ਬੱਚਿਆਂ ਲਈ ਬਾਈਬਲ预览

ਬੱਚਿਆਂ ਲਈ ਬਾਈਬਲ

8天中的第4天

ਬਹੁਤ ਸਮੇਂ ਪਹਿਲਾਂ ਪਰਮੇਸਵਰ ਨੇ ਆਪਣੇ ਦੂਤ ਜਿਬਰਾਇਲ ਨੂੰ ਇੱਕ ਬਹੁਤ ਹੀ ਪਿਆਰੀ, ਜਵਾਨ ਯਹੂਦਨ ਕੁਆਰੀ ਜਿਸ ਦਾ ਨਾਂਮ ਮਰਿਯਮ ਸੀ, ਕੋਲ ਭੇਜਿਆਂ। ਉਸਨੇ ਉਹ ਨੂੰ ਆਖਿਆ, ਤੇਰੇ ਇੱਕ ਪੁੱਤਰ ਹੋਵੇਗਾ ਅਤੇ ਤੂੰ ਉਸਦਾ ਨਾਮ ਯਿਸੂ ਰੱਖਣਾ। ਉਹ ਅੱਤ ਮਹਾਨ ਦਾ ਪੁੱਤਰ ਸਦਾਵੇਗਾ। ਉਹ ਜੁੱਗੋ ਜੁੱਗ ਰਾਜਕਰੇਗਾ।

ਲੜਕੀ ਨੇ ਹੈਰਾਨ ਹੋ ਕੇ ਪੁਛਿਆਂ ',' ਇਹ ਕਿਵੇ ਹੋਵੇਗਾ। ਮੈ ਕਿਸੇ ਮਨੁੱਖ ਨਾਲ ਨਹੀ ਰਹੀ ਹਾਂ। ਦੂਤ ਨੇ ਮਰਿਯਮ ਨੂੰ ਆਖਿਆ ਕਿ ਇਹ ਬੱਚਾ ਪਰਮੇਸਵਰ ਵੱਲੋ ਆਵੇਗਾ। ਉਸਦਾ ਦਾ ਕੋਈ ਵੀ ਇਨਸਾਨੀ ਪਿਤਾ ਨਹੀ ਹੋਵੇਗਾ।

ਤਦ ਦੂਤ ਨੇ ਮਰਿਯਮ ਨੂੰ ਆਖਿਆ ਵੇਖ ਤੇਰੀ ਸਾਕ ਇਲੀਸਬਤ ਉਹ ਨੂੰ ਵੀ ਬੁਢਾਪੇ ਵਿੱਚ ਬੱਚਾ ਹੋਣ ਵਾਲਾ ਹੈ। ਇਹ ਵੀ ਇੱਕ ਚਮਤਕਾਰ ਸੀ। ਤੁਰੰਤ ਬਾਅਦ ਮਰਿਯਮ ਨੇ ਇਲੀਸਬਤ ਨਾਲ ਮੁਲਾਕਾਤ ਕੀਤੀ, ਉਨਾਂ੍ਹ ਨੇ ਇਕੱਠਿਆਂ ਪਰਮੇਸਵਰ ਦੀ ਸਤੁਤੀ ਕੀਤੀ।

ਮਰਿਯਮ ਦੀ ਮੰਗਣੀ ਯੂਸਫਨਾ ਦੇ ਮਨੁੱਖ ਨਾਲ ਹੋ ਗਈ। ਜਦ ਯੂਸਫਨੂੰ ਪਤਾ ਲੱਗਾ ਕਿ ਮਰਿਯਮ ਗਰਭਵਤੀ ਹੈ ਤਾ ਉਹ ਦੁਖੀ ਹੋਇਆ। ਉਸਨੇ ਸੋਚਿਆ ਕਿ ਕੋਈ ਹੋਰ ਮਨੁੱਖ ਉਸਦਾ ਪਿਤਾ ਹੋਵੇਗਾ।

ਸੁਪਨੇ ਵਿੱਚ, ਪਰਮੇਸਵਰ ਦੇ ਦੂਤ ਨੇ ਯੂਸਫਨੂੰ ਕਿਹਾ ਕਿ ਉਹ ਬੱਚਾ ਪਰਮੇਸਵਰ ਦਾ ਪੁੱਤਰ ਹੈ। ਯੂਸਫਮਰਿਯਮ ਦੀ ਮਦਦ ਲਈ ਸੀ ਕਿ ਉਹ ਯਿਸੂ ਦੀ ਦੇਖ-ਭਾਲ ਕਰਨ।

ਯੂਸਫਨੇ ਭਰੋਸਾ ਕੀਤਾ ਅਤੇ ਆਗਿਆ ਨੂੰ ਮੰਨਿਆਂ। ਉਸਨੇ ਆਪਣੇ ਦੇਸਦੇ ਕਾਨੂੰਨ ਨੂੰ ਵੀ ਮੰਨਿਆ। ਕਿਉਕਿ ਇੱਕ ਨਵਾ ਕਾਨੂੰਨ ਸੀ, ਉਹ ਅਤੇ ਮਰਿਯਮ ਆਪਣੇ ਘਰਾਣੇ ਨੂੰ ਛੱਡ ਕੇ ਬੇਤਲਹਮ ਨੂੰ ਆਪਣਾ ਲਗਾਨ ਭਰਨ ਗਏ।

ਮਰਿਯਮ ਬੱਚੇ ਨੂੰ ਜਨਮ ਦੇਣ ਲਈ ਤਿਆਰ ਸੀ। ਪਰ ਯੂਸਫਨੂੰ ਕਿਤੇ ਵੀ ਕਮਰਾ ਨਾ ਮਿਲਿਆ। ਸਾਰੀਆਂ ਸਰਾਵਾਂ ਭਰ ਚੁੱਕੀਆਂ ਸਨ।

ਅੰਤ ਵਿੱਚ ਯੂਸਫਨੂੰ ਇੱਕ ਤਬੇਲਾ ਲੱਭਿਆ। ਉਥੇ ਬੱਚਾ ਯਿਸੂ ਪੈਦਾ ਹੋਇਆ। ਉਸਦੀ ਮਾਤਾ ਨੇ ਉਸਨੂੰ ਖੁਰਲੀ ਵਿੱਚ ਲਿਟਾ ਦਿੱਤਾ। ਆਮਤੌਰ ਤੇ ਜਿੱਥੇ ਜਾਨਵਰਾਂ ਨੂੰ ਖਾਣਾ ਪਾਇਆ ਜਾਂਦਾ ਹੈ।

ਨੇੜੇ ਹੀ ਅਯਾਲੀ ਆਪਣੇ ਇੱਜੜ ਨੂੰ ਚਰਾ ਰਹੇ ਸੀ। ਪਰਮੇਸਵਰ ਦਾ ਦੂਤ ਉਥੇ ਪਰਗਟ ਹੋਇਆ ਅਤੇ ਉਨ੍ਹਾਂ ਨੂੰ ਅਦਭੁਤ ਖਬਰ ਸੁਣਾਈ।

ਭਾਈ ਦਾਉਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਹੈ, ਜਿਹੜਾ ਪ੍ਰਭੂ ਯਿਸੂ ਮਸੀਹ ਹੈ। ਤੁਸੀ ਉਸ ਬੱਚੇ ਨੂੰ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।

ਤਾਂ ਇੱਕ ਸਵਰਗ ਦੂਤਾਂ ਦੀ ਟੋਲੀ ਪਰਮੇਸਵਰ ਦੀ ਉਸਤਤ ਕਰਦੀ ਅਤੇ ਇਹ ਕਹਿੰਦੀ ਸੀ।ਪਰਮਧਾਮ ਵਿੱਚ ਪਰਮੇਸਵਰ ਦੀ ਵਡਿਅਵਾਈ ਅਤੇ ਧਰਤੀ ਉਤੇ ਸਾਂਤੀ ਉਨ੍ਹਾਂ ਵਿੱਚ ਜਿਨ੍ਹਾਂ ਨਾਲ ਉਹ ਪ੍ਰਸੰਨ ਹੈ।

ਅਯਾਲੀ ਜਲਦੀ ਨਾਲ ਗਊਸਾਲਾ ਵਿੱਚ ਗਏ। ਬੱਚੇ ਨੂੰ ਵੇਖਣ ਤੋ ਬਾਅਦ ਉਨ੍ਹਾਂ ਹਰੇਕ ਨੂੰ ਦੱਸਿਆਂ ਕਿ ਜਿਸ ਤਰ੍ਹਾਂ ਦੂਤਾਂ ਨੇ ਯਿਸੂ ਬਾਰੇ ਦੱਸਿਆਂ ਸੀ। ਉਸੇ ਤਰ੍ਹਾਂ ਉਨ੍ਹਾਂ ਪਾਇਆ।

ਚਾਲੀ ਦਿਨਾਂ ਬਾਅਦ, ਯੂਸਫਅਤੇ ਮਰਿਯਮ ਯਿਸੂ ਨੂੰ ਹੈਕਲ ਵਿੱਚ ਲਿਆਏ ਜਿਹੜੀ ਯਰੂਸਲਮ ਵਿੱਚ ਸੀ। ਉਥ ਇੱਕ ਮਨੁੱਖ ਸਿਮਉਨ ਸੀ ਜਿਸ ਨੇ ਬੱਚੇ ਲਈ ਪਰਮੇਸਵਰ ਦੀ ਵਡਿਆਈ ਕੀਤੀ। ਜਦ ਕਿ ਬਜੁਰਗ ਹੰਨਾਂ ਅਤੇ ਬਾਕੀ ਸੇਵਕਾਂ ਨੇ ਮਿਲ ਕੇ ਯਹੋਵਾ ਦਾ ਧੰਨਵਾਦ ਕੀਤਾ।

ਇਹ ਦੋਵੇ ਜਾਣਦੇ ਸਨ ਕਿ ਯਿਸੂ ਪਰਮੇਸਵਰ ਦਾ ਪੁਤਰ ਹੈ ਉਹ ਵਾਇਦੇ ਦਾ ਮੁਕਤੀ ਦਾਤਾ ਹੈ। ਯੂਸਫਨੇ ਦੋ ਪੰਛੀਆਂ ਦਾ ਬਲਿਦਾਨ ਕੀਤਾ। ਇਹ ਭੇਂਟ ਪਰਮੇਸਵਰ ਦੀ ਸਰਾਂ ਦੇ ਮੁਤਾਬਿਕ ਗਰੀਬ ਲੋਕ ਉਸ ਵੇਲੇ ਚੜਾਉਦੇ ਸੀ ਜਦ ਉਹ ਆਪਣੇ ਨਵੇ ਜਨਮੇ ਬੱਚੇ ਨੂੰ ਯਹੋਵਾ ਦੇ ਸਾਹਮਣੇ ਹਾਜਰ ਕਰਦੇ ਸੀ।

ਕੁਝ ਸਮੇ ਬਾਅਦ, ਇੱਕ ਵਿਸੇਸਤਾਰਾ ਜੋਤਸੀਆਂ ਦੀ ਅਗਵਾਈ ਕਰਦਾ ਉਨ੍ਹਾਂ ਨੂੰ ਪੂਰਬ ਤੋ ਯਰੂਸਲਮ ਲੈ ਆਇਆ। ਉਨ੍ਹਾਂ ਨੇ ਪੁੱਛਿਆਂ ਉਹ ਕਿੱਥੇ ਹੈ ਜਿਹੜਾ ਯਹੂਦੀਆਂ ਦਾ ਪਾਤਸਾਹ ਜੰਮਿਆ ਹੈ। ਅਸੀ ਉਹ ਨੂੰ ਮੱਥਾ ਟੇਕਣ ਆਏ ਹਾਂ।

ਰਾਜੇ ਹੇਰੋਦੇਸਨੇ ਜੋਤਸੀਆਂ ਦੇ ਬਾਰੇ ਸੁਣਿਆਂ। ਪਰੇਸਾਨ ਹੋ ਕਿ ਉਸਨੇ Tਨ੍ਹਾਂ ਨੂੰ ਕਿਹਾ ਕਿ ਤੁਸੀ ਮੈਨੂੰ ਦੱਸਣਾ ਕਿ ਯਿਸੂ ਨੂੰ ਕਿੱਥੇ ਪਾਇਆ ਹੈ। ਹੇਰੋਦੇਸ ਨੇ ਕਿਹਾ ਮੈ ਵੀ ਉਸਨੂੰ ਮੱਥਾ ਟੇਕਣਾ ਚਾਹੁੰਦਾ ਹਾਂ। ਪਰ ਉਹ ਝੂਠ ਬੋਲ ਰਿਹਾ ਸੀ। ਹੇਰੋਦੇਸ ਯਿਸੂ ਨੂੰ ਮਾਰਨਾ ਚਾਹੁੰਦਾ ਸੀ।

ਤਾਰਾ ਉਨ੍ਹਾਂ ਜੋਤਸੀਆਂ ਨੂੰ ਸਹੀ ਘਰ ਲੈ ਗਿਆ ਜਿੱਥੇ ਮਰਿਯਮ ਅਤੇ ਯੂਸਫਬੱਚੇ ਨਾਲ ਰਹਿੰਦੇ ਸੀ। ਉਨ੍ਹਾਂ ਆਪਣੇ ਗੋਡੇ ਨਿਵਾ ਕੇ ਮੱਥਾ ਟੇਕਿਆ ਅਤੇ ਮੁਸਾਫਰਾਂ ਨੇ ਯਿਸੂ ਨੂੰ ਕੀਮਤੀ ਤੋਹਫੇ ਸੋਨਾ ਅਤੇ ਗਧਰੰਸ ਦਿੱਤੇ।

ਪਰਮੇਸਵਰ ਨੇ ਜੋਤਸੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਘਰਾ ਨੂੰ ਗੁਪਤ ਰੀਤੀ ਨਾਲ ਚਲੇ ਜਾਣ। ਹੇਰੋਦੇਸ ਗੁੱਸੇ ਨਾਲ ਅੱਗ-ਬਬੂਲਾ ਹੋ ਗਿਆ। ਦੁਸਟ ਰਾਜੇ ਨੇ ਬੈਤਲਹਮ ਵਿੱਚ ਸਾਰੇ ਲੜਕੇ ਬੱਚਿਆ ਨੂੰ ਮਰਵਾ ਦਿੱਤਾ।

ਪਰ ਹੇਰੋਦੇਸ ਪਰਮੇਸਵਰ ਦੇ ਪੁੱਤਰ ਨੂੰ ਕੁਝ ਨੁਕਸਾਨ ਨਾ ਪਹੁੰਚਾ ਸਕਿਆ। ਸੁਪਨੇ ਵਿੱਚ ਚੇਤਾਵਨੀ ਪਾ ਕੇ ਯੂਸਫਮਰਿਯਮ ਅਤੇ ਯਿਸੂ ਨੂੰ ਮਿਸਰ ਵਿੱਚ ਹੀ ਸਲਾਮਤ ਲੈ ਗਿਆ।

ਜਦ ਹੇਰੋਦੇਸ ਮਰ ਗਿਆ ਤਾਂ ਯੂਸਫਮਰਿਯਮ ਅਤੇ ਯਿਸੂ ਨੂੰ ਮਿਸਰ ਤੋ ਵਾਪਸ ਲੈ ਆਇਆ। ਉਹ ਇੱਕ ਛੋਟੇ ਨਗਰ ਨਾਸਰਤ ਵਿੱਚ ਰਹਿੰਦੇ ਸੀ ਜਿਹੜਾ ਗਲੀਲ ਦੇ ਨਗਰ ਦੇ ਲਾਗੇ ਸੀ।

ਸਮਾਪਤ

读经计划介绍

ਬੱਚਿਆਂ ਲਈ ਬਾਈਬਲ

ਇਹ ਸਭ ਕਿਵੇਂ ਸ਼ੁਰੂ ਹੋਇਆ? ਅਸੀਂ ਕਿੱਥੋਂ ਆਏ ਹਾਂ? ਦੁਨੀਆਂ ਵਿੱਚ ਇੰਨਾ ਦੁੱਖ ਕਿਉਂ ਹੈ? ਕੀ ਕੋਈ ਉਮੀਦ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਦੁਨੀਆਂ ਦੇ ਇਸ ਸੱਚੇ ਇਤਿਹਾਸ ਨੂੰ ਪੜ੍ਹਦਿਆਂ ਜਵਾਬ ਲੱਭੋ।

More