ਬੱਚਿਆਂ ਲਈ ਬਾਈਬਲ预览

ਬੱਚਿਆਂ ਲਈ ਬਾਈਬਲ

8天中的第3天

ਨੂੰਹ ਉਹ ਮਨੁੱਖ ਸੀ ਜੋ ਪਰਮੇਸਵਰ ਦੀ ਉਪਾਸਨਾ ਕਰਦਾ ਸੀ। ਇਸ ਤੋ ਇਲਾਵਾ ਹਰੇਕ ਨੇ ਨਫਤਰ ਅਤੇ ਪਰਮੇਸਵਰ ਦੀ ਆਗਿਆ ਦਾ ਉਲਘਣ ਕੀਤਾ।ਇਸ ਦੁਸਟਤਾ ਭਰੇ ਸੰਸਾਰ ਨੂੰ ਨਾਸਕਰ ਦਿਆਗਾ ਪਰਮੇਸਵਰ ਨੇ ਨੂੰਹ ਨੂੰ ਕਿਹਾ ।ਸਿਰਫਤੇਰਾ ਪਰਿਵਾਰ ਬਚਾਇਆ ਜਾਵੇਗਾ।

ਪਰਮੇਸਵਰ ਨੇ ਨੂੰਹ ਨੁੰ ਕਿਹਾ ਕਿ ਇੱਕ ਮਹਾਨ ਜਲ ਪਰਲੋ ਆਵੇਗਾ ਜੋ ਧਰਤੀ ਨੂੰ ਢੱਕ ਲਵੇਗਾ। ਇੱਕ ਲੱਕੜ ਦੀ ਕਿਸਤੀ ਬਣਾ ਜੋ ਤੇਰੇ ਪਰਿਵਾਰ ਅਤੇ ਬਹੁਤ ਸਾਰੇ ਜਾਨਵਰਾਂ ਲਈ ਕਾਫੀ ਵੱਡੀ ਕਿਸਤੀ ਹੋਵੇ, ਨੂੰਹ ਨੂੰ ਆਦੇਸਮਿਲਿਆ।ਪਰਮੇਸਵਰ ਨੇ ਨੂੰਹ ਨੂੰ ਬਿਲਕੁਲ ਠੀਕ ਹਿਦਾਇਤ ਦਿੱਤੀ।

ਜਦ ਨੂੰਹ ਸਮਝਾਉਣ ਦੀ ਕੋਸਿਸਕਰਦਾ ਸੀ ਕਿ ਉਹ ਜਹਾਜਕਿਉ ਬਣਾ ਰਿਹਾ ਹੈ, ਤਾਂ ਲਗਭਗ ਲੋਕ ਉਸਦਾ ਮਜਾਕ ਉਡਾਉਦੇ ਸੀ। ਨੂੰਹ ਬਣਾਉਦਾ ਰਿਹਾ ਫਿਰ ਵੀ ਉਹ ਲੋਕਾਂ ਨੂੰ ਪਰਮੇਸਵਰ ਬਾਰੇ ਦੱਸਦਾ ਰਿਹਾ। ਪਰ ਕਿਸੇ ਨੇ ਨਾ ਸੁਣਿਆ।

ਨੂੰਹ ਦਾ ਵਿਸਵਾਸਪੱਕਾ ਸੀ।ਇੱਥੋ ਤੱਕ ਕਿ ਪਹਿਲਾਂ ਮੀਹ ਨਹੀ ਪਏ ਸਨ। ਪਰ ਉਹ ਫਿਰ ਵੀ ਪਰਮੇਸਵਰ ਤੇ ਭਰੋਸਾ ਰੱਖਦਾ ਸੀ। ਜਲਦ ਹੀ ਕਿਸਤੀ ਤਿਆਰ ਸੀ ਕਿ ਉਸ ਵਿੱਚ ਲੋੜ ਪੂਰੀ ਕਰਨ ਵਾਲੀਆਂ ਚੀਜਾਂ ਲੱਦੀਆਂ ਜਾਣ।

ਹੁਣ ਜਾਂਨਵਰ ਆਏ। ਪਰਮੇਸਵਰ ਸੱਤ ਤਰਾਂ ਦੀਆਂ ਕੁੱਝ ਉਪ ਜਾਤੀਆਂ ਨੂੰ ਲਿਆ, ਦੋ ਹੋਰ ਤਰਾਂ ਦੀਆਂ, ਵੱਡੇ ਅਤੇ ਛੋਟੇ ਪੰਛੀ, ਛੋਟੇ ਅਤੇ ਵੱਡੇ ਜਾਨਵਰਾਂ ਨੇ ਆਪਣਾ ਰਾਸਤਾ ਕਿਸਤੀ ਵੱਲ ਕੀਤਾ।

ਪਰ ਲੋਕਾਂ ਨੇ ਚੀਕ-ਚੀਕ ਕੇ ਨੁੰਹ ਦਾ ਮਜਾਕ ਉਡਾਇਆ। ਜਦ ਉਹ ਜਾਨਵਰਾਂ ਨੂੰ ਕਿਸਤੀ ਵਿੱਚ ਚੜਾ ਰਿਹਾ ਸੀ, ਉਨ੍ਹਾਂ ਨੇ ਪਰਮੇਸਵਰ ਦੇ ਵਿਰੁੱਧ ਪਾਪ ਕਰਨੇ ਬੰਦ ਨਾ ਕੀਤੇ। ਉਨ੍ਹਾਂ ਨੇ ਕਿਸਤੀ ਦੇ ਵਿੱਚ ਜਾਣ ਲਈ ਨਾ ਪੁੱਛਿਆਂ।

ਅੰਤ ਵਿੱਚ ਸਾਰੇ ਜਾਨਵਰ ਅਤੇ ਪੰਛੀ ਸਮੁੰਦਰੀ ਜਹਾਜਵਿੱਚ ਜਾ ਉਤਰੇ। ਪਰਮੇਸਵਰ ਨੇ ਨ.ੂੰਹ ਨੂੰ ਸੱਦਾ ਦਿੱਤਾ ਕਿ ਕਿਸਤੀ ਵਿੱਚ ਆ ਜਾਵੇ।ਤੁੰ ਅਤੇ ਤੇਰਾ ਪਰਿਵਾਰ ਨੂੰਹ ਉਸਦੀ ਪਤਨੀ ਅਤੇ ਉਸਦੇ ਤਿੰਨ ਪੁੱਤਰ ਅਤੇ ਉਨ੍ਹਾਂ ਦੀਆਂ ਪਤਨੀਆਂ ਕਿਸਤੀ ਵਿੱਚ ਚੜ ਆਏ। ਤਦ ਪਰਮੇਸਵਰ ਨੇ ਦਰਵਾਜਾ ਬੰਦ ਕਰ ਦਿੱਤਾ।

ਤਦ ਮੀਹ ਪਿਆ, ਇੱਕ ਬਹੁਤ ਭਾਰੀ ਵਰਖਾਂ ਨੇ ਸਾਰੀ ਧਰਤੀ ਨੂੰ ਚਾਲੀ ਦਿਨ ਅਤੇ ਚਾਲੀ ਰਾਤਾਂ ਤੱਕ ਡੌਬ ਕੇ ਰੱਖ ਦਿੱਤਾ।

ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਲ ਪਰਲੋ ਦਾ ਪਾਣੀ ਬਹੁਤ ਜਿਆਦਾ ਭਰ ਗਿਆ। ਜਦ ਵਰਖਾਂ ਰੁਕ ਗਈ, ਇੱਥ ਤੱਕ ਕਿ ਪਹਾੜ ਵੀ ਪਾਣੀ ਵਿੱਚ ਡੁੱਬੇ ਹੋਏ ਸੀ।ਹਰ ਕੋਈ ਜੋ ਸਾਹ ਲੈਂਦਾ ਸੀ ਉਹ ਸਾਰੇ ਮਰ ਗਏ।

ਜਿਸ ਤਰਾਂ ਪਾਣੀ ਵੱਧਦਾ ਗਿਆ ਕਿਸਤੀ ਉਸ ਉਪਰ ਤੈਰਨ ਲੱਗੀ। ਹੋ ਸਕਦਾ ਹੈ ਕਿ ਅੰਦਰ ਹਨੇਰਾ ਹੋਵੇ, ਸਾਇਦ ਟਕਰਾਉਣਾ ਅਤੇ ਸਾਇਦ ਡਰਾਵਨਾ ਵੀ ਹੋਵੇ। ਪਰ ਕਿਸਤੀ ਨੇ ਨੂੰਹ ਨੂੰ ਉਸ ਜਲ ਪਰਲੋ ਤੋ ਸੁਰੱਖਿਅਤ ਸਥਾਨ ਦਿੱਤਾ।

ਜਲ-ਪਰਲੋ ਤੋ ਪੰਜਮਹੀਨੇ ਬਾਅਦ ਪਰਮੇਸਵਰ ਨੇ ਇੱਕ ਸੁੱਕੀ ਹਵਾ ਨੂੰ ਭੇਜਿਆਂ। ਹੌਲੀ ਹੌਲੀ ਕਿਸਤੀ ਅਰਾਰਾਤ ਪਹਾੜ ਉਤੇ ਆਣ ਕੇ ਟਿੱਕ ਗਈ।ਨੂੰਹ ਹੋਰ ਚਾਲੀ ਦਿਨ ਵਿੱਚ ਟਿਕਿਆ ਰਿਹਾ ਸੋ ਪਾਣੀ ਘਟ ਗਿਆ।

ਨੂੰਹ ਨੇ ਕਿਸਤੀ ਦੀ ਖਿੜਕੀ ਨੂੰ ਖੋਲ ਕੇ ਇੱਕ ਕਾਲਾ ਕਾਂ ਅਤੇ ਘੁੱਗੀ ਨੂੰ ਬਾਹਰ ਭੇਜਿਆਂ। ਉਸਨੂੰ ਸਥਿਰ ਰਹਿਣ ਲਈ ਸੁੱਕਾ ਟਿਕਾਣਾ ਨਾ ਲੱਭਿਆਂ। ਘੁੱਗੀ ਨੂੰਹ ਦੇ ਕੋਲ ਵਾਪਸ ਪਰਤ ਆਈ।

ਇੱਕ ਹਫਤੇ ਬਾਅਦ ਨੂੰਹ ਨੇ ਫਿਰ ਕੋਸਿਸਕੀਤੀ। ਜਦ ਘੁੱਗੀ ਵਾਪਸ ਆਈ ਤਾਂ ਆਪਣੇ ਚੁੰਝ ਵਿੱਚ ਇੱਕ ਨਵਾਂ ਜੈਤੂਨ ਦਾ ਪੱਤਾ ਲੈ ਕੇ ਆਈ। ਅਗਲੇ ਹਫਤੇ ਨੂੰਹ ਨੂੰ ਪਤਾ ਲੱਗ ਗਿਆ ਕਿ ਧਰਤੀ ਸੁੱਕ ਗਈ ਹੈ ਕਿਉਕਿ ਘੁੱਗੀ ਵਾਪਸ ਨਹੀ ਆਈ।

ਪਰਮੇਸਵਰ ਨੇ ਨੂੰਹ ਨੂੰ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀ ਕਿਸਤੀ ਨੂੰ ਛੱਡ ਦਿਉ। ਨੂੰਹ ਅਤੇ ਉਸਦੇ ਪਰਿਵਾਰ ਨੇ ਮਿਲ ਕੇ ਜਾਨਵਰਾਂ ਨੂੰ ਉਤਾਰਿਆਂ।

ਨੂੰਹ ਨੇ ਕਿੰਨਾ ਅਹਿਮਾਣਮੰਦ ਮਹਿਸੂਸ ਕੀਤਾ। ਉਸਨੇ ਇੱਕ ਵੇਦੀ ਬਣਾਈ ਅਤੇ ਪਰਮੇਸਵਰ ਦੀ ਉਪਾਸਨਾ ਕੀਤੀ ਜਿਸਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਭਿਆਨਕ ਜਲ-ਪਰਲੋ ਤੋ ਬਚਾਇਆ ਸੀ।

ਪਰਮੇਸਵਰ ਨੇ ਨੂੰਹ ਨਾਲ ਇੱਕ ਅਨੋਖਾ ਵਾਇਦਾ ਕੀਤਾ। ਮੈ ਅੱਗੇ ਤੋ ਮਨੁੱਖ ਦੇ ਪਾਪਾਂ ਦੇ ਨਿਆਂ ਲਈ ਕਦੀ ਵੀ ਜਲ-ਪਰਲੋ ਨਹੀ ਭੇਜਾਗਾਂ। ਪਰਮੇਸਵਰ ਨੇ ਆਪਣੇ ਵਾਇਦੇ ਦਾ ਇੱਕ ਵੱਡਾ ਯਾਦਗਾਰ ਚਿੰਨ ਦਿੱਤਾ। ਪਰਮੇਸਵਰ ਦੇ ਵਾਇਦੇ ਦਾ ਚਿੰਨ ਧੁਣਕ (ਸੰਤ ਰੰਗੀ ਪੀਂਘ) ਸੀ।

ਜਲ-ਪਰਲੋ ਦੇ ਬਾਅਦ ਨੂੰਹ ਅਤੇ ਉਸਦੇ ਪਰਿਵਾਰ ਨੇ ਇੱਕ ਨਵੀਂ ਸੁਰੂਆਤ ਕੀਤੀ। ਉਸ ਸਮੇਂ ਦੌਰਾਨ, ਉਸਦੀ ਸੰਤਾਨ ਦੁਆਰਾ ਧਰਤੀ ਫਿਰ ਲੋਕਾਂ ਨਾਲ ਭਰ ਗਈ। ਧਰਤੀ ਦੀਆਂ ਸਾਰੀਆਂ ਕੌਮਾਂ ਨੂੰਹ ਅਤੇ ਉਸਦੇ ਬੱਚਿਆਂ ਤੋ ਆਈਆਂ।

ਸਮਾਪਤ

读经计划介绍

ਬੱਚਿਆਂ ਲਈ ਬਾਈਬਲ

ਇਹ ਸਭ ਕਿਵੇਂ ਸ਼ੁਰੂ ਹੋਇਆ? ਅਸੀਂ ਕਿੱਥੋਂ ਆਏ ਹਾਂ? ਦੁਨੀਆਂ ਵਿੱਚ ਇੰਨਾ ਦੁੱਖ ਕਿਉਂ ਹੈ? ਕੀ ਕੋਈ ਉਮੀਦ ਹੈ? ਕੀ ਮੌਤ ਤੋਂ ਬਾਅਦ ਜੀਵਨ ਹੈ? ਦੁਨੀਆਂ ਦੇ ਇਸ ਸੱਚੇ ਇਤਿਹਾਸ ਨੂੰ ਪੜ੍ਹਦਿਆਂ ਜਵਾਬ ਲੱਭੋ।

More