨਾ ਨਹੀਂ ਚਾਹੁਣਗੇ? ਉਸ ਨੂੰ ਨਾ ਰੋਕੋ! ਉਸਨੂੰ ਸਰਾਪ ਦੇਣ ਦਿਓ, ਕਿਉਂਕਿ ਉਸਨੂੰ ਯਾਹਵੇਹ ਵੱਲੋਂ ਹੁਕਮ ਮਿਲਿਆ ਹੈ। ਅਤੇ ਸ਼ਾਇਦ ਯਾਹਵੇਹ ਇਹ ਦੇਖ ਲਵੇ ਕਿ ਮੇਰੇ ਨਾਲ ਬੇਇਨਸਾਫ਼ੀ ਹੋ ਰਹੀ ਹੈ ਅਤੇ ਅੱਜ ਇਨ੍ਹਾਂ ਸਰਾਪਾਂ ਦੇ ਕਾਰਨ ਮੈਨੂੰ ਅਸੀਸ ਦੇਵੇਗਾ।”