1
1 ਸ਼ਮੂਏਲ 17:45
ਪੰਜਾਬੀ ਮੌਜੂਦਾ ਤਰਜਮਾ
PCB
ਦਾਵੀਦ ਨੇ ਫ਼ਲਿਸਤੀ ਨੂੰ ਕਿਹਾ, “ਤੂੰ ਤਲਵਾਰ, ਬਰਛੀ ਅਤੇ ਢਾਲ ਲੈ ਕੇ ਮੇਰੇ ਵਿਰੁੱਧ ਆਉਂਦਾ ਹੈ, ਪਰ ਮੈਂ ਸੈਨਾਵਾਂ ਦੇ ਯਾਹਵੇਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ਵਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ।
Compare
Explore 1 ਸ਼ਮੂਏਲ 17:45
2
1 ਸ਼ਮੂਏਲ 17:47
ਜਿਹੜੇ ਲੋਕ ਇੱਥੇ ਇਕੱਠੇ ਹੋਏ ਹਨ ਉਹ ਜਾਣ ਲੈਣਗੇ ਕਿ ਯਾਹਵੇਹ ਤਲਵਾਰ ਜਾਂ ਬਰਛੇ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁੱਧ ਯਾਹਵੇਹ ਦਾ ਹੈ ਅਤੇ ਉਹ ਤੁਹਾਨੂੰ ਸਾਰਿਆਂ ਨੂੰ ਸਾਡੇ ਹੱਥਾਂ ਵਿੱਚ ਦੇਵੇਗਾ।”
Explore 1 ਸ਼ਮੂਏਲ 17:47
3
1 ਸ਼ਮੂਏਲ 17:37
ਜਿਸ ਯਾਹਵੇਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ, ਉਹੀ ਮੈਨੂੰ ਇਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ।” ਸ਼ਾਊਲ ਨੇ ਦਾਵੀਦ ਨੂੰ ਕਿਹਾ, “ਜਾ, ਅਤੇ ਯਾਹਵੇਹ ਤੇਰੇ ਅੰਗ-ਸੰਗ ਹੋਵੇ।”
Explore 1 ਸ਼ਮੂਏਲ 17:37
4
1 ਸ਼ਮੂਏਲ 17:46
ਅੱਜ ਦੇ ਦਿਨ ਯਾਹਵੇਹ ਤੈਨੂੰ ਮੇਰੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਵੱਢ ਸੁੱਟਾਗਾ। ਅੱਜ ਹੀ ਮੈਂ ਫ਼ਲਿਸਤੀ ਫ਼ੌਜ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਦੇਵਾਂਗਾ ਅਤੇ ਸਾਰੀ ਦੁਨੀਆਂ ਜਾਣ ਲਵੇਗੀ ਕਿ ਇਸਰਾਏਲ ਵਿੱਚ ਇੱਕ ਪਰਮੇਸ਼ਵਰ ਹੈ।
Explore 1 ਸ਼ਮੂਏਲ 17:46
5
1 ਸ਼ਮੂਏਲ 17:40
ਤਦ ਉਸ ਨੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਨਦੀ ਵਿੱਚੋਂ ਪੰਜ ਚਿਕਨੇ ਪੱਥਰ ਚੁਣੇ ਅਤੇ ਆਪਣੇ ਚਰਵਾਹੇ ਵਾਲੇ ਝੋਲੇ ਵਿੱਚ ਅਰਥਾਤ ਆਪਣੀ ਗੁੱਥਲੀ ਵਿੱਚ ਰੱਖ ਲਏ ਅਤੇ ਉਸਦਾ ਗੁਲੇਲ ਉਸਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਕੋਲ ਗਿਆ।
Explore 1 ਸ਼ਮੂਏਲ 17:40
6
1 ਸ਼ਮੂਏਲ 17:32
ਦਾਵੀਦ ਨੇ ਸ਼ਾਊਲ ਨੂੰ ਕਿਹਾ, “ਇਸ ਫ਼ਲਿਸਤੀ ਦੇ ਕਾਰਨ ਕੋਈ ਵੀ ਹੌਸਲਾ ਨਾ ਹਾਰੇ। ਤੇਰਾ ਸੇਵਕ ਜਾ ਕੇ ਉਸ ਨਾਲ ਲੜੇਗਾ।”
Explore 1 ਸ਼ਮੂਏਲ 17:32