1
ਉਪਦੇਸ਼ਕ ਦੀ ਪੋਥੀ 2:26
ਪਵਿੱਤਰ ਬਾਈਬਲ O.V. Bible (BSI)
PUNOVBSI
ਕਿਉਂ ਜੋ ਪਰਮੇਸ਼ੁਰ ਉਸ ਆਦਮੀ ਨੂੰ ਜੋ ਉਸ ਦੀ ਦ੍ਰਿਸ਼ਟੀ ਵਿੱਚ ਭਲਾ ਹੈ ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ, ਪਰ ਪਾਪੀ ਨੂੰ ਦੁੱਖ ਦਿੰਦਾ ਹੈ ਜੋ ਉਹ ਇਕੱਠਾ ਕਰ ਕੇ ਅਤੇ ਜੋੜ ਕੇ ਉਸ ਨੂੰ ਦੇਵੇ ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!।।
Compare
Explore ਉਪਦੇਸ਼ਕ ਦੀ ਪੋਥੀ 2:26
2
ਉਪਦੇਸ਼ਕ ਦੀ ਪੋਥੀ 2:24-25
ਸੋ ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ। ਮੈਂ ਡਿੱਠਾ ਜੋ ਇਹ ਵੀ ਪਰਮੇਸ਼ੁਰ ਦੇ ਹੱਥੋਂ ਹੈ ਉਸ ਤੋਂ ਵੱਖਰਾ ਕੌਣ ਖਾ ਸੱਕਦਾ ਤੇ ਕੌਣ ਅਨੰਦ ਭੋਗ ਸੱਕਦਾ ਹੈ?
Explore ਉਪਦੇਸ਼ਕ ਦੀ ਪੋਥੀ 2:24-25
3
ਉਪਦੇਸ਼ਕ ਦੀ ਪੋਥੀ 2:11
ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਜੋ ਮੈਂ ਕੰਮ ਕਰਨ ਦੇ ਵਿੱਚ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।।
Explore ਉਪਦੇਸ਼ਕ ਦੀ ਪੋਥੀ 2:11
4
ਉਪਦੇਸ਼ਕ ਦੀ ਪੋਥੀ 2:10
ਅਤੇ ਸਭ ਕੁਝ ਜੋ ਮੇਰੀਆਂ ਅੱਖੀਆ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ
Explore ਉਪਦੇਸ਼ਕ ਦੀ ਪੋਥੀ 2:10
5
ਉਪਦੇਸ਼ਕ ਦੀ ਪੋਥੀ 2:13
ਤਦ ਮੈਂ ਡਿੱਠਾ ਭਈ ਜਿਵੇਂ ਚਾਨਣ ਅਨ੍ਹੇਰੇ ਨਾਲੋਂ ਉੱਤਮ ਹੈ ਤਿਵੇਂ ਹੀ ਮੂਰਖਤਾਈ ਨਾਲੋਂ ਬੁੱਧ ਸਰੇਸ਼ਟ ਹੈ
Explore ਉਪਦੇਸ਼ਕ ਦੀ ਪੋਥੀ 2:13
6
ਉਪਦੇਸ਼ਕ ਦੀ ਪੋਥੀ 2:14
ਬੁੱਧਵਾਨ ਦੀਆਂ ਅੱਖੀਆਂ ਸਿਰ ਵਿੱਚ ਰਹਿੰਦੀਆਂ ਸਨ, ਪਰ ਮੂਰਖ ਅਨ੍ਹੇਰੇ ਵਿੱਚ ਤੁਰਦਾ ਹੈ। ਤਾਂ ਵੀ ਮੈਂ ਜਾਣ ਲਿਆ ਜੋ ਸਭਨਾਂ ਲਈ ਇੱਕੋ ਬੀਤਦੀ ਹੈ
Explore ਉਪਦੇਸ਼ਕ ਦੀ ਪੋਥੀ 2:14
7
ਉਪਦੇਸ਼ਕ ਦੀ ਪੋਥੀ 2:21
ਕਿਉਂ ਜੋ ਇੱਕ ਜਣਾ ਹੈ ਜਿਹ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਛੱਡ ਜਾਵੇਗਾ ਭਈ ਉਹ ਦੀ ਵੰਡ ਹੋਵੇ। ਇਹ ਵੀ ਵਿਅਰਥ ਅਤੇ ਡਾਢੀ ਬਿਪਤਾ ਹੈ
Explore ਉਪਦੇਸ਼ਕ ਦੀ ਪੋਥੀ 2:21