ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਪੌਲੁਸ ਅਤੇ ਬਰਨਬਾਸ ਨੂੰ ਐਂਟੀਓਕ ਤੋਂ ਕੱਢੇ ਜਾਣ ਤੋਂ ਬਾਅਦ, ਉਹ ਯਿਸੂ’ ਦੇ ਰਾਜ ਦੀ ਖ਼ੁਸ਼ਖ਼ਬਰੀ ਲੈ ਕੇ ਇਕੋਨਿਯਮ ਸ਼ਹਿਰ ਗਏ। ਕੁਝ ਨੇ ਉਹਨਾਂ ਦੇ ਸੰਦੇਸ਼ ਉੱਤੇ ਵਿਸ਼ਵਾਸ ਕਰ ਲਿਆ,ਪਰ ਜਿਨ੍ਹਾਂ ਨੇ ਇਸਨੂੰ ਸਰਗਰੀ ਨਾਲ ਰੱਦ ਕੀਤਾ ਉਹ ਉਹਨਾਂ ਵਿਰੁੱਧ ਮੁਸੀਬਤ ਖੜ੍ਹੀ ਕਰਦੇ ਹਨ। ਚੀਜ਼ਾਂ ਇੰਨ੍ਹੀਆਂ ਜ਼ਿਆਦਾ ਗਰਮਾ ਗਈਆਂ ਕਿ ਪੂਰਾ ਸ਼ਹਿਰ ਇਸ ਮੁੱਦੇ ਦੇ ਉੱਤੇ ਵੰਡਿਆ ਗਿਆ। ਅਤੇ ਜਦੋਂ ਚੇਲੇ ਉਨ੍ਹਾਂ ਵਿਰੁੱਧ ਜਾਨੋਂ ਮਾਰਨ ਦੀਆਂ ਧਮਕੀਆਂ ਬਾਰੇ ਜਾਣੂ ਹੋ ਜਾਂਦੇ ਹਨ, ਉਹ ਲਾਇਕੋਨੀਆ, ਲਿਸਟ੍ਰਾ, ਡਰਬੇ ਅਤੇ ਆਸ ਪਾਸ ਦੇ ਖੇਤਰਾਂ ਵੱਲ਼ ਚਲੇ ਜਾਂਦੇ ਹਨ।
ਲਿਸਟ੍ਰਾ ਦੇ ਵਿੱਚ, ਪੌਲੁਸ ਇੱਕ ਆਦਮੀ ਨੂੰ ਮਿਲਦਾ ਹੈ ਜੋ ਕਦੇ ਪਹਿਲਾਂ ਚੱਲਿਆ ਹੀ ਨਹੀਂ। ਜਦੋਂ ਪੌਲੁਸ ਯਿਸੂ ਦੀ ਸ਼ਕਤੀ ਨਾਲ ਉਸ ਨੂੰ ਚੰਗਾ ਕਰ ਦਿੰਦਾ ਹੈ, ਤਾਂ ਲੋਕ ਗਲਤੀ ਨਾਲ਼ ਸੋਚਦੇ ਹਨ ਕਿ ਉਹ ਲਾਜ਼ਮੀ ਤੌਰ ਤੇ ਯੂਨਾਨੀ ਪਰਮੇਸ਼ਵਰ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ, ਇਸ ਲਈ ਉਹ ਉਸਦੀ ਪੂਜਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਪੌਲੁਸ ਅਤੇ ਬਰਨਬਾਸ ਕਾਹਲੀ ਨਾਲ਼ ਉਹਨਾਂ ਨੂੰ ਸਹੀ ਦੱਸਦੇ ਹਨ, ਇਹ ਜ਼ੋਰ ਪਾਉਂਦੇ ਹੋਏ ਕਿ ਸਿਰਫ਼ ਇੱਕ ਸੱਚਾ ਪਰਮੇਸ਼ਵਰ ਹੈ ਅਤੇ ਉਹ ਉਸਦੇ ਨੌਕਰ ਹਨ। ਪਰ ਲੋਕ ਇਸਨੂੰ ਸਹੀ ਤਰ੍ਹਾਂ ਨਹੀਂ ਸਮਝਦੇ,ਅਤੇ ਜਲਦ ਦੀ ਪੌਲੁਸ ਅਤੇ ਬਰਨਬਾਸ ਦੇ ਦੁਸ਼ਮਣਾਂ ਤੇ ਯਕੀਨ ਕਰ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਦੀ ਬਜਾਏ ਪੌਲੁਸ ਨੂੰ ਮਾਰ ਦੇਣਾ ਚਾਹੀਦਾ ਹੈ। ਉਹ ਪੌਲੁਸ 'ਤੇ ਉਦੋਂ ਤੱਕ ਪੱਥਰ ਸਿੱਟਦੇ ਹਨ ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਜਾਂਦਾ। ਉਹ ਮੰਨ੍ਹਦੇ ਹਨ ਕਿ ਉਹ ਮਰ ਗਿਆ ਹੈ ਅਤੇ ਉਸਦੀ ਦੇਹ ਨੂੰ ਖਿੱਚ ਕੇ ਲਿਸਟ੍ਰਾ ਤੋਂ ਬਾਹਰ ਲੈ ਜਾਂਦੇ ਹਨ। ਪੌਲੁਸ ਦੇ ਮਿੱਤਰ ਉਸਨੂੰ ਘੇਰ ਲੈਂਦੇ ਹਨ ਅਤੇ ਸ਼ਹਿਰ ਵਿੱਚ ਵਾਪਸ ਉਸਨੂੰ ਖੜ੍ਹਾ ਅਤੇ ਚਲਦਾ ਦੇਖ ਕੇ ਹੈਰਾਨ ਹੋ ਜਾਂਦੇ ਹਨ। ਅਗਲੇ ਦਿਨ, ਪੌਲੁਸ ਅਤੇ ਬਰਨਬਾਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਡਰਬੇ ਜਾਂਦੇ ਹਨ ਅਤੇ ਫੇਰ ਲਿਸਟ੍ਰਾ ਅਤੇ ਉਸਦੇ ਆਸ ਪਾਸ ਦੇ ਸ਼ਹਿਰਾਂ ਨੂੰ ਵਾਪਸ ਆਉਂਦੇ ਹਨ ਤਾਂ ਜੋ ਹਰ ਨਵੇਂ ਚਰਚ ਲਈ ਹੋਰ ਆਗੂ ਨਿਯੁਕਤ ਕੀਤੇ ਜਾ ਸਕਣ ਅਤੇ ਈਸਾਈਆਂ ਨੂੰ ਮੁਸ਼ਕਲਾਂ ਵਿੱਚ ਦ੍ਰਿੜ ਰਹਿਣ ਲਈ ਉਤਸ਼ਾਹਤ ਕੀਤਾ ਜਾ ਸਕੇ।
圣经
读经计划介绍

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More