ਮੈਅ ਨਾਲ ਮਸਤ ਨਾ ਹੋਵੋ ਕਿਉਂਕਿ ਇਸ ਨਾਲ ਬਦਕਾਰੀ ਪੈਦਾ ਹੁੰਦੀ ਹੈ ਸਗੋਂ ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਓ । ਇੱਕ ਦੂਜੇ ਦੇ ਨਾਲ ਭਜਨਾਂ, ਗੀਤਾਂ ਅਤੇ ਭਗਤੀ ਸੰਗੀਤ ਦੇ ਰਾਹੀਂ ਆਪਣੇ ਭਾਵ ਪ੍ਰਗਟ ਕਰੋ । ਆਪਣੇ ਦਿਲਾਂ ਵਿੱਚ ਪ੍ਰਭੂ ਦੇ ਲਈ ਭਜਨ ਗਾਓ ਅਤੇ ਉਸਤਤ ਕਰੋ । ਪਰਮੇਸ਼ਰ ਪਿਤਾ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਭ ਚੀਜ਼ਾਂ ਦੇ ਲਈ ਧੰਨਵਾਦ ਕਰੋ ।