1
1 ਰਾਜਿਆਂ 3:9
ਪੰਜਾਬੀ ਮੌਜੂਦਾ ਤਰਜਮਾ
PCB
ਇਸ ਲਈ ਆਪਣੇ ਸੇਵਕ ਨੂੰ ਆਪਣੇ ਲੋਕਾਂ ਉੱਤੇ ਰਾਜ ਕਰਨ ਅਤੇ ਸਹੀ ਅਤੇ ਗਲਤ ਵਿੱਚ ਫ਼ਰਕ ਸਮਝਣ ਲਈ ਇੱਕ ਸਮਝਦਾਰ ਦਿਲ ਦੇ। ਕਿਉਂ ਜੋ ਤੇਰੀ ਇਸ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ?”
Compare
Explore 1 ਰਾਜਿਆਂ 3:9
2
1 ਰਾਜਿਆਂ 3:12
ਵੇਖ ਮੈਂ ਤੇਰੀਆਂ ਗੱਲਾਂ ਦੇ ਅਨੁਸਾਰ ਕਰਾਂਗਾ। ਮੈਂ ਤੈਨੂੰ ਇੱਕ ਬੁੱਧਵਾਨ ਅਤੇ ਸਮਝ ਵਾਲਾ ਦਿਲ ਦਿਆਂਗਾ, ਤਾਂ ਜੋ ਤੇਰੇ ਵਰਗਾ ਨਾ ਕੋਈ ਤੇਰੇ ਤੋਂ ਪਹਿਲਾਂ ਹੋਇਆ ਅਤੇ ਨਾ ਹੀ ਤੇਰੇ ਤੋਂ ਬਆਦ ਕੋਈ ਤੇਰੇ ਵਰਗਾ ਹੋਵੇਗਾ।
Explore 1 ਰਾਜਿਆਂ 3:12
3
1 ਰਾਜਿਆਂ 3:11
ਤਾਂ ਪਰਮੇਸ਼ਵਰ ਨੇ ਉਹ ਨੂੰ ਆਖਿਆ, “ਕਿਉਂ ਜੋ ਤੂੰ ਇਹ ਮੰਗਿਆ ਹੈ ਅਤੇ ਆਪਣੇ ਲਈ ਲੰਮੀ ਉਮਰ ਜਾਂ ਦੌਲਤ ਨਹੀਂ ਮੰਗੀ ਅਤੇ ਨਾ ਹੀ ਆਪਣੇ ਵੈਰੀਆਂ ਦੀ ਮੌਤ ਮੰਗੀ ਹੈ ਸਗੋਂ ਨਿਆਂ ਕਰਨ ਲਈ ਬੁੱਧ ਮੰਗੀ ਹੈ।
Explore 1 ਰਾਜਿਆਂ 3:11
4
1 ਰਾਜਿਆਂ 3:13
ਇਸ ਤੋਂ ਇਲਾਵਾ, ਮੈਂ ਤੈਨੂੰ ਉਹ ਵੀ ਦਿਆਂਗਾ ਜੋ ਤੂੰ ਨਹੀਂ ਮੰਗਿਆ ਅਰਥਾਤ ਦੌਲਤ ਅਤੇ ਇੱਜ਼ਤ ਤਾਂ ਜੋ ਤੇਰੇ ਜੀਵਨ ਕਾਲ ਵਿੱਚ ਰਾਜਿਆਂ ਦੇ ਬਰਾਬਰ ਕੋਈ ਨਾ ਹੋਵੇ।
Explore 1 ਰਾਜਿਆਂ 3:13
5
1 ਰਾਜਿਆਂ 3:14
ਅਤੇ ਜੇਕਰ ਤੂੰ ਮੇਰੀ ਆਗਿਆਕਾਰੀ ਵਿੱਚ ਚੱਲੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੇ ਜਿਵੇਂ ਤੇਰੇ ਪਿਤਾ ਦਾਵੀਦ ਨੇ ਕੀਤਾ ਤਾਂ ਮੈਂ ਤੈਨੂੰ ਲੰਮੀ ਉਮਰ ਦਿਆਂਗਾ।”
Explore 1 ਰਾਜਿਆਂ 3:14
6
1 ਰਾਜਿਆਂ 3:5
ਗਿਬਓਨ ਸ਼ਹਿਰ ਵਿੱਚ ਰਾਤ ਦੇ ਸਮੇਂ ਸੁਫ਼ਨੇ ਵਿੱਚ ਸ਼ਲੋਮੋਨ ਨੂੰ ਯਾਹਵੇਹ ਦਾ ਦਰਸ਼ਨ ਹੋਇਆ ਅਤੇ ਪਰਮੇਸ਼ਵਰ ਨੇ ਕਿਹਾ, “ਜੋ ਕੁਝ ਤੂੰ ਚਾਹੁੰਦਾ ਹੈ ਮੰਗ ਮੈਂ ਤੈਨੂੰ ਦੇਵਾਂ।”
Explore 1 ਰਾਜਿਆਂ 3:5
7
1 ਰਾਜਿਆਂ 3:7
“ਹੁਣ, ਹੇ ਯਾਹਵੇਹ, ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਮੇਰੇ ਪਿਤਾ ਦਾਵੀਦ ਦੀ ਥਾਂ ਰਾਜਾ ਬਣਾਇਆ ਹੈ। ਪਰ ਮੈਂ ਸਿਰਫ ਇੱਕ ਛੋਟਾ ਬੱਚਾ ਹਾਂ ਅਤੇ ਇਹ ਨਹੀਂ ਜਾਣਦਾ ਕਿ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂ।
Explore 1 ਰਾਜਿਆਂ 3:7
8
1 ਰਾਜਿਆਂ 3:10
ਇਹ ਗੱਲ ਯਾਹਵੇਹ ਦੀ ਨਿਗਾਹ ਵਿੱਚ ਚੰਗੀ ਲੱਗੀ ਕਿ ਸ਼ਲੋਮੋਨ ਨੇ ਇਸ ਚੀਜ਼ ਦੀ ਮੰਗ ਕੀਤੀ ਹੈ।
Explore 1 ਰਾਜਿਆਂ 3:10
9
1 ਰਾਜਿਆਂ 3:6
ਸ਼ਲੋਮੋਨ ਨੇ ਉੱਤਰ ਦਿੱਤਾ, “ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਉੱਤੇ ਬਹੁਤ ਵੱਡੀ ਦਯਾ ਕੀਤੀ ਕਿਉਂ ਜੋ ਉਹ ਤੇਰੇ ਨਾਲ ਵਫ਼ਾਦਾਰੀ ਅਤੇ ਧਰਮ ਅਤੇ ਨੇਕ ਦਿਲ ਨਾਲ ਚੱਲਦਾ ਸੀ। ਤੂੰ ਉਸ ਉੱਤੇ ਇਹ ਵੱਡੀ ਕਿਰਪਾ ਦੀ ਪਾਲਣਾ ਕੀਤੀ ਕਿ ਉਸਨੂੰ ਇੱਕ ਪੁੱਤਰ ਦਿੱਤਾ ਜਿਹੜਾ ਅੱਜ ਦੇ ਦਿਨ ਉਸਦੀ ਰਾਜ ਗੱਦੀ ਤੇ ਬੈਠਾ ਹੈ।
Explore 1 ਰਾਜਿਆਂ 3:6
10
1 ਰਾਜਿਆਂ 3:8
ਤੇਰਾ ਸੇਵਕ ਇੱਥੇ ਤੇਰੇ ਚੁਣੇ ਹੋਏ ਲੋਕਾਂ ਦੇ ਵਿਚਕਾਰ ਹੈ, ਉਹ ਬਹੁਤ ਲੋਕ ਹਨ, ਜਿਹੜੇ ਨਾ ਤਾਂ ਗਿਣੇ ਜਾਂਦੇ ਹਨ ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ।
Explore 1 ਰਾਜਿਆਂ 3:8