ਅੱਯੂਬ 2:11-13
ਅੱਯੂਬ 2:11-13 PUNOVBSI
ਜਦ ਅੱਯੂਬ ਦੇ ਤਿੰਨਾਂ ਮਿੱਤਰਾਂ ਨੇ ਇਹ ਸਾਰੀ ਬਿਪਤਾ ਜਿਹੜੀ ਉਹ ਦੇ ਉੱਤੇ ਆ ਪਈ ਸੀ ਸੁਣੀ ਤਾਂ ਓਹ ਮਨੁੱਖ ਆਪੋ ਆਪਣੇ ਥਾਂ ਤੋਂ ਚੱਲੇ ਅਰਥਾਤ ਅਲੀਫ਼ਜ਼ ਤੇਮਾਨੀ ਅਰ ਬਿਲਦਦ ਸ਼ੂਹੀ ਅਰ ਸੋਫ਼ਰ ਨਅਮਾਤੀ ਤਾਂ ਓਹ ਇਕੱਠੇ ਹੋਏ ਕਿ ਉਹ ਦਾ ਦੁਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ ਜਦ ਉਨ੍ਹਾਂ ਨੇ ਦੂਰ ਤੋਂ ਆਪਣੀਆਂ ਅੱਖਾਂ ਚੁੱਕੀਆਂ ਅਤੇ ਉਹ ਨੂੰ ਨਾ ਪਛਾਣਿਆਂ ਤਾਂ ਉਨ੍ਹਾਂ ਨੇ ਰੋਣ ਲਈ ਆਪਣੀ ਅਵਾਜ਼ ਚੁੱਕੀ ਤਾਂ ਹਰ ਮਨੁੱਖ ਨੇ ਆਪਣੇ ਕੱਪੜੇ ਪਾੜ ਲਏ ਅਤੇ ਆਪਣੇ ਸਿਰਾਂ ਉੱਤੇ ਅਕਾਸ਼ ਵੱਲ ਸੁਆਹ ਉਡਾਈ ਓਹ ਸੱਤ ਦਿਨ ਅਤੇ ਸੱਤ ਰਾਤਾਂ ਧਰਤੀ ਉੱਤੇ ਉਹ ਦੇ ਨਾਲ ਬੈਠੇ ਰਹੇ, ਕਿਸੇ ਨੇ ਉਹ ਦੇ ਨਾਲ ਗੱਲ ਨਾ ਕੀਤੀ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਉਹ ਦੀ ਪੀੜ ਡਾਢੀ ਹੈ।।





