ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਅਫ਼ਸੁਸ ਵਿੱਚ ਹੱਲਾ ਖ਼ਤਮ ਹੋਣ ਤੋਂ ਬਾਅਦ,ਪੌਲੁਸ ਸਾਲਾਨਾ ਪੰਤੇਕੁਸਤ ਦੇ ਤਿਉਹਾਰ ਲਈ ਯਰੂਸ਼ਲਮ ਵਾਪਸ ਪਰਤ ਆਇਆ। ਰਾਸਤੇ ਵਿੱਚ, ਉਸਨੇ ਖ਼ੁਸ਼ ਖਬਰੀ ਦਾ ਪ੍ਰਚਾਰ ਕਰਨ ਲਈ ਕਈ ਸ਼ਹਿਰਾਂ ਦੀ ਯਾਤਰਾ ਕੀਤੀ ਅਤੇ ਯਿਸੂ’ ਨੂੰ ਮੰਨ੍ਹਣ ਵਾਲ਼ਿਆਂ ਨੂੰ ਉਤਸਾਹਿਤ ਕੀਤਾ। ਇਸ ਵਿੱਚ, ਅਸੀਂ ਪੌਲੁਸ ਅਤੇ ਯਿਸੂ’ ਦੇ ਮੰਤਰਾਲੇ ਵਿੱਚ ਇੱਕ ਸਮਾਨਤਾ ਦੇਖਦੇ ਹਾਂ। ਯਿਸੂ ਵੀ ਸਾਲਾਨਾ ਯਹੂਦੀ ਤਿਉਹਾਰ ਲਈ ਸਮੇਂ ਸਿਰ ਯਰੂਸ਼ਲੇਮ ਵੱਲ ਚੱਲ ਪਿਆ(ਉਸ ਲਈ, ਪਸਾਹ) ਅਤੇ ਰਾਸਤੇ ਵਿੱਚ ਆਪਣੇ ਰਾਜ ਦੀ ਖ਼ੁਸ਼ ਖਬਰੀ ਦਾ ਪ੍ਰਚਾਰ ਕੀਤਾ। ਅਤੇ ਜਿਵੇਂ ਯਿਸੂ ਨੂੰ ਪਤਾ ਸੀ ਕਿ ਸਲੀਬ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੈ,ਪੌਲੂਸ ਨੂੰ ਵੀ ਪਤਾ ਹੈ ਕਿ ਰਾਜਧਾਨੀ ਸ਼ਹਿਰ ਵਿੱਚ ਤੰਗੀ ਅਤੇ ਦੁੱਖ ਉਸਦਾ ਇੰਤਜ਼ਾਰ ਕਰ ਰਹੇ ਹਨ। ਇਸ ਜਾਣਕਾਰੀ ਨਾਲ, ਉਹ ਇੱਕ ਵਿਦਾਇਗੀ ਇਕੱਠ ਦੀ ਯੋਜਨਾ ਬਣਾਉਂਦਾ ਹੈ। ਉਹ ਨੇੜਲ਼ੇ ਸ਼ਹਿਰ ਵਿੱਚ ਅਫ਼ਸੁਸ ਤੋਂ ਪਾਦਰੀਆਂ ਨੂੰ ਮਿਲਣ ਲਈ ਬੁਲਾਉਂਦਾ ਹੈ, ਜਿੱਥੇ ਉਹ ਉਹਨਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਚੀਜ਼ਾਂ ਉਸਦੇ ਜਾਣ ਤੋਂ ਬਾਅਦ ਕਠੋਰ ਹੋ ਜਾਣਗੀਆਂ। ਉਹ ਉਹਨਾਂ ਨੂੰ ਕਹਿੰਦਾ ਹੈ ਕਿ ਉਹ ਸਾਵਧਾਨੀ ਨਾਲ਼ ਜ਼ਰੂਰਤਮੰਦ ਦੀ ਖੁੱਲ੍ਹ ਕੇ ਮਦਦ ਕਰਨ ਅਤੇ ਮਿਹਨਤ ਨਾਲ਼ ਚਰਚਾਂ ਦੀ ਰੱਖਿਆ ਅਤੇ ਪਾਲਣ ਪੋਸ਼ਣ ਕਰਨ। ਪੌਲੁਸ ਨੂੰ ਅਲਵਿਦਾ ਕਹਿਣ ਲੱਗੇ ਹਰ ਕੋਈ ਕੁਚਲਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਹ ਰੋਂਦੇ ਹਨ, ਜੱਫੀ ਪਾਉਂਦੇ ਹਨ ਅਤੇ ਉਸਨੂੰ ਚੁੰਮਦੇ ਹਨ, ਅਤੇ ਉਸਦਾ ਪੱਖ ਛੱਡਣ ਤੋਂ ਇਨਕਾਰ ਕਰਦੇ ਹਨ ਜਦੋਂ ਤੱਕ ਕਿ ਉਹ ਵਿਛੜਣ ਵਾਲ਼ੇ ਜਹਾਜ਼ ਵਿੱਚ ਸਵਾਰ ਨਹੀਂ ਹੁੰਦਾ।
读经计划介绍

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More