1
1 ਰਾਜਿਆਂ 17:14
ਪੰਜਾਬੀ ਮੌਜੂਦਾ ਤਰਜਮਾ
PCB
ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ: ‘ਕਿ ਨਾ ਬਰਤਨ ਵਿੱਚੋਂ ਆਟਾ ਮੁੱਕੇਗਾ ਨਾ ਕੁੱਪੀ ਦਾ ਤੇਲ ਘਟੇਗਾ ਜਦੋਂ ਤੱਕ ਯਾਹਵੇਹ ਜ਼ਮੀਨ ਉੱਤੇ ਮੀਂਹ ਨਾ ਪਾਵੇ।’ ”
Compare
Explore 1 ਰਾਜਿਆਂ 17:14
2
1 ਰਾਜਿਆਂ 17:1
ਤਾਂ ਏਲੀਯਾਹ ਤਿਸ਼ਬੀ ਨੇ ਜੋ ਗਿਲਆਦ ਦੇ ਵਾਸੀਆਂ ਵਿੱਚੋਂ ਸੀ ਅਹਾਬ ਨੂੰ ਆਖਿਆ, “ਕਿ ਜੀਉਂਦੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਸਹੁੰ ਜਿਹ ਦੇ ਅੱਗੇ ਮੈਂ ਖੜ੍ਹਾ ਹਾਂ ਇਨ੍ਹਾਂ ਸਾਲਾਂ ਵਿੱਚ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਵੇਗੀ ਨਾ ਮੀਂਹ।”
Explore 1 ਰਾਜਿਆਂ 17:1
3
1 ਰਾਜਿਆਂ 17:13
ਤਾਂ ਏਲੀਯਾਹ ਨੇ ਉਸ ਨੂੰ ਆਖਿਆ, “ਨਾ ਡਰ। ਜਾਹ ਅਤੇ ਉਸੇ ਤਰ੍ਹਾਂ ਕਰ ਜਿਵੇਂ ਤੂੰ ਹੁਣੇ ਕਿਹਾ ਹੈ ਪਰ ਪਹਿਲਾਂ ਉਸ ਵਿੱਚੋਂ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤਰ ਦੇ ਲਈ ਪਕਾਈਂ।
Explore 1 ਰਾਜਿਆਂ 17:13
4
1 ਰਾਜਿਆਂ 17:12
ਅੱਗੋਂ ਉਸਨੇ ਆਖਿਆ, “ਜਿਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਬਰਤਨ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਪੀ ਵਿੱਚ ਹੈ ਅਤੇ ਵੇਖ ਮੈਂ ਇਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤਰ ਲਈ ਪਕਾਵਾਂ ਤਾਂ ਜੋ ਅਸੀਂ ਉਸ ਨੂੰ ਖਾਈਏ ਅਤੇ ਮਰ ਜਾਈਏ।”
Explore 1 ਰਾਜਿਆਂ 17:12
5
1 ਰਾਜਿਆਂ 17:9
“ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚਲਾ ਜਾਹ ਅਤੇ ਉੱਥੇ ਜਾ ਕੇ ਠਹਿਰ। ਵੇਖ ਮੈਂ ਇੱਕ ਵਿਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਭੋਜਨ ਦੇਵੇ।”
Explore 1 ਰਾਜਿਆਂ 17:9
6
1 ਰਾਜਿਆਂ 17:16
ਅਤੇ ਨਾ ਬਰਤਨ ਵਿੱਚੋਂ ਆਟਾ ਮੁੱਕਾ ਨਾ ਕੁੱਪੀ ਦਾ ਤੇਲ ਘਟਿਆ। ਇਹ ਯਾਹਵੇਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।
Explore 1 ਰਾਜਿਆਂ 17:16
7
1 ਰਾਜਿਆਂ 17:15
ਉਹ ਚਲੀ ਗਈ ਅਤੇ ਉਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਕਿਹਾ ਸੀ। ਇਸ ਲਈ ਏਲੀਯਾਹ ਅਤੇ ਔਰਤ ਅਤੇ ਉਸਦੇ ਪਰਿਵਾਰ ਲਈ ਹਰ ਰੋਜ਼ ਭੋਜਨ ਹੁੰਦਾ ਸੀ।
Explore 1 ਰਾਜਿਆਂ 17:15
8
1 ਰਾਜਿਆਂ 17:10
ਤਾਂ ਉਹ ਸਾਰਫਥ ਨੂੰ ਗਿਆ। ਜਦੋਂ ਉਹ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ, ਤਾਂ ਉੱਥੇ ਇੱਕ ਵਿਧਵਾ ਲੱਕੜੀਆ ਇਕੱਠੀਆਂ ਕਰ ਰਹੀ ਸੀ। ਉਸਨੇ ਉਸਨੂੰ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਮੇਰੇ ਲਈ ਘੜੇ ਵਿੱਚ ਥੋੜ੍ਹਾ ਜਿਹਾ ਪਾਣੀ ਲਿਆਵੇਂਗੀ ਤਾਂ ਜੋ ਮੈਂ ਪੀ ਸਕਾਂ?”
Explore 1 ਰਾਜਿਆਂ 17:10
9
1 ਰਾਜਿਆਂ 17:4
ਤੂੰ ਨਦੀ ਵਿੱਚੋਂ ਪੀਵੇਂਗਾ ਅਤੇ ਮੈਂ ਕਾਂਵਾਂ ਨੂੰ ਤੇਰੇ ਲਈ ਹੁਕਮ ਦਿੱਤਾ ਹੈ ਕਿ ਉੱਥੇ ਤੈਨੂੰ ਭੋਜਨ ਦੇਣ।”
Explore 1 ਰਾਜਿਆਂ 17:4
10
1 ਰਾਜਿਆਂ 17:11
ਜਦੋਂ ਉਹ ਲਿਆਉਣ ਲਈ ਗਈ ਤਾਂ ਉਸ ਨੇ ਉੱਚੀ ਪੁਕਾਰ ਉਸਨੂੰ ਬੋਲਿਆ, “ਕਿਰਪਾ ਕਰਕੇ ਇੱਕ ਟੁਕੜਾ ਰੋਟੀ ਦਾ ਵੀ ਲਿਆਉਂਦੀ ਆਵੀਂ।”
Explore 1 ਰਾਜਿਆਂ 17:11
11
1 ਰਾਜਿਆਂ 17:6
ਤਾਂ ਕਾਂ ਉਸ ਦੇ ਲਈ ਸਵੇਰ ਨੂੰ ਰੋਟੀ ਅਤੇ ਮਾਸ ਅਤੇ ਸ਼ਾਮ ਨੂੰ ਰੋਟੀ ਅਤੇ ਮਾਸ ਲੈ ਕੇ ਆਉਂਦੇ ਸਨ ਅਤੇ ਉਹ ਨਾਲੇ ਤੋਂ ਪਾਣੀ ਪੀ ਲੈਂਦਾ ਸੀ।
Explore 1 ਰਾਜਿਆਂ 17:6
12
1 ਰਾਜਿਆਂ 17:7
ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂਕਿ ਧਰਤੀ ਉੱਤੇ ਮੀਂਹ ਨਹੀਂ ਪਿਆ ਸੀ।
Explore 1 ਰਾਜਿਆਂ 17:7
13
1 ਰਾਜਿਆਂ 17:24
ਤਦ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਹੁਣ ਮੈਂ ਜਾਣਦੀ ਹਾਂ ਕਿ ਤੂੰ ਪਰਮੇਸ਼ਵਰ ਦਾ ਮਨੁੱਖ ਹੈ ਅਤੇ ਯਾਹਵੇਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਉਹ ਸੱਚਾ ਹੈ।”
Explore 1 ਰਾਜਿਆਂ 17:24
14
1 ਰਾਜਿਆਂ 17:5
ਇਸ ਲਈ ਉਸਨੇ ਉਹੀ ਕੀਤਾ ਜੋ ਯਾਹਵੇਹ ਨੇ ਉਸਨੂੰ ਕਿਹਾ ਸੀ। ਉਹ ਯਰਦਨ ਦੇ ਪੂਰਬ ਵੱਲ ਕਰੀਥ ਦੇ ਨਾਲੇ ਵੱਲ ਗਿਆ ਅਤੇ ਉੱਥੇ ਠਹਿਰਿਆ।
Explore 1 ਰਾਜਿਆਂ 17:5
15
1 ਰਾਜਿਆਂ 17:22
ਤਾਂ ਯਾਹਵੇਹ ਨੇ ਏਲੀਯਾਹ ਦੀ ਦੁਹਾਈ ਸੁਣੀ ਅਤੇ ਮੁੰਡੇ ਦੇ ਪ੍ਰਾਣ ਉਸ ਦੇ ਵਿੱਚ ਆ ਗਏ ਅਤੇ ਉਹ ਜਿਉਂਦਾ ਹੋ ਗਿਆ।
Explore 1 ਰਾਜਿਆਂ 17:22