ਉਸ ਦੀ ਤੀਵੀਂ ਨੇ ਉਸਨੂੰ ਆਖਿਆ, ਕੀ ਤੈਂ ਅਜੇ ਵੀ ਆਪਣੀ ਖਰਿਆਈ ਨੂੰ ਤਕੜੀ ਕਰ ਕੇ ਫੜਿਆ ਹੋਇਆ ਹੈ? ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ! ਪਰ ਉਸਨੇ ਉਹ ਨੂੰ ਆਖਿਆ, ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ ਤਿਵੇਂ ਤੂੰ ਵੀ ਬੋਲਦੀ ਹੈ! ਕੀ ਅਸੀਂ ਚੰਗਾ ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਰ ਬੁਰਾ ਨਾ ਲਈਏ? ਏਸ ਸਾਰੇ ਵਿੱਚ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਾ ਕੀਤਾ।।