1
ਰੋਮ 6:23
ਪਵਿੱਤਰ ਬਾਈਬਲ (Revised Common Language North American Edition)
CL-NA
ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਰ ਦਾ ਮੁਫ਼ਤ ਵਰਦਾਨ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਅਨੰਤ ਜੀਵਨ ਹੈ ।
Compare
Explore ਰੋਮ 6:23
2
ਰੋਮ 6:14
ਕਿਉਂਕਿ ਪਾਪ ਤੁਹਾਡਾ ਮਾਲਕ ਨਹੀਂ ਹੈ ਅਤੇ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਸਗੋਂ ਪਰਮੇਸ਼ਰ ਦੀ ਕਿਰਪਾ ਦੇ ਅਧੀਨ ਹੋ ।
Explore ਰੋਮ 6:14
3
ਰੋਮ 6:4
ਅਸੀਂ ਜਿਹੜੇ ਆਪਣੇ ਬਪਤਿਸਮੇ ਦੇ ਦੁਆਰਾ ਮਸੀਹ ਨਾਲ ਦਫ਼ਨਾਏ ਗਏ ਅਤੇ ਮਰ ਗਏ ਹਾਂ ਕਿ ਜਿਸ ਤਰ੍ਹਾਂ ਉਹ ਪਿਤਾ ਦੀ ਮਹਿਮਾ ਨਾਲ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ, ਉਸੇ ਤਰ੍ਹਾਂ ਅਸੀਂ ਵੀ ਨਵਾਂ ਜੀਵਨ ਬਿਤਾਈਏ ।
Explore ਰੋਮ 6:4
4
ਰੋਮ 6:13
ਤੁਸੀਂ ਆਪਣੇ ਸਰੀਰ ਦੇ ਅੰਗਾਂ ਨੂੰ ਦੁਸ਼ਟਤਾ ਦਾ ਸਾਧਨ ਹੋਣ ਲਈ ਅਰਪਿਤ ਨਾ ਕਰੋ ਸਗੋਂ ਆਪਣੇ ਆਪ ਨੂੰ ਉਸ ਆਦਮੀ ਦੀ ਤਰ੍ਹਾਂ ਜਿਹੜਾ ਮੌਤ ਤੋਂ ਜੀਵਨ ਤੱਕ ਪਹੁੰਚਿਆ ਹੈ, ਪਰਮੇਸ਼ਰ ਦੇ ਲਈ ਅਰਪਿਤ ਕਰੋ ਅਤੇ ਆਪਣੇ ਅੰਗ ਨੇਕੀ ਦੇ ਕੰਮਾਂ ਲਈ ਦੇ ਦਿਓ ।
Explore ਰੋਮ 6:13
5
ਰੋਮ 6:6
ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਮਨੁੱਖਤਾ ਮਸੀਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਜਾ ਚੁੱਕੀ ਹੈ ਤਾਂ ਜੋ ਸਰੀਰ ਦਾ ਪਾਪੀ ਸੁਭਾਅ ਨਾਸ਼ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਪਾਪ ਦੇ ਗ਼ੁਲਾਮ ਨਾ ਰਹੀਏ ।
Explore ਰੋਮ 6:6
6
ਰੋਮ 6:11
ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ ਅਤੇ ਪਰਮੇਸ਼ਰ ਦੇ ਲਈ ਮਸੀਹ ਯਿਸੂ ਦੇ ਦੁਆਰਾ ਜਿਊਂਦੇ ਸਮਝੋ ।
Explore ਰੋਮ 6:11
7
ਰੋਮ 6:1-2
ਫਿਰ ਅਸੀਂ ਕੀ ਕਹੀਏ ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਪਰਮੇਸ਼ਰ ਦੀ ਕਿਰਪਾ ਵੱਧਦੀ ਜਾਵੇ ? ਬਿਲਕੁਲ ਨਹੀਂ ! ਅਸੀਂ ਜਿਹੜੇ ਪਾਪ ਦੇ ਵੱਲੋਂ ਮਰ ਚੁੱਕੇ ਹਾਂ, ਫਿਰ ਹੁਣ ਅਸੀਂ ਕਿਸ ਤਰ੍ਹਾਂ ਇਸ ਵਿੱਚ ਜੀਵਨ ਬਤੀਤ ਕਰ ਸਕਦੇ ਹਾਂ ?
Explore ਰੋਮ 6:1-2
8
ਰੋਮ 6:16
ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਗ਼ੁਲਾਮ ਦੀ ਤਰ੍ਹਾਂ ਕਿਸੇ ਦੀ ਆਗਿਆ ਮੰਨਣ ਦੇ ਲਈ ਅਧੀਨ ਕਰ ਦਿੰਦੇ ਹੋ ਤਾਂ ਤੁਸੀਂ ਉਸ ਦੇ ਗ਼ੁਲਾਮ ਹੋ, ਜਿਸ ਦੀ ਤੁਸੀਂ ਆਗਿਆ ਮੰਨਦੇ ਹੋ । ਇਹ ਭਾਂਵੇ ਪਾਪ ਦੀ ਅਧੀਨਤਾ ਹੋਵੇ ਜਿਸ ਦਾ ਨਤੀਜਾ ਮੌਤ ਹੈ ਜਾਂ ਆਗਿਆ ਮੰਨਣ ਦੀ, ਜਿਸ ਦਾ ਨਤੀਜਾ ਨੇਕੀ ਹੁੰਦਾ ਹੈ ।
Explore ਰੋਮ 6:16
9
ਰੋਮ 6:17-18
ਪਰਮੇਸ਼ਰ ਦਾ ਧੰਨਵਾਦ ਹੋਵੇ ! ਤੁਸੀਂ ਜਿਹੜੇ ਇੱਕ ਸਮੇਂ ਪਾਪ ਦੇ ਗ਼ੁਲਾਮ ਸੀ, ਹੁਣ ਆਪਣੇ ਪੂਰੇ ਦਿਲ ਨਾਲ ਉਸ ਸਿੱਖਿਆ ਨੂੰ, ਜਿਹੜੀ ਤੁਹਾਨੂੰ ਦਿੱਤੀ ਗਈ ਹੈ, ਮੰਨਦੇ ਹੋ । ਇਸ ਤਰ੍ਹਾਂ ਪਾਪ ਤੋਂ ਛੁਟਕਾਰਾ ਪਾ ਕੇ ਤੁਸੀਂ ਨੇਕੀ ਦੇ ਗ਼ੁਲਾਮ ਬਣ ਗਏ ਹੋ ।
Explore ਰੋਮ 6:17-18
Home
Bible
Plans
Videos