ਬੱਚਿਆਂ ਲਈ ਬਾਈਬਲ预览

ਬੱਚਿਆਂ ਲਈ ਬਾਈਬਲ

8天中的第6天

ਉਹ ਔਰਤ ਪਹਾੜੀ ਦੇ ਇੱਕ ਪਾਸੇ ਸੋਰ ਗੁੱਲ ਵਿੱਚ ਖੜੀ ਸੀ, ਉਸਦੀਆਂ ਦੁਖੀ ਅੱਖਾਂ ਉਸ ਭਿਆਨਕ ਘਟਨਾਂ ਵਾਲੇ ਸਥਾਂਨ ਵਾਲੇ ਸਥਾਂਨ ਨੂੰ ਨੂੰ ਵੇਖ ਰਹੀਆਂ ਸਨ। ਉਸਦਾ ਦਾ ਬੇਟਾ ਮਰ ਰਿਹਾ ਸੀ। ਉਸਦੀ ਮਾਤਾ ਮਰਿਯਮ ਅਤੇ ਉਹ ਨੇੜੇ ਹੋ ਕੇ ਖੜ ਗਈਆਂ ਜਿਥੇ ਯਿਸੂ ਨੂੰ ਸਲੀਬ ਤੇ ਕਿੱਲ ਠੋਕੇ ਗਏ ਸਨ।

ਇਹ ਸਭ ਕਿਵੇ ਹੋਇਆ, ਯਿਸੂ ਦੀ ਖੂਬਸੂਰਤ ਜਿੰਦਗੀ ਦਾ ਅੰਤ ਇਸ ਤਰ੍ਹਾਂ ਦੇ ਭਿਆਨਕ ਹਾਲਾਤ ਵਿੱਚ ਕਿਵੇਹੋ ਸਕਦਾ ਹੈ? ਪਰਮੇਸਵਰ ਨੇ ਇਹ ਕਿਵੇ ਹੋਣ ਦਿੱਤਾ ਕਿ ਉਸਦੇ ਪੁੱਤਰ ਨੂੰ ਸਲੀਬ ਤੇ ਕਿੱਲ ਠੋਕੇ ਜਾਣ ਤੇ ਉਥੇ ਮਰ ਜਾਵੇ? ਕਿ ਯਿਸੂ ਤੋ ਉਸ ਸਬੰਧ ਵਿੱਚ ਭੁੱਲ ਹੋਈ ਕਿ ਉਹ ਕੀ ਸੈ ਕਿ ਪਰਮੇਸਵਰ ਅਸਫਲ ਹੋਇਆ।

ਨਹੀ ! ਪਰਮੇਸਵਰ ਅਸਫਲ ਨਹੀ ਹੋਇਆ ।ਯਿਸੂ ਨੇ ਕੋਈ ਵੀ ਗਲਤੀ ਨਹੀ ਕੀਤੀ ਸੀ। ਯਿਸੂ ਹਮੇਸਾ ਤੋ ਜਾਣਦਾ ਸੀ ਕਿ ਉਹ ਦੁਸਟ ਲੋਕਾਂ ਦੁਆਰਾ ਮਾਰਿਆਂ ਜਾਵੇਗਾ। ਜਦ ਕਿ ਯਿਸੂ ਇੱਕ ਬੱਚਾ ਸੀ। ਇੱਕ ਬਜੁਰਗ ਮਨੁੱਖ ਸਿਮਉਨ ਨੇ ਮਰਿਯਮ ਨੂੰ ਕਿਹਾ ਸੀ ਕਿ ਇਹ ਦੁੱਖਾਂ ਨਾਲ ਨਾ ਅੱਗੇ ਵਧੇਗਾ।

ਯਿਸੂ ਦੇ ਮਾਰੇ ਜਾਣ ਤੋ ਕੁੱਝ ਦਿਨ ਪਹਿਲਾਂ, ਇੱਕ ਔਰਤ ਨੇ ਆਣ ਕੇ ਉਸਦੇ ਪੈਰਾ ਨੂੰ ਇੱਤਰ ਨਾਲ ਮਲੱਮ ਕੀਤੀ। ਚੇਲਿਆਂ ਨੈ ਸਿਕਾਅਤ ਕੀਤੀ, ਉਹ ਪੈਸਾ ਬਰਬਾਦ ਕਰ ਰਹੀ ਹੈ। ਯਿਸੂ ਨੇ ਕਿਹਾ ਉਸਨੇ ਬਹੁਤ ਚੰਗਾਂ ਕੰਮ ਕੀਤਾ ਹੈ। ਉਸਨੇ ਮੇਰੇ ਦਫਨਾਉਣ ਲਈ ਕੀਤਾ ਹੈ। ਕਿੰਨੇ ਅਚਰਜਸ਼ਬਦ ਹਨ !

ਉਸਦੇ ਬਾਅਦ ਯਹੂਦਾ ਜੋ ਯਿਸੂ ਦੇ ਬਾਰਾਂ ਚੇਲਿਆਂ ਵਿੱਚੋ ਇੱਕ ਸੀ ਮੰਨ ਗਿਆ ਕਿ ਉਹ ਮਹਾਂ ਯਾਜਕਾ ਲਈ ਯਿਸੂ ਨੂੰ ਚਾਂਦੀ ਦੇ ਤੀਹ ਸਿੱਕਿਆ ਲਈ ਧੋਖਾ ਦੇਵੇਗਾ।

ਯਹੂਦੀਆਂ ਦੇ ਫਸਹ ਦੇ ਤਿਉਹਾਰ ਤੇ ਯਿਸੂ ਨੇ ਆਪਣਾ ਆਖਰੀ ਭੋਜਨ ਆਪਣੇ ਚੇਲਿਆਂ ਦੇ ਨਾਲ ਕੀਤਾ। ਉਸਨੇ ਉਨ੍ਹਾਂ ਨੂੰ ਪਰਮੇਸਵਰ ਅਤੇ ਉਸਦੇ ਵਾਇਦੇ ਦੇ ਬਾਰੇ ਅਜੀਬ ਗੱਲਾਂ ਦੱਸੀਆਂ ਜੋ ਉਸ ਨੂੰ ਪਿਆਰ ਕਰਦੇ ਸਨ। ਤਦ ਯਿਸੂ ਨੇ ਰੋਟੀ ਅਤੇ ਮੈ ਦਾ ਪਿਆਲਾ ਉਨ੍ਹਾਂ ਨੂੰ ਵੰਡਣ ਲਈ ਦਿੱਤਾ। ਇਹ ਉਨ੍ਹਾਂ ਨੂੰ ਯਾਦ ਦਿਲਾਉਣ ਲਈ ਸੀ। ਕਿ ਯਿਸੂ ਦਾ ਸਰੀਰ ਅਤੇ ਲਹੂ ਪਾਪਾਂ ਦੀ ਮਾਫੀ ਦੇ ਲਈ ਦਿੱਤਾ ਗਿਆ ਹੈ।

ਤਦ ਯਿਸੂ ਨੇ ਆਪਣੇ ਮਿੱਤਰਾਂ ਨੂੰ ਕਿਹਾ ਕਿ ਮੈਨੂੰ ਧੋਖਾਂ ਦਿੱਤਾ ਜਾਵੇਗਾ, ਅਤੇ ਤੁਸੀ ਭੱਜਜਾਵੋਗੇ ।ਪਤਰਸ ਨੇ ਜਿਦ ਕੀਤੀ ਕਿ ਮੈ ਨਹੀ ਭੱਜਾਗਾ। ਯਿਸੂ ਨੇ ਕਿਹਾ, ਮੁਰਗੇ ਦੇ ਬਾਂਗ ਦੇਣ ਤੋ ਪਹਿਲਾਂ ਤੂੰ ਮੇਰਾ ਤਿੰਨ ਵਾਰ ਇੰਨਕਾਰ ਕਰੇਗਾ।

ਉਸ ਰਾਤ ਦੇਰ ਤੱਕ ਯਿਸੂ ਪ੍ਰਾਥਨਾ ਕਰਨ ਲਈ ਗਤਸਮਨੀ ਬਾਗ ਵਿੱਚ ਗਿਆ। ਜੋ ਚੇਲੇ ਉਹਦੇ ਨਾਲ ਗਏ ਸਨ ਉਹਨਾਂ ਨੂੰ ਨੀਂਦ ਆ ਗਈ ਯਿਸੂ ਨੇ ਪ੍ਰਾਥਨਾ ਕੀਤੀ ''ਐ ਮੇਰੇ ਪਿਤਾ ਹੋ ਸਕੇ ਤਾਂ ਇਹ ਪਿਆਲਾ ਮੇਰੇ ਤੋ ਟਲ ਜਾਵੇ। ਪਰ ਫੇਰ ਵੀ ਮੇਰੀ ਨਹੀ ਬਲਕਿ ਤੁਹਾਡੀ ਇੱਛਾ ਪੂਰੀ `ਹੋਵ।

ਅਚਾਨਕ ਇੱਕ ਵੱਡੀ ਭੀੜ ਬਾਗ ਵਿੱਚ ਆ ਗਈ, ਜਿਸ ਦੀ ਅਗਵਾਈ ਯਹੂਦਾ ਕਰ ਰਿਹਾ ਸੀ। ਯਿਸੂ ਨੇ ਉਹਨਾਂ ਨੂੰ ਕੁੱਝ ਨਾ ਕੀਤਾ। ਪਰ ਪਤਰਸ ਨੇ ਇੱਕ ਆਦਮੀ ਦਾ ਕੰਨ ਵੱਡ ਦਿੱਤਾ। ਹੋਲੀ ਨਾਲ ਯਿਸੂ ਨੇ ਉਸਦੇ ਕੰਨ ਨੂੰ ਛੁਹਿਆਂ ਅਤੇ ਠੀਕ ਕਰ ਦਿੱਤਾ। ਯਿਸੂ ਜਾਣਦਾ ਸੀ ਕਿ ਉਸ ਦਾ ਫੜਵਾਇਆ ਜਾਣਾ ਪਰਮੇਸਵਰ ਦੀ ਯੋਜਨਾ ਹੈ।

ਉਹ ਭੀੜ ਯਿਸੂ ਨੂੰ ਮਹਾਯਾਜਕ ਦੇ ਘਰ ਲੈ ਗਈ। ਉਥੇ ਯਹੂਦੀਆਂ ਸਰਦਾਰਾਂ ਨੇ ਕਿਹਾ ਯਿਸੂ ਮਾਰੇ ਜਾਣ ਦੇ ਯੋਗ ਹੈ। ਪਤਰਸ ਉਹਨਾਂ ਦੇ ਨੇੜੇ ਜਾ ਕੇ ਖੜਾ ਹੋ ਗਿਆ ਅਤੇ ਉਤੇਜਿਤ ਹੋ ਕੇ ਵੇਖਣ ਲੱਗਾ। ਲੋਕਾਂ ਨੇ ਤਿੰਨ ਵਾਰ ਪਤਰਸ ਨੂੰ ਵੇਖ ਕੇ ਘੂਰਿਆਂ ਅਤੇ ਕਿਹਾ ਤੂੰ ਵੀ ਯਿਸੂ ਦੇ ਨਾਲ ਸੀ। ''ਪਤਰਸ ਨੇ ਤਿੰਨ ਵਾਰ ਇਨਕਾਰ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਸ ਨੂੰ ਕਿਹਾ ਸੀ।ਇੱਥੋ ਤੱਕ ਕਿ ਪਤਰਸ ਨੇ ਆਪਣੇ ਆਪ ਨੂੰ ਸਰਾਪਿਆਂ ਅਤੇ ਸੌਂਹ ਖਾਦੀ।

ਉਸ ਸਮੇਂ ਮੁਰਗੇ ਨੇ ਬਾਂਗ ਦਿੱਤੀ। ਇੱਕ ਪਾਸੋ ਪਤਰਸ ਲਈ ਇਹ ਪਰਮੇਸਵਰ ਦੀ ਆਵਾਜਸੀ। ਯਿਸੂ ਦੇ ਸਬਦਾਂ ਨੂੰ ਯਾਦ ਕਰਕੇ, ਪਤਰਸ ਭੁੱਬਾਂ ਮਾਰ ਕੇ ਰੋਇਆ।

ਯਹੂਦਾ ਵੀ ਪਛਤਾਇਆ। ਉਹ ਜਾਣਦਾ ਸੀ ਕਿ ਯਿਸੂ ਕਿਸੇ ਪਾਪ ਜਾਂ ਅਪਰਾਧ ਲਈ ਕਸੂਰਵਾਰ ਨਹੀ ਸੀ। ਯਹੂਦਾ ਚਾਂਦੀ ਦੇ ਤੀਂਹ ਸਿੱਕਿਆ ਨੂੰ ਵਾਪਿਸ ਲੈ ਗਿਆ। ਪਰ ਯਾਜਕ ਨੇ ਨਾ ਲਏ।

ਯਹੂਦਾ ਨੇ ਪੈਸੇ ਥੱਲੇ ਸਿੱਟੇ ਬਾਹਰ ਗਿਆ ਅਤੇ ਆਪਣੇ ਆਪ ਨੂੰ ਫਾਂਸੀ ਲਾ ਲਈ।

ਯਾਜਕ ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਲੈ ਗਏ, ਉਹ ਰੋਮ ਦਾ ਰਾਜਪਾਲ ਸੀ। ਪਿਲਾਤੁਸ ਨੇ ਆਖਿਆਂ, ਮੈ ਇਸ ਮਨੁੱਖ ਵਿੱਚ ਕੋਈ ਬੁਰਾਈ ਨਹੀ ਪਾਈ “।ਪਰ ਭੀੜ ਚੀਕਦੀ ਹੀ ਰਹੀ ਕਿ ਇਸ ਨੂੰ ਸੂਲੀ ਤੇ ਚੜਾਉ ! ਸੂਲੀ ਤੇ ਚੜਾਉ !”

ਆਖਿਰ ਵਿੱਚ ਪਿਲਾਤੁਸ ਨੇ ਯਿਸੂਨੂੰ ਸੌਂਪ ਦਿੱਤਾ ਅਤੇ ਸਜਾ ਸੁਣਾਈ ਕਿ ਯਿਸੂ ਨੂੰ ਸਲੀਬੀ ਮੌਤ ਦਿੱਤੀ ਜਾਵੇ। ਸਿਪਾਹੀਆਂ ਨੇ ਯਿਸੂ ਦੇ ਮੁੱਕੇ ਮਾਰੇ, ਉਸਦੇ ਮੂੰਹ ਤੇ ਥੁੱਕਿਆ, ਅਤੇ ਕੋੜੇ ਮਾਰੇ। ਉਹਨਾਂ ਨੇ ਇੱਕ ਲੰਬੇ ਤੇਜਕੰਡਿਆਂ ਦਾ ਕਸਟ ਦਾਇਕ ਤਾਜਬਣਾਇਆ, ਅਤੇ ਦਬਾ ਕੇ ਉਸਦੇ ਸਿਰ ਤੇ ਰੱਖ ਦਿੱਤਾ। ਤਦ ਉਨ੍ਹਾਂ ਲੱਕੜ ਦੀ ਸਲੀਬ ਉਤੇ ਉਸ ਨੂੰ ਮਾਰਨ ਲਈ ਕਿੱਲ ਠੋਕੇ।

ਯਿਸੂ ਹਮੇਸਾ ਤੋ ਜਾਣਦਾ ਸੀ ਕਿ ਉਹ ਏਸੇ ਤਰ੍ਹਾਂ ਮਰੇਗਾ। ਉਹ ਇਹ ਵੀ ਜਾਣਦਾ ਸੀ ਕਿ ਉਸ ਦੀ ਮੌਤ ਉਨ੍ਹਾਂ ਸਭ ਗੁਨੇਹਗਾਰਾਂ ਲਈ ਮਾਫੀ ਲੈ ਕੇ ਆਵੇਗੀ ਜਿਹੜੇ ਉਸ ਤੇ ਭਰੋਸਾ ਰੱਖਦੇ ਹਨ।ਯਿਸੂ ਦੇ ਆਲੇ-ਦੁਆਲੇ ਦੋ ਡਾਕੂ ਸਲੀਬ ਉਤੇ ਚੜਾਏ ਗਏ ਸੀ। ਇੱਕ ਨੇ ਯਿਸੂ ਤੇ ਭਰੋਸਾ ਕੀਤਾ ਅਤੇ ਉਹ ਸਵਰਗ ਵਿੱਚ ਗਿਆ। ਦੂਸਰੇ ਨੇ ਨਹੀ ਕੀਤਾ।

ਕੁੱਝ ਘੰਟਿਆਂ ਦੇ ਕਸਟ ਤੋ ਬਾਅਦ ਯਿਸੂ ਨੇ ਕਿਹਾ, ਸਮਾਪਤ ਹੋਇਆ' ਅਤੇ ਮਰ ਗਿਆ। ਉਸਦਾ ਕੰਮ ਖਤਮ ਹੋ ਗਿਆ ਸੀ। ਉਸਦੇ ਦੋਸਤਾਂ ਨੇ ਉਸਨੂੰ ਨਿੱਜੀ ਕਬਰ ਵਿੱਚ ਦਫਨਾਇਆ।

ਤਦ ਰੋਮੀ ਸਿਪਾਹੀਆਂ ਨੇ ਮੋਹਰਬੰਦ ਕਰਕੇ ਕਬਰ ਤੇ ਸਿਪਾਹੀਆਂ ਦਾ ਪਹਿਰਾ ਲਗਾ ਦਿੱਤਾ। ਹੁਣ ਨਾ ਤਾਂ ਕੋਈ ਅੰਦਰ ਜਾ ਸਕਦਾ ਸੀ ਅਤੇ ਨਾਂ ਹੀ ਬਾਹਰ ਆ ਸਕਦਾ ਸੀ।

ਜੇਕਰ ਇਹ ਕਹਾਣੀ ਦਾ ਅੰਤ ਹੁੰਦਾ ਇਹ ਕਿੰਨੀ ਦੁੱਖ ਦੀ ਗੱਲ ਹੁੰਦੀ। ਪਰ ਪਰਮੇਸਵਰ ਨੇ ਕੁੱਝ ਅਜੀਬ ਕੰਮ ਕੀਤਾ। ਯਿਸੂ ਮਰਿਆਂ ਨਾ ਰਿਹਾ।

ਹਫਤੇ ਦੇ ਪਹਿਲੇ ਦਿਨ ਪਹੁੰ ਫੁੱਟਣ ਤੋ ਪਹਿਲਾਂ ਯਿਸੂ ਦੇ ਕੁੱਝ ਚੇਲਿਆਂ ਨੇ ਪਾਇਆ ਕਿ ਪੱਥਰ ਕਬਰ ਤੋ ਹਟਿਆਂ ਹੋਇਆ ਹੈ। ਜਦ ਉਨ੍ਹਾਂ ਨੇ ਅੰਦਰ ਵੇਖਿਆਂ ਯਿਸੂ ਉਥੇ ਨਹੀ ਸੀ।

ਇੱਕ ਔਰਤ ਖੜੀ ਕਬਰ ਦੇ ਕੋਲ ਰੌਂਦੀ ਰਹੀ। ਯਿਸੂ ਨੇ ਉਸਨੂੰ ਦਰਸਨ ਦਿੱਤਾ। ਉਹ ਪ੍ਰਸੰਨਤਾ ਪੂਰਨ ਹੋ ਕੇ ਤੇਜਰਫਤਾਰ ਨਾਲ ਗਈ ਕਿ ਚੇਲਿਆਂ ਨੂੰ ਦੱਸੇ। “ਯਿਸੂ ਜਿੰਦਾ ਹੈ ! ਯਿਸੂ ਮੁਰਦਿਆਂ ਵਿੱਚੋ ਜੀ ਉਠਿਆਂ ਹੈ।”

ਜਲਦੀ ਹੀ ਯਿਸੂ ਚੇਲਿਆਂ ਕੋਲ ਆਇਆ, ਅਤੇ ਆਪਣੇ ਕਿੱਲਾਂ ਵਾਲੇ ਹੱਥਾਂ ਨੂੰ ਵਖਾਇਆ ।ਇਹ ਸੱਚ ਸੀ। ਯਿਸੂ ਫਿਰ ਜਿੰਦਾ ਹੋ ਗਿਆ। ਉਸਦੇ ਇਨਕਾਰ ਕਰਨ ਦੇ ਬਾਵਜੂਦ, ਉਸਨੇ ਪਤਰਸ ਨੂੰ ਮਾਫਕਰ ਦਿੱਤਾ, ਅਤੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਸਦੇ ਬਾਰੇ ਹਰੇਕ ਨੂੰ ਦੱਸੋ। ਤਦ ਉਹ ਸਵਰਗ ਨੂੰ ਵਾਪਿਸ ਚਲਾ ਗਿਆ। ਜਿੱਥੋ ਉਹ ਪਹਿਲਾਂ ਆਇਆ ਸੀ।

ਸਮਾਪਤ

读经计划介绍

ਬੱਚਿਆਂ ਲਈ ਬਾਈਬਲ

ਇਹ ਸਭ ਕਿਵੇਂ ਸ਼ੁਰੂ ਹੋਇਆ? ਅਸੀਂ ਕਿੱਥੋਂ ਆਏ ਹਾਂ? ਦੁਨੀਆਂ ਵਿੱਚ ਇੰਨਾ ਦੁੱਖ ਕਿਉਂ ਹੈ? ਕੀ ਕੋਈ ਉਮੀਦ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਦੁਨੀਆਂ ਦੇ ਇਸ ਸੱਚੇ ਇਤਿਹਾਸ ਨੂੰ ਪੜ੍ਹਦਿਆਂ ਜਵਾਬ ਲੱਭੋ।

More