ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ” ਇਸ ਲਈ ਇਹ ਵਾਅਦਾ ਪਰਮੇਸ਼ਰ ਦੇ ਸਾਹਮਣੇ ਭਲਾ ਠਹਿਰਿਆ ਜਿਹਨਾਂ ਉੱਤੇ ਅਬਰਾਹਾਮ ਨੇ ਵਿਸ਼ਵਾਸ ਕੀਤਾ, ਉਹ ਪਰਮੇਸ਼ਰ ਜਿਹੜੇ ਮੁਰਦਿਆਂ ਨੂੰ ਜੀਵਨ ਦਿੰਦੇ ਹਨ ਅਤੇ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਲਿਆਉਂਦੇ ਹਨ ਜਿਹਨਾਂ ਦੀ ਕੋਈ ਹੋਂਦ ਨਹੀਂ ਹੈ ।