ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਸਾਰੇ ਸੇਵਕਾਂ ਨੂੰ ਦਾਵੀਦ ਨੂੰ ਮਾਰਨ ਲਈ ਕਿਹਾ, ਪਰ ਯੋਨਾਥਾਨ ਦਾਵੀਦ ਨੂੰ ਬਹੁਤ ਪਸੰਦ ਕਰਦਾ ਸੀ। ਅਤੇ ਯੋਨਾਥਾਨ ਨੇ ਦਾਵੀਦ ਨੂੰ ਚੇਤਾਵਨੀ ਦਿੱਤੀ, “ਮੇਰਾ ਪਿਤਾ ਸ਼ਾਊਲ ਤੈਨੂੰ ਮਾਰਨ ਦਾ ਮੌਕਾ ਲੱਭ ਰਿਹਾ ਹੈ। ਕੱਲ੍ਹ ਸਵੇਰੇ ਤੱਕ ਤੂੰ ਚੌਕਸ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ।