ਬੱਚਿਆਂ ਲਈ ਬਾਈਬਲ预览

ਬੱਚਿਆਂ ਲਈ ਬਾਈਬਲ

8天中的第2天

ਪਰਮੇਸਵਰ ਨੇ ਸਭ ਕੁੱਝ ਬਣਾਇਆ ! ਜਦ ਪਰਮੇਸਵਰ ਨੇ ਪਹਿਲਾਂ ਮਨੁੱਖ ਆਦਮ ਬਣਾਇਆ, ਉਹ ਅਦਨ ਦੇ ਬਾਗ ਵਿੱਚ ਆਾਪਣੀ ਪਤਨੀ ਹਵਾ ਨਾਲ ਰਹਿੰਦਾ ਸੀ। ਉਹ ਪੂਰਨ ਖੁਸੀ ਨਾਲ ਪਰਮੇਸਵਰ ਦੀ ਆਗਿਆ ਦਾ ਪਾਲਣ ਕਰਦੇ ਸਨ, ਅਤੇ ਉਸਦੀ ਮੋਜੂਦਗੀ ਦਾ ਅਨੰਦ ਉਸ ਦਿਨ ਤੱਕ ਉਠਾਉਦੇ ਰਹੇ ...

ਕੀ ਪਰਮੇਸਵਰ ਨੇ ਸੱਚ ਮੁੱਚ ਆਖਿਆ ਹੈ ਕਿ ਕਿਸੇ ਦਰਖਤ ਤੋ ਤੁਸੀ ਨਾ ਖਾਓ, ਸੱਪ ਨੇ ਹਵਾ ਨੂੰ ਪੁੱਛਿਆਂ। ਅਸੀ ਹਰ ਫਲ ਖਾ ਸਕਦੇ ਹਾਂ, ਪਰ ਇੱਕ ਨਹੀ, ਅੋਰਤ ਨੇ ਆਖਿਆ।ਜੇਕਰ ਅਸੀ ਉਸਨੂੰ ਖਾਵਾਂਗੇ ਜਾਂ ਉਸਨੂੰ ਛੁਹਾਗੇ ਤਾਂ ਅਸੀ ਮਰ ਜਾਵਾਂਗੇ। ਤੁਸੀ ਨਹੀ ਮਰੋਗੇ, ਸੱਪ ਨੇ ਮੁਰਖਤਾਂ ਵਾਲੀ ਮੁਸਕਰਾਹਟ ਦਿੱਤੀ। ਤੁਸੀ ਪਰਮੇਸਵਰ ਵਾਂਗੂ ਹੋ ਜਾਓਗੇ। ਹਵਾ ਉਸ ਦਰਖਤ ਦੇ ਫਲ ਨੂੰ ਚਾਹੁੰਦੀ ਸੀ। ਉਸਨੇ ਸੱਪ ਦੀ ਗੱਲ ਨੂੰ ਸੁਨਿਆਂ ਅਤੇ ਫਲ ਨੂੰ ਖਾ ਲਿਆ।

ਪਰਮੇਸਵਰ ਦੀ ਆਗਿਆ ਦੀ ਉਲੰਘਣਾ ਕਰਨ ਤੋ ਬਾਅਦ ਉਸਨੇ ਆਦਮ ਨੂੰ ਪ੍ਰਭਾਵਿਤ ਕੀਤਾ, ਅਤੇ ਉਸਨੇ ਫਲ ਖਾਦਾ। ਆਦਮ ਉਸਨੂੰ ਕਹਿ ਸਕਦਾ ਸੀ, ਨਹੀ।ਮੈ ਪਰਮੇਸਵਰ ਦੀ ਆਗਿਆ ਦੀ ਉਲਘਣਾ ਨਹੀ ਕਰਾਂਗਾ।

ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ ਤਾਂ ਉਹ ਦੋਵੇ ਜਾਣ ਗਏ ਕਿ ਉਹ ਨੰਗੇ ਹਨ।ਸੋ ਉਨ੍ਹਾਂ ਨੇ ਗੁੱਲਰ ਦੇ ਪੱਤੇ ਸਿਓ ਕੇ ਆਪਣੇ ਲਈ ਤਹਿਮਦ ਬਣਾਏ। ਤਾਂ ਉਨ੍ਹਾਂ ਆਪਣੇ ਆਪ ਨੂੰ ਢਕਿਆਂ ਅਤੇ ਆਪਣੇ ਆਪ ਨੂੰ ਝਾੜੀਆਂ ਪਿੱਛੇ ਪਰਮੇਸਵਰ ਦੇ ਸਾਹਮਣੇਓ ਲੁਕਾਇਆ।

ਸਾਮ ਦੇ ਠੰਡੇ ਵੇਲੇ ਜਦ ਪਰਮੇਸਵਰ ਬਾਗ ਵਿੱਚ ਆਇਆ। ਉਹ ਜਾਣਦਾ ਸੀ ਕਿ ਆਦਮ ਅਤੇ ਹਵਾ ਨੇਕੀ ਕੀਤਾ ਹੈ। ਆਦਮ ਨੇ ਹਵਾ ਨੂੰ ਦੋਸੀ ਠਹਿਰਾਇਆ। ਹਵਾ ਨੇ ਸੱਪ ਨੂੰ ਦੋਸੀ ਠਹਿਰਾਇਆ। ਪਰਮੇਸਵਰ ਨੇ ਕਿਹਾ ਸੱਪ ਤੂੰ ਸਰਾਪਿਤ ਹੈ। ਅਤੇ ਅੋਰਤ ਜਦ ਬੱਚੇ ਨੂੰ ਜਨਮ ਦੇਵੇਗੀ, ਤਦ ਉਸ ਨੂੰ ਪੀੜਾ ਹੋਵੇਗੀ। ਆਦਮ ਕਿਉਕਿ ਤੂੰ ਪਾਪ ਕੀਤਾ ਹੈ, ਧਰਤੀ ਸੋਕੇ ਅਤੇ ਕੰਡੇਦਾਰ ਝਾੜੀਆਂ ਨਾਲ ਸਰਾਪਿਤ ਹੈ। ਤੂੰ ਆਪਣੀ ਰੋਜਦੀ ਰੋਟੀ ਲਈ ਸਖਤ ਮਿਹਨਤ ਕਰੇਗਾ ਅਤੇ ਆਪਣਾ ਪਸੀਨਾ ਬਹਾਵੇਗਾ।

ਪਰਮੇਸਵਰ ਨੇ ਆਦਮ ਅਤੇ ਹਵਾ ਨੂੰ ਖੂਬਸੂਰਤ ਬਾਗ ਵਿਚੋ ਕੱਢ ਦਿੱਤਾ। ਕਿਉਕਿ ਉਨ੍ਹਾਂ ਨੇ ਪਾਪ ਕੀਤਾ ਸੀ, ਅਤੇ ਜਿੰਦਗੀ ਦੇਣ ਵਾਲੇ ਪਰਮੇਸਵਰ ਤੋ ਅਲੱਗ ਹੋ ਗਏ ਸਨ।

ਪਰਮੇਸਵਰ ਨੇ ਉਨ੍ਹਾਂ ਉਸ ਤੋ ਦੂਰ ਰੱਖਣ ਲਈ ਇੱਕ ਖੰਡੇ ਦੀ ਲਸਕ ਨੂੰ ਰੱਖਿਆ। ਪਰਮੇਸਵਰ ਨੇ ਆਦਮ ਅਤੇ ਹਵਾ ਲਈ ਚਮੜੇ ਦੇ ਚੋਲੇ ਬਣਾਏ।ਪਰਮੇਸਵਰ ਨੇ ਉਹ ਚਮੜਾ ਕਿੱਥੋ ਲਿਆ।

ਉਸ ਸਮੇ ਦੇ ਦੋਰਾਨ ਆਦਮ ਅਤੇ ਹਵਾ ਦਾ ਪਰਿਵਾਰ ਅੱਗੇ ਵਧਿਆਂ। ਉਨ੍ਹਾਂ ਦਾ ਪਹਿਲਾਂ ਪੁੱਤਰ ਕਾਇਨ ਜੋ ਜਮੀਨ ਦਾ ਹਾਲੀ ਸੀ। ਉਨ੍ਹਾਂ ਦਾ ਦੂਸਰਾ ਹਾਬੇਲ ਜੋ ਇੱਜੜਾਂ ਦਾ ਅਯਾਲੀ ਸੀ। ਇੱਕ ਦਿਨ ਕਾਇਨ ਪਰਮੇਸਵਰ ਲਈ ਜਮੀਨ ਦੇ ਫਲਾ ਵਿੱਚੋ ਤੋਹਫਾ ਲੈ ਕੇ ਆਇਆ, ਅਤੇ ਹਾਬੇਲ ਵੀ ਆਪਣੀਆਂ ਭੇਢਾਂ ਦੇ ਇੱਜੜ ਵਿੱਚੋ ਵਧੀਆਂ ਤੋਹਫਾ ਪਰਮੇਸਵਰ ਲਈ ਲੈ ਕੇ ਆਇਆ। ਪਰਮੇਸਵਰ ਹਾਬੇਲ ਦੇ ਤੋਹਫੇ ਤੋ ਪ੍ਰਸੰਨ ਹੋਇਆ।

ਪਰਮੇਸਵਰ ਕਾਇਨ ਦੇ ਤੋਹਫੇ ਤੋ ਪ੍ਰਸੰਨ ਨਹੀ ਸੀ। ਕਾਇਨ ਨੂੰ ਬਹੁਤ ਗੁੱਸਾ ਆਇਆ। ਪਰ ਪਰਮੇਸਵਰ ਨੇ ਕਿਹਾ, ਜੇਕਰ ਤੂੰ ਭਲਾ ਕਰਦਾ ਤਾਂ ਕਿ ਤੂੰ ਸਵੀਕਾਰ ਨਾ ਕੀਤਾ ਜਾਂਦਾ।

ਕਾਇਨ ਦਾ ਗੁੱਸਾ ਜਾਂਦਾ ਨਾ ਰਿਹਾ। ਕੁੱਝ ਸਮੇ ਬਾਅਦ ਖੇਤ ਵਿੱਚ ਉਸਨੇ ਹਾਬੇਲ ਤੇ ਹਮਲਾ ਕੀਤਾ ਅਤੇ ਉਸਨੂੰ ਮਾਰ ਦਿੱਤਾ !

ਤਾਂ ਪਰਮੇਸਵਰ ਨੇ ਕਾਇਨ ਨੂੰ ਆਖਿਆ ਤੇਰਾ ਭਰਾਂ ਹਾਬੇਲ ਕਿੱਥੇ ਹੈ ਕਾਇਨ ਨੇ ਝੂਠ ਬੋਲਿਆ ਮੈ ਨਹੀ ਜਾਣਦਾ। ਭਲਾ ਮੈ ਆਪਣੇ ਭਰਾਂ ਦਾ ਰਾਖਾ ਹਾਂ ! ਤਾਂ ਪਰਮੇਸਵਰ ਨੇ ਕਾਇਨ ਨੂੰ ਸਜਾ ਦਿੱਤੀ ਕਿ ਉਸਦੀ ਖੇਤੀ ਦੀ ਯੋਗਤਾ ਲੈ ਲਈ ਅਤੇ ਉਸਨੂੰ ਧਰਤੀ ਤੇ ਭਗੋੜਾ ਅਤੇ ਭੋਦੂ ਬਣਾ ਦਿੱਤਾ।

ਕਾਇਨ ਪਰਮੇਸਵਰ ਦੇ ਸਾਹਮਣੇਓ ਚਲਾ ਗਿਆ। ਉਸਨੇ ਆਦਮ ਅਤੇ ਹਵਾ ਦੀ ਪੁਤਰੀ ਨਾਲ ਵਿਆਹ ਕੀਤਾ। ਅਤੇ ਆਪਣੇ ਪਰਿਵਾਰ ਨੂੰ ਵਧਾਇਆ। ਜਲਦ ਹੀ ਕਾਇਨ ਦੇ ਪੋਤੇ ਪੋਤੀਆਂ ਉਨ੍ਹਾਂ ਦੇ ਪੋਤੇ ਪੋਤੀਆਂ ਨੇ ਸਹਿਰ ਨੂੰ ਭਰ ਦਿੱਤਾ।ਜਿਸਦੀ ਉਸਨੇ ਸਥਾਪਨਾ ਕੀਤੀ ਸੀ।

ਭਾਵ ਹੈ ਕਿ ਆਦਮ ਅਤੇ ਹਵਾ ਦੇ ਪਰਿਵਾਰ ਨੇ ਬਹੁਤ ਜਲਦੀ ਵਿਕਾਸ ਕੀਤਾ।ਉਨ੍ਹਾਂ ਦਿਨਾਂ ਵਿੱਚ ਲੋਕ ਅੱਜ ਨਾਲੋ ਲੰਮੀ ਜਿੰਗਦੀ ਜਿਊਦੇ ਸੀ।

ਜਦ ਉਸਦਾ ਬੇਟਾ ਸੇਥ ਪੈਦਾ ਹੋਇਆ ਤਦ ਹਵਾ ਨੇ ਕਿਹਾ ਪਰਮੇਸਵਰ ਨੇ ਹਾਬੇਲ ਦੀ ਥਾਂ ਮੈਨੂੰ ਸੇਥ ਦਿੱਤਾ। ਸੇਥ ਪਰਮੇਸਵਰ ਵਿੱਚ ਚੱਲਣ ਵਾਲਾ ਮਨੁੱਖ ਸੀ ਉਹ 912 ਸਾਲ ਤੱਕ ਜਿਊਦਾ ਰਿਹਾ ਅਤੇ ਉਸਦੇ ਬਹੁਤ ਬੱਚੇ ਹੋਏ।

ਸੰਸਾਰ ਵਿੱਚ ਮਨੁੱਖ ਪੀੜੀ ਦਰ ਪੀੜੀ ਦੁਸਟਤਾਂ ਵਿੱਚ ਵਧਦੇ ਹੀ ਵੱਧਦੇ ਚਲੇ ਗਏ। ਅੰਤ ਵਿੱਚ ਪਰਮੇਸਵਰ ਨੇ ਮਨੁੱਖਤਾ ਨੂੰ ਨਸਟ ਕਰਨ ਦਾ ਨਿਸਚਿਤ ਕੀਤਾ ਸਾਰੇ ਜਾਨਵਰਾਂ ਅਤੇ ਪੰਛੀਆਂ। ਪਰਮੇਸਵਰ ਨੂੰ ਰੰਝ ਹੋਇਆ ਕਿ ਉਸਨੇ ਮਨੁੱਖ ਬਣਾਇਆ। ਪਰ ਇੱਕ ਮਨੁੱਖ ਨੇ ਉਸਨੂੰ ਪ੍ਰਸੰਨ ਕੀਤਾ ...

ਇਹ ਮਨੁੱਖ ਨੂੰਹ ਸੀ। ਇਹ ਸੇਥ ਦੀ ਵੰਸਾਂਵਲੀ ਤੋ ਸੀ। ਨੂੰਹ ਇੱਕ ਧਾਰਮਿਕ ਅਤੇ ਨਿਰਦੋਸਮਨੁੱਖ। ਸੀ ਉਹ ਪਰਮੇਸਵਰ ਨਾਲ ਚੱਲਦਾ ਸੀ। ਉਸਨੇ ਆਪਣੇ ਪੁੱਤਰਾਂ ਨੂੰ ਵੀ ਪਰਮੇਸਵਰ ਦੀ ਆਗਿਆ ਵਿੱਚ ਰਹਿਣਾ ਸਿਖਾਇਆ।ਹੁਣ ਪਰਮੇਸਵਰ ਆਖਿਆ ਕਿ ਓਹ ਨੇ ਵਿਸੇਸਯੋਜਨਾ ਲਈ ਅਤੇ ਅਨੋਖੇ ਤਰੀਕੇ ਨਾਲ ਨੂੰਹ ਨੂੰ ਇਸਤੇਮਾਲ ਕਰੇਗਾ।

ਸਮਾਪਤ

读经计划介绍

ਬੱਚਿਆਂ ਲਈ ਬਾਈਬਲ

ਇਹ ਸਭ ਕਿਵੇਂ ਸ਼ੁਰੂ ਹੋਇਆ? ਅਸੀਂ ਕਿੱਥੋਂ ਆਏ ਹਾਂ? ਦੁਨੀਆਂ ਵਿੱਚ ਇੰਨਾ ਦੁੱਖ ਕਿਉਂ ਹੈ? ਕੀ ਕੋਈ ਉਮੀਦ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਦੁਨੀਆਂ ਦੇ ਇਸ ਸੱਚੇ ਇਤਿਹਾਸ ਨੂੰ ਪੜ੍ਹਦਿਆਂ ਜਵਾਬ ਲੱਭੋ।

More