ਬੱਚਿਆਂ ਲਈ ਬਾਈਬਲ预览

ਯਿਸੂ ਨੇ ਬਹੁਤ ਚਮਤਕਾਰ ਕੀਤੇ। ਚਮਤਕਾਰ ਇਹ ਵਿਖਾਉਣ ਲਈ ਸਨ ਕੀ ਯਿਸੂ ਸੱਚ – ਮੁੱਚ ਪਰਮੇਸ਼ਵਰ ਦਾ ਪੁੱਤਰ ਹੈ। ਪਹਿਲਾ ਚਮਤਕਾਰ ਸ਼ਾਦੀ ਸਮਾਰੋਹ ਵਿੱਚ ਹੋਇਆ। ਇੱਕ ਪਰੇਸ਼ਾਨੀ ਆਈ। ਉੱਥੇ ਸਾਰਿਆਂ ਲਈ ਬਥੇਰੀ ਮੈ ਨਹੀ ਸੀ।
ਯਿਸੂ ਦੀ ਮਾਤਾ, ਮਰੀਯਮ ਨੇ, ਉਸ ਨੂੰ ਪਰੇਸ਼ਾਨੀ ਦੇ ਬਾਰੇ ਦੱਸਿਆ, ਤਦ ਨੌਕਰਾਂ ਨੂੰ ਆਖਿਆ ਜਿਵੇਂ ਯਿਸੂ ਹੁਕਮ ਦੇਵੇ ਓਵੇਂ ਹੀ ਕਰਨਾ।
ਯਿਸੂ ਨੇ ਆਖਿਆ, "ਇਹਨਾਂ ਘੜਿਆਂ ਨੂੰ ਪਾਣੀਨਾਲ ਭਰ ਦਿਓ।" ਸ਼ਾਇਦ ਉਹਨਾਂ ਨੇ ਪੁੱਛਿਆ ਹੋਣਾ, "ਪਾਣੀ ਨਾਲ?" ਜੀ ਹਾਂ, ਉਹ ਪਾਣੀ ਹੀ ਸੀ ਜਿਸ ਲਈ ਯਿਸੂ ਨੇ ਬੇਨਤੀ ਕੀਤੀ ਸੀ।
ਯਿਸੂ ਨੇ èਿਕ ਨੌਕਰ ਨੂੰ ਆਖਿਆ ਕੇ èਿਕ ਵੱਡੇ ਘੜੇ ਵਿੱਚੋਂ ਲੈ ਅਤੇ ਆਪਣੇ ਸਰਦਾਰ ਨੂੰ ਇਸ ਦਾ ਸਵਾਦ ਚੱਖਣ ਲਈ ਦੇਹ। ਪਾਣੀ ਹੁਣ ਮੈਹ ਬਣ ਗਿਆ ਸੀ! Àਛੀ ਮੈਹ! ਬਹੁਤ Àਛੀ ਮੈਹ!
ਨੋਕਰ ਹੈਰਾਨ ਸਨ। ਯਿਸੂ ਨੇ ਪਾਣੀ ਨੂੰ ਮੈਂਹ ਵਿੱਚ ਬਦਲ ਦਿੱਤਾ ਸੀ। ਸਿਰਫ ਪਰਮੇਸ਼ਵਰ ਹੀ ਇਹੋ ਜਿਹੇ ਚਮਤਕਾਰ ਕਰ ਸਕਦਾ ਸੀ।
ਯਿਸੂ ਨੇ ਬਿਮਾਰ ਔਰਤ ਦੇ ਹੱਥ ਨੂੰ ਛੂਹਿਆ। ਉਸੇ ਘੜੀ ਉਹ ਫਿਰ ਚੰਗੀ ਹੋ ਗਈ। ਉਹ ਯਿਸੂ ਅਤੇ ਉਹਦੇ ਚੇਲਿਆਂ ਦੀ ਸੇਵਾ ਲਈ ਖੜੀ ਹੋ ਗਈ।
ਉਸ ਸ਼ਾਮ ਸਾਰਾ ਸ਼ਹਿਰ ਉਸਦੇ ਦਰਵਾਜੇ ਤੇ ਇਕੱਠਾ ਹੋਇਆ ਲੱਗ ਰਿਹਾ ਸੀ। ਬਿਮਾਰ, ਅੰਨ੍ਹੇ, ਬੋਲੇ, ਗੂੰਗੇ ਅਤੇ ਕੋਹੜੀ ਲੋਕ ਆਏ। ਯਿਸੂ ਦੇ ਕੋਲ ਉਹ ਲੋਕ ਵੀ ਭੀੜ ਨਾਲ ਆਏ ਜਿਹਨਾਂ ਵਿੱਚ ਭੂਤਾਂ ਪਰੇਤਾਂ ਰਹਿੰਦੀਆਂ ਸਨ।
ਯਿਸੂ, ਪਰਮੇਸ਼ਵਰ ਦਾ ਪੁੱਤਰ, ਮਦਦ ਕਰ ਸਕਦਾ ਸੀ। ਯਿਸੂ ਨੇ ਮਦਦ ਕੀਤੀ। ਸਾਰੇ ਜਿਹੜੇ ਉਸ ਕੋਲ ਆਏ ਚੰਗੇ ਹੋ ਗਏ। ਜਿਹੜੇ ਲੋਕ ਜਿੰਦਗੀ ਵਿੱਚ ਘਸੀਟ ਕੇ ਜਾਂ ਬੈਸਾਖੀਆਂ ਦੁਆਰਾ ਚੱਲਦੇ ਸਨ ਹੁਣ ਉਹ ਤੁਰ ਸਕਦੇ,ਭੱਜ ਸਕਦੇ ਅਤੇ ਛਾਲਾਂ ਮਾਰ ਸਕਦੇ ਸਨ।
ਹੋਰ ਆਏ, ਜਿਹੜੇ ਕ੍ਹੋੜ ਨਾਲ ਬਦਸੂਰਤ ਬਣ ਗਏ ਸਨ।
ਉਹ ਤੰਦਰੁਸਤ ਅਤੇ ਸਾਫ ਹੋ ਗਏ ਜਿਓਂ ਹੀ ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ।
ਭੂਤਾਂ ਪਰੇਤਾਂ ਨਾਲ ਪਰੇਸ਼ਾਨ ਆਦਮੀ ਅਤੇ ਔਰਤ ਯਿਸੂ ਦੇ ਸਾਹਮਣੇ ਖ੍ਹੜੇ ਹੋਏ। ਉਸਨੇ ਭੂਤਾਂ ਪਰੇਤਾਂ
ਨੂੰ ਹੁਕਮ ਦਿੱਤਾ ਜੋ ਉਹਨਾਂ ਨੂੰ ਛੱਡ ਕੇ ਚਲੇ ਜਾਣ। ਜਿਵੇਂਹੀ ਭੂਤਾਂ ਪਰੇਤਾਂ ਨੇ ਡਰਦੇ ਹੋਏ ਆਗਿਆ ਮੰਨੀ, ਦੁਖੀ ਲੋਕਨੇ ਸ਼ਾਂਤੀ ਪਾਈਅਤੇ ਖੁਸ਼ੀਮਨਾਉਣ ਲੱਗੇ।
ਭੀੜ ਦੇ ਪਿੱਛੇ, ਚਾਰ ਮਨੁੱਖਾਂ ਨੇ ਆਪਣੇ ਮਿੱਤਰ ਨੂੰ ਯਿਸੂ ਦੇ ਕੋਲ ਪਹੁੰਚਾਉਣ ਦੀ ਕੋਸ਼ੀਸ਼ ਕੀਤੀ। ਪਰ ਉਹ ਨੇੜੇ ਨਾਂ ਜਾ ਸਕੇ। ਉਹ ਕੀ ਕਰਨਗੇ?
ਬੀਮਾਰ ਮਨੁੱਖ ਨੂੰ ਘਰ ਦੀ ਛੱਤ ਤੇ ਲਿਜਾਕੇ, ਚਾਰ ਵਿਸ਼ਵਾਸ਼ ਯੋਗ ਮਿੱਤਰਾਂ ਨੇਛੱਤ ਨੂੰ ਖ੍ਹੋਲ ਕੇ ਉਸਨੂੰ ਥੱਲੇ ਲਟਕਾਦਿੱਤਾ। ਹੁਣ ਉਹ ਯਿਸੂ ਦੇਨੇੜੇ ਸੀ।
ਯਿਸੂ ਨੇ ਵੇਖਿਆ ਕੇ ਚਾਰ ਮਿੱਤਰਾਂ ਨੂੰ ਵਿਸ਼ਵਾਸ਼ ਹੈ। ਉਸਨੇ ਬਿਮਾਰ ਮਨੁੱਖ ਨੂੰ ਆਖਿਆ, "ਤੇਰੇ ਗ਼ੁਨਾਹ ਮਾਫ ਹੋਏ। ਆਪਣਾ ਬਿਸਤਰ ਚੁੱਕ ਅਤੇ ਚੱਲ ਫਿਰ।" ਮਨੁੱਖ ਚੰਗਿਆਈ ਅਤੇ ਤਾਕਤ ਨਾਲ ਖੜਾ ਹੋ ਗਿਆ। ਯਿਸੂ ਨੇ ਉਸ ਨੂੰ ਚੰਗਾ ਕਰ ਦਿੱਤਾ।
ਉਸਦੇ ਤੁਰੰਤ ਬਾਅਦ, ਯਿਸੂ ਆਪਣੇ ਚੇਲਿਆਂ ਨਾਲ ਬੇੜੀ ਵਿੱਚ ਸੀ। ਇੱਕ ਭਿਆਨਕ ਤੂਫ਼ਾਨ ਨੇ ਸਮੁੰਦਰ ਵਿੱਚਮੰਥਨ ਖੜਾ ਕਰ ਦਿੱਤਾ।ਯਿਸੂ ਸੌਂ ਰਿਹਾ ਸੀ। ਡਰੇਹੋਏ ਚੇਲਿਆਂ ਨੇ ਉਸਨੂੰਉਠਾਇਆ। ਉਹ ਚਿਲਾਏ, "ਗੁਰੁ ਜੀ, ਸਾਨੂੰ ਬਚਾਉ।""ਅਸੀ ਨਾਸ਼ ਹੋ ਰਹੇ ਹਾਂ!"
ਯਿਸੂ ਨੇ ਲਹਿਰਾਂ ਨੂੰ ਹੁਕਮ ਦਿੱਤਾ, "ਰੁਕ ਜਾਉ।" ਤੁਰੰਤ ਹੀ ਸਮੁੰਦਰ ਸ਼ਾਂਤ ਹੋ ਗਿਆ। "ਇਹ ਕਿਸ ਤ੍ਹਰਾਂ ਦਾ ਮਨੁੱਖ ਹੈ?" ਉਸਦੇ ਚੇਲੇ ਬੁੜਬੁੜਾਉਣ ਲੱਗੇ। ਇੱਥੋਂ ਤੱਕ ਸਮੁੰਦਰ ਅਤੇ ਹਵਾ ਵੀ ਉਸਦੀ ਆਗਿਆ ਮੰਨਦੇ ਹਨ। ਉਹਨਾਂ ਨੇ ਵਿਸ਼ਵਾਸ਼ ਕੀਤਾ ਕੇਯਿਸੂ ਪਰਮੇਸ਼ਵਰ ਦਾ ਪੁੱਤਰ ਹੈ ਕਿਉਂਕਿਉਸਦੇ ਚਮਤਕਾਰ ਉਸਦੀ ਮਹਿਮਾਵਿਖਾਉਂਦੇ ਸਨ।ਚੇਲੇ ਇਹ ਨਹੀਂਜਾਣਦੇ ਸਨ, ਪਰ ਜਿਵੇਂ ਉਸਦੀਮਨੁੱਖਾਂ ਵਿੱਚ ਪਰਮੇਸ਼ਵਰ ਦੀਸੇਵਾ ਸੀ ਉਹ ਉਸਨੂੰ ਮਹਾਨਚਮਤਕਾਰ ਕਰਦੇ ਵੇਖਣਜਾ ਰਹੇ ਸੀ।
ਸਮਾਪਤ
读经计划介绍

ਇਹ ਸਭ ਕਿਵੇਂ ਸ਼ੁਰੂ ਹੋਇਆ? ਅਸੀਂ ਕਿੱਥੋਂ ਆਏ ਹਾਂ? ਦੁਨੀਆਂ ਵਿੱਚ ਇੰਨਾ ਦੁੱਖ ਕਿਉਂ ਹੈ? ਕੀ ਕੋਈ ਉਮੀਦ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਦੁਨੀਆਂ ਦੇ ਇਸ ਸੱਚੇ ਇਤਿਹਾਸ ਨੂੰ ਪੜ੍ਹਦਿਆਂ ਜਵਾਬ ਲੱਭੋ।
More